Latest

ਜਲੰਧਰ ‘ਚ ਮਹਿਲਾ ਤੋਂ ਬੇਕਾਬੂ ਹੋਈ ਕਾਰ, ਕਈ ਗੱਡੀਆਂ ਨੂੰ ਮਾਰੀ ਟੱਕਰ ,ਇੱਕ ਔਰਤ ਦੀ ਹੋਈ ਮੌਕੇ ਤੇ ਮੌਤ

ਜਲੰਧਰ: ਬੇਕਾਬੂ ਤੇਜ਼ ਰਫਤਾਰ ਕਾਰ ਨੇ ਕੁਝ ਪਲਾਂ ਵਿੱਚ ਹੀ ਕਈ ਗੱਡੀਆਂ ਨੂੰ ਟੱਕਰ ਮਾਰ ਦਹਿਸ਼ਤ ਮਚਾ ਦਿੱਤੀ। ਗੱਡੀਆਂ ਤੋਂ ਪਹਿਲਾਂ ਕਾਰ ਨੇ ਪੈਦਲ ਜਾ ਰਹੀ ਔਰਤ ਨੂੰ ਦਰੜ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਚਲਾਉਣ ਵਾਲੀ 60 ਸਾਲ ਦੀ ਔਰਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਹਾਦਸਾ ਜਲੰਧਰ ਸ਼ਹਿਰ ਦੀ ਸਭ ਤੋਂ ਭੀੜਭਾੜ ਵਾਲੀ ਕੰਪਨੀ ਬਾਗ ਚੌਕ ਤੋਂ ਜਯੋਤੀ ਚੌਕ ਰੋਡ ‘ਤੇ ਵਾਪਰਿਆ। ਇਸ ਸੜਕ ‘ਤੇ ਕਰੀਬ ਸਵਾ 11 ਵਜੇ ਇੱਕ ਤੇਜ਼ ਰਫਤਾਰ ਕਾਰ ਆਈ। ਸਭ ਤੋਂ ਪਹਿਲਾਂ ਔਰਤ ਨੂੰ ਟੱਕਰ ਮਾਰੀ। ਪੈਦਲ ਜਾ ਰਹੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਕਾਰ ਚਲਾ ਰਹੀ ਔਰਤ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਉਸ ਦੇ ਸਾਹਮਣੇ ਜੋ ਵੀ ਆਇਆ ਉਸ ਨੂੰ ਟੱਕਰ ਮਾਰੀ। ਹਾਦਸੇ ਦਾ ਸਭ ਤੋਂ ਪਹਿਲਾ ਕਾਰਨ ਤੇਜ਼ ਰਫਤਾਰੀ ਹੀ ਲੱਗ ਰਿਹਾ ਹੈ। ਹਾਦਸੇ ਵਾਲੀ ਥਾਂ ‘ਤੇ ਚਾਹ ਦੀ ਦੁਕਾਨ ਚਲਾਉਣ ਵਾਲੇ ਕੰਵਲਜੀਤ ਸਿੰਘ ਨੇ ਸਭ ਕੁਝ ਅੱਖੀਂ ਵੇਖਿਆ ਹੈ।

ਕਾਰ ਨੇ ਪਹਿਲਾਂ ਪੈਦਲ ਜਾ ਰਹੀ ਔਰਤ ਨੂੰ ਟੱਕਰ ਮਾਰੀ, ਫਿਰ ਐਕਟਿਵਾ ਸਵਾਰ ਨੂੰ ਥੱਲੇ ਸੁੱਟਿਆ। ਸਾਹਮਣੇ ਆ ਰਿਹਾ ਬੁਲੇਟ ਮੋਟਰਸਾਈਕਲ ਸਵਾਰ ਵੀ ਕਾਰ ਦਾ ਸ਼ਿਕਾਰ ਹੋਇਆ। ਇਸ ਤੋਂ ਬਾਅਦ ਕਾਰ ਖੜ੍ਹੀ ਸਵਿਫਟ ਵਿੱਚ ਵੱਜੀ। ਸਵਿਫਟ ਕਾਰ ਵਿੱਚ ਹਰਤਿੰਦਰ ਸਿੰਘ ਆਪਣੇ ਪਰਿਵਾਰ ਨਾਲ ਬਟਾਲੇ ਤੋਂ ਆਏ ਸੀ। ਉਹ ਕਾਰ ਵਿੱਚੋਂ ਉੱਤਰੇ ਹੀ ਸਨ ਕਿ ਪਿਛਲੀ ਕਾਰ ਨੇ ਟੱਕਰ ਮਾਰ ਦਿੱਤੀ। ਸਵਿਫਟ ਵਿੱਚ ਹਰਤਿੰਦਰ ਸਿੰਘ ਦੀ ਪਤਨੀ, ਨੂੰਹ ਤੇ ਪੋਤਾ ਵੀ ਸੀ। ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਈ।

ਪੁਲਿਸ ਨੇ ਮੌਕੇ ਤੋਂ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ। ਔਰਤ ਫਿਲਹਾਲ ਇਹ ਨਹੀਂ ਦੱਸ ਸਕੀ ਕਿ ਹਾਦਸਾ ਹੋਇਆ ਕਿਵੇਂ।

Leave a Reply

Your email address will not be published. Required fields are marked *

error: Content is protected !!