Latest news

ਜਲੰਧਰ: ਗੈਸ ਸਿਲੰਡਰ ਫੱਟਣ ਨਾਲ ਲੱਗੀ ਭਿਆਨਕ ਅੱਗ, ਪਰਿਵਾਰ ਦੇ 6 ਮੈਂਬਰ ਝੁਲਸੇ

 ਜਲੰਧਰ ਦੇ ਕਾਦੀਆਂ ਪਿੰਡ ਦੇ ਇੱਕ ਘਰ ਵਿੱਚ ਗੈਸ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਪਰਿਵਾਰ ਦੇ 6 ਮੈਂਬਰ ਝੁਲਸ ਗਏ ਹਨ । ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਸਾਰੇ ਮੈਂਬਰ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਹਨ । ਅੱਗ ਲੱਗਣ ਕਾਰਨ ਉਨ੍ਹਾਂ ਦੀਆਂ ਅਵਾਜ਼ਾਂ ਗੁਆਂਢੀਆਂ ਤੱਕ ਜਾ ਪਹੁੰਚੀਆਂ । 

Jalandhar gas cylinder blast
Jalandhar gas cylinder blast

ਜਿਸ ਤੋਂ ਬਾਅਦ ਗੁਆਂਢੀਆਂ ਨੇ ਰੋਲਾ ਸੁਣ ਕੇ ਮੌਕੇ ‘ਤੇ ਪਹੁੰਚ ਕੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ । ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਬੀਤੇ ਦਿਨ ਹੀ ਉਸ ਦੇ ਪਿਤਾ ਦਾ ਦੇਹਾਂਤ ਹੋਇਆ ਸੀ ਤੇ ਘਰ ਅਫਸੋਸ ਕਰਨ ਦੋ ਔਰਤਾਂ ਆਈਆਂ ਸਨ । 

Jalandhar gas cylinder blast
Jalandhar gas cylinder blast

ਉਸ ਦੌਰਾਨ ਜਦੋਂ ਉਨ੍ਹਾਂ ਨੇ ਚਾਹ ਬਣਾਉਣ ਲਈ ਗੈਸ ਚਲਾਇਆ ਤਾਂ ਅਚਾਨਕ ਅੱਗ ਭੜਕ ਗਈ ਤੇ ਸਾਰੇ ਇਸ ਭਿਆਨਕ ਅੱਗ ਦਾ ਸ਼ਿਕਾਰ ਹੋ ਗਏ ।

Jalandhar gas cylinder blast

ਪਿੰਡ ਵਾਸੀ ਕਰਨਵੀਰ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗੀ ਤਾਂ ਪੂਰੇ ਮੁਹੱਲੇ ਚ ਖਬਰ ਫੈਲ ਗਈ ਅਤੇ ਝੁਲਸੇ ਹੋਏ ਲੋਕਾਂ ਨੂੰ ਉਨ੍ਹਾਂ ਨੇ ਆਪਣੀਆਂ ਗੱਡੀਆਂ ਵਿੱਚ ਪਾ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਉਥੇ ਹੀ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 6 ਲੋਕ ਝੁਲਸੇ ਹੋਏ ਆਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ । ਸਾਰੇ ਲੋਕ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ।

Leave a Reply

Your email address will not be published. Required fields are marked *

error: Content is protected !!