Latest news

ਜਲੰਧਰ: ਨੌਜਵਾਨ ਨੇ ਨਾਕੇ ‘ਤੇ ਖੜ੍ਹੇ ਥਾਣੇਦਾਰ ‘ਤੇ ਚਾੜ੍ਹੀ ਕਾਰ, ਪੁਲਿਸ ਨੇ ਕਾਬੂ ਕਰਕੇ ਫੇਰੀ ਡਾਂਗ

ਜਲੰਧਰ ਸ਼ਹਿਰ ਦੇ ਮਿਲਕ ਬਾਰ ਚੌਕ ‘ਚ ਚੈਕਪੋਸਟ ਉਤੇ ਖੜੇ ਏਐਸਆਈ ‘ਤੇ ਇਕ ਨੌਜਵਾਨ ਨੇ ਕਾਰ ਚੜ੍ਹਾ ਦਿੱਤੀ ਤੇ ਕਾਫੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ। ਬਾਅਦ ਵਿਚ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸੜਕ ਉਤੇ ਹੀ ਕੁੱਟਮਾਰ ਕਰਦੀ ਥਾਣੇ ਲੈ ਗਈ।

ਜਲੰਧਰ ਦੇ ਮਿਲਕ ਬਾਰ ਚੋਂਕ ਵਿਚ ਨੌਜਵਾਨ ਦੀ ਕਰਤੂਤ ਨਾਕੇ ਤੇ ਪੁਲਿਸ ਮੁਲਾਜ਼ਮਾ ਨੇ ਗੱਡੀ ਰੋਕਣ ਨੂੰ ਕਿਹਾ ਤਾਂ ਨੌਜਵਾਨ ਨੇ ASI ਤੇ ਚੜਾਈ ਗੱਡੀ ਦੇ ਕਾਫ਼ੀ ਦੂਰ ਤੱਕ ਪੁਲਿਸ ਕਰਮੀ ਨੂੰ ਗੱਡੀ ਦੇ ਬੋਨਟ ਤੇ ਲਟਕਦੇ ਨੂੰ ਘੜੀਸ ਦਾ ਲੈ ਗਿਆ ਦੇਖੋ ਇਹ ViralVideo ਵੀਡੀਓ#Jalandhar#PhagwaraNews#viralVideo

Posted by Phagwara News on Friday, May 1, 2020

ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨਾਕੇ ‘ਤੇ ਖੜੇ ਪੁਲਿਸ ਕਰਮੀਆਂ ਨੇ Ertiga ਕਾਰ ‘ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸ ਨੇ ਡਿਊਟੀ ‘ਤੇ ਤਾਇਨਾਤ ASI ਮੁਲਖ ਰਾਜ ‘ਤੇ ਗੱਡੀ ਚੜਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤੱਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।

Leave a Reply

Your email address will not be published. Required fields are marked *

error: Content is protected !!