Latest

ਜਲੰਧਰ ‘ਚ ਹੜ੍ਹ ਦਾ ਖਤਰਾ ਵਧਿਆ, 81 ਪਿੰਡ ਖਾਲੀ ਕਰਵਾਉਣ ਦੇ ਆਦੇਸ਼ ਜਾਰੀ

ਜਲੰਧਰ: ਸ਼ਨੀਵਾਰ ਰੋਂ ਹੀ ਪੂਰੇ ਪੰਜਾਬ ਵਿੱਚ ਮੀਂਹ ਦਾ ਕਹਿਰ ਜਾਰੀ ਹੈ । ਇਸੇ ਕਹਿਰ ਦੇ ਚੱਲਦਿਆਂ ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ. ਜਿਸ ਤੋਂ ਬਾਅਦ ਅੱਜ ਯਾਨੀ ਕਿ ਐਤਵਾਰ ਨੂੰ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ ਹੈ । ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਫਿਲੌਰ, ਨਕੋਦਰ ਤੇ ਸ਼ਾਹਕੋਟ ਜ਼ਿਲ੍ਹੇ ਦੇ 81 ਨੀਵੇਂ ਤੇ ਹੜ੍ਹ ਪ੍ਰਭਾਵਿਤ ਪਿੰਡ ਖਾਲੀ ਕਰਵਾਉਣ ਤੇ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ ।

Threat looms over
Threat looms over

ਇਸ ਆਦੇਸ਼ ਨੂੰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬ-ਡਵੀਜ਼ਨਲ ਮੈਜਿਸਟ੍ਰੇਟਸ ਨੂੰ ਜਿਨ੍ਹਾਂ ਪਿੰਡਾਂ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ, ਉਨ੍ਹਾਂ ਵਿੱਚੋਂ 63  ਪਿੰਡ ਸ਼ਾਹਕੋਟ ਸਬ-ਡਵੀਜ਼ਨ ਵਿੱਚ ਪੈਂਦੇ ਹਨ ਅਤੇ 13 ਫਿਲੌਰ ਵਿੱਚ ਪੈਂਦੇ ਹਨ । ਦਰਅਸਲ, ਇਨ੍ਹਾਂ ਪਿੰਡਾਂ ਵਿੱਚ ਰਾਮੇ, ਤੇਹਰਪੁਰ, ਚੱਕ ਬਾਹਮਣੀਆਂ, ਰਾਜਾਵਾਲੀ, ਜਨੀਆਂ, ਚੱਕ ਵਡਾਲਾ, ਗੱਟਾ ਮੁੰਡੀ ਕਾਸੂ, ਮੰਡੀ ਸ਼ੇਰੀਆਂ, ਸੰਡ, ਫਕਰੂਵਾਲ, ਭੋਏਪੁਰ, ਬਾਜਵਾ ਖੁਰਦ, ਅਲਦਾਲਪੁਰ, ਤਲਵੰਡੀ ਬੂਟੀਆਂ, ਜਤੌਰ ਕਲਾਂ, ਚੱਕ ਗੱਡੀਆਂਪੁਰ, ਭਗਵਾਨ, ਗੱਟ ਰਾਏਪੁਰ, ਨਵਾਂ ਪਿੰਡ ਖਲੇਵਾਲ, ਰੋਹੜੂ, ਕਮਾਲਪੁਰ, ਜਨੀਆਂ, ਚਾਹਲ, ਮਹਾਰਾਜਵਾਲਾ, ਮੁੰਡੀ ਚੋਲੀਆਂ, ਕੋਠਾ, ਕੌਂਤ ਬੱਗਾ, ਫਜ਼ਲਵਾਲਾ, ਸੰਧਨਵਾਲ ਸ਼ਾਮਿਲ ਹਨ ।

Threat looms over
Threat looms over

ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫੌਜ, ਐਨਡੀਆਰਐਫ ਤੇ ਐਸਡੀਆਰਐਫ ਦੇ ਸੰਪਰਕ ਵਿੱਚ ਹੈ । ਉਨ੍ਹਾਂ ਨੇ ਇਥੋਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ । ਇਸ ਮਾਮਲੇ ਵਿੱਚ ਡੀਸੀ ਅੰਮ੍ਰਿਤਸਰ ਨੇ ਕਿਹਾ ਹੈ ਕਿ ਬਿਆਸ ਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਜਰੂਰ ਕੁਝ ਵਧਿਆ ਹੈ, ਪਰ ਕੋਈ ਖਤਰੇ ਵਾਲੀ ਗੱਲ ਨਹੀ ਹੈ ।

Leave a Reply

Your email address will not be published. Required fields are marked *

error: Content is protected !!