Latest news

ਜਲੰਧਰ ਦੇ ਬੂਟਾ ਪਿੰਡ ‘ਚੋਂ ਮਿਲਿਆ ਨਵਜਾਤ ਬੱਚਾ

ਜਿੱਥੇ ਇਕ ਪਾਸੇ ਮਾਂ ਬਾਪ ਸੰਤਾਨ ਪਾਉਣ ਦੇ ਲਈ ਅਰਦਾਸਾਂ, ਪਾਠ ਪੂਜਾ ਅਤੇ ਕਈ ਯਤਨ ਕਰਦੇ ਹਨ। ਦੂਜੇ ਪਾਸੇ ਕੁਝ ਅਜਿਹੇ ਵੀ ਕਲਯੁਗੀ ਮਾਂ ਬਾਪ ਹਨ ਜੋ ਬੱਚੇ ਨੂੰ ਮਰਨ ਦੀ ਹਾਲਾਤ ਵਿੱਚ ਛੱਡ ਉਸ ਨੂੰ ਚਲੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਵਿੱਚ ਆਇਆ ਜਿੱਥੇ ਬੁੱਟਾ ਪਿੰਡ ਇਲਾਕੇ ਵਿੱਚ ਇੱਕ ਨਵਜਾਤ ਬੱਚਾ ਮਿਲਿਆ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਸਨਸਨੀ ਫੈਲ ਗਈ।

ਪੁਲਿਸ ਦੇ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਥਾਣੇ ਵਿੱਚ ਉਸ ਨੂੰ ਪੀਸੀਆਰ ਕਰਮਚਾਰੀਆਂ ਨੇ ਸੂਚਨਾ ਦਿੱਤੀ ਸੀ ਕਿ ਬੂਟਾ ਪਿੰਡ ਇਲਾਕੇ ਵਿੱਚ ਇੱਕ ਨਵ ਜਨਮਿਆ ਬੱਚਾ ਇੱਕ ਖਾਲੀ ਪਲਾਂਟ ਵਿੱਚ ਮਿਲਿਆ ਹੈ ਜਿਸ ਨੂੰ ਇੱਕ ਔਰਤ ਨੇ ਕੱਪੜੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ ਉਹ ਪੁਲਿਸ ਪਾਰਟੀ ਦੇ ਨਾਲ ਤੁਰੰਤ ਜਾ ਕੇ ਮੌਕੇ ਤੇ ਉਸ ਔਰਤ ਅਮਰਜੀਤ ਕੌਰ ਦੇ ਨਾਲ ਬੱਚੇ ਨੂੰ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ ਵਿਚ ਲੈ ਆਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵ ਜਨਮਾ ਬੱਚਾ ਮੁੰਡਾ ਹੈ।

ਨਵਜੰਮਿਆ ਬੱਚਾ ਹਸਪਤਾਲ ਵਿਚ ਜੇਰੇ ਇਲਾਜ

ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਦੋ ਦੁਕਾਨਾਂ ਛੱਡ ਕੇ ਇਕ ਖਾਲੀ ਪਲਾਟ ਹੈ ਜਿੱਥੇ ਉਸ ਕੋਲ ਕੰਮ ਕਰਨ ਵਾਲੀ ਬੱਚੀ ਅਮਰੂਦ ਤੋੜਨ ਗਈ ਸੀ ਅਤੇ ਉਸ ਨੇ ਝਾੜੀਆਂ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਬੱਚੇ ਦੀ ਆਵਾਜ਼ ਸੁਣ ਕੇ ਉਸ ਨੇ ਸ਼ੋਰ ਮਚਾਇਆ ਜਿਸ ਤੋਂ ਬਾਅਦ ਉਹ ਬੱਚੇ ਨੂੰ ਝਾੜੀਆਂ ਵਿੱਚੋਂ ਬਾਹਰ ਕੱਢਿਆ।  ਆਸ ਪਾਸ ਦੇ ਲੋਕ ਇਕੱਠਾ ਹੋ ਗਏ ਅਤੇ ਪੁਲਿਸ ਨੂੰ ਸੂਚਨਾ  ਦਿੱਤੀ।  ਉਸ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਅਮਰਜੀਤ ਕੌਰ ਨਵਜੰਮੇ ਬੱਚੇ ਨੂੰ ਲੈ ਕੇ ਹਸਪਤਾਲ ਜਾਂਦੀ ਹੋਈ

ਬੱਚੇ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਪਿਛਲੇ ਚੌਵੀ ਘੰਟੇ ਬੱਚੇ ਦਾ ਜਨਮ ਹੋਇਆ ਹੈ। ਬੱਚੇ ਦੀ ਹਾਲਾਤ ਕਾਫੀ ਨਾਜ਼ੁਕ ਹੈ ਅਤੇ ਪਰਸਨਲ ਫਸਟਏਡ ਦਿੱਤੀ ਜਾ ਰਹੀ ਹੈ। ਬੱਚੇ ਦੀ ਹਾਲਾਤ ਵਿੱਚ ਜੇਕਰ ਸੁਧਾਰ ਨਾ ਹੋਇਆ ਤਾਂ ਉਸ ਦਾ ਇਲਾਜ ਇੱਥੇ ਹੀ ਕਰਵਾਇਆ ਜਾਵੇਗਾ ਨਹੀਂ ਤੇ ਉਸ ਨੂੰ ਰੈਫਰ ਕਰ ਦਿੱਤਾ ਜਾਵੇਗਾ।

ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਸ ਬੱਚੇ ਦਾ ਜੇਕਰ ਇੱਥੇ ਇਲਾਜ ਹੁੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਉਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਬੱਚੇ ਦੇ ਲਈ ਕੁਝ ਵੀ ਕਰਾਂਗੇ ਹੁਣ ਤੋਂ ਅਸੀਂ ਇਸ ਦੇ ਮਾਂ  ਬਾਪ ਹਾਂ।

Leave a Reply

Your email address will not be published. Required fields are marked *

error: Content is protected !!