Latest

ਜਲੰਧਰ ਦੇ ਪਿੰਡ ਚਿੱਟੀ ‘ਚ ਹੋਵੇਗਾ ਪ੍ਰਭਲੀਨ ਦਾ ਅੰਤਿਮ ਸੰਸਕਾਰ

ਕੈਨੇਡਾ ਦੇ ਸਰੀ ਵਿੱਚ 21 ਸਾਲਾਂ ਦੀ ਪੰਜਾਬੀ ਵਿਦਿਆਰਥਣ ਦਾ ਬੇਹਿਰਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਪਹਿਚਾਣ ਜਲੰਧਰ ਦੇ ਲਾਂਬੜਾ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਮਠਾਰੂ ਦੇ ਰੂਪ ਵਿੱਚ ਹੋਈ  ਸੀ । ਪ੍ਰਭਲੀਨ ਦੇ ਮ੍ਰਿਤਕ ਦੇਹ ਨੂੰ ਲੈਣ ਲਈ ਪ੍ਰਭਲੀਨ ਦੇ ਪਿਤਾ ਜਲਦ ਹੀ ਕੈਨੇਡਾ ਰਵਾਨਾ ਹੋਣਗੇ । ਮਿਲੀ ਜਾਣਕਾਰੀ ਅਨੁਸਾਰ ਪ੍ਰਭਲੀਨ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਚਿੱਟੀ ਵਿੱਚ ਹੀ ਕੀਤਾ ਜਾਵੇਗਾ ।

Canada Jalandhar girl murder
Canada Jalandhar girl murder

ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਤਹਿਸੀਲਦਾਰ ਪ੍ਰਭਲੀਨ ਦੇ ਪਿਤਾ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਮਦਦ ਬਾਰੇ ਵੀ ਪੁੱਛਿਆ ਸੀ, ਪਰ ਹਾਲੇ ਤੱਕ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹਾਮੀ ਨਹੀਂ ਭਰੀ ਗਈ ਹੈ ।

Canada Jalandhar girl murder

ਦੱਸ ਦੇਈਏ ਕਿ ਸਾਲ 2016 ਵਿੱਚ ਪ੍ਰਭਲੀਨ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ ਤੇ ਉਹ ਆਪਣੀਆਂ ਸਹੇਲੀਆਂ ਨਾਲ ਰਹਿੰਦੀ ਸੀ । 21 ਨਵੰਬਰ ਨੂੰ ਘਰ ਵਿੱਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ । ਜਿਸ ਬਾਰੇ ਕੈਨੇਡੀਅਨ ਪੁਲਿਸ ਨੇ ਗੁਰਦਿਆਲ ਸਿੰਘ ਨੂੰ ਫ਼ੋਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਪ੍ਰਭਲੀਨ ਦਾ ਕਤਲ ਦੀ ਜਾਣਕਾਰੀ ਦਿੱਤੀ ਸੀ । ਪ੍ਰਭਲੀਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ ।

Leave a Reply

Your email address will not be published. Required fields are marked *

error: Content is protected !!