Latest

ਜਨਰਲ ਸਮਾਜ ਦੇ ਐਕਸ਼ਨ ਵਿਚ ਆਉਣ ਤੋਂ ਬਾਅਦ ਬਹੁਜਨ ਸਮਾਜ ਨੇ ਵੀ ਸੱਦੀ ਮੀਟਿੰਗ

ਫਗਵਾੜਾ 18 ਫਰਵਰੀ
( ਸ਼ਰਨਜੀਤ ਸਿੰਘ ਸੋਨੀ    )
ਫਗਵਾੜਾ ‘ਚ ਅੱਜ ਜਨਰਲ ਸਮਾਜ ਵਲੋਂ ਚਾਰ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਰਿਹਾਈ ਨੂੰ ਲੈ ਕੇ ਕੀਤੇ ਗਏ ਧਰਨਾ ਪ੍ਰਦਰਸ਼ਨ ਅਤੇ 24 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਬਹੁਜਨ ਸਮਾਜ ਨੇ ਵੀ ਬੁੱਧਵਾਰ 19 ਫਰਵਰੀ ਨੂੰ ਮੀਟਿੰਗ ਬੁਲਾਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਨੇ ਦੱਸਿਆ ਕਿ ਬੁੱਧਵਾਰ ਬਾਅਦ ਦੁਪਹਿਰ 3.00 ਵਜੇ ਸੰਘ ਮਿੱਤਰਾਂ ਬੁੱਧ ਵਿਹਾਰ ਸਤਨਾਮ ਪੁਰਾ ਫਗਵਾੜਾ ਵਿਖੇ ਜਰੂਰੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ 13 ਅਪ੍ਰੈਲ 2018 ਦੇ  ਗੋਲੀ ਕਾਂਡ ਸੰਬੰਧੀ ਮੌਜੂਦਾ ਹਲਾਤਾਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ•ਾਂ ਬਹੁਜਨ ਸਮਾਜ ਦੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਇਸ ਮੀਟਿੰਗ ਵਿਚ ਸ਼ਾਮਲ ਹੋਣ। ਜਿਕਰਯੋਗ ਹੈ ਕਿ 13 ਅਪ੍ਰੈਲ 2018 ਨੂੰ ਫਗਵਾੜਾ ਦੇ ਗੋਲ ਚੌਕ ਵਿਖੇ ਇਕ ਵਰਗ ਵਲੋਂ ਸੰਵਿਧਾਨ ਚੌਕ ਦੇ ਨਾਮ ਦੀ ਫਲੈਕਸ ਲਗਾਈ ਜਾ ਰਹੀ ਸੀ ਜਿਸਦਾ ਜਨਰਲ ਵਰਗ ਵਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਸੀ ਕਿ ਇਸ ਚੌਕ ਦਾ ਨਾਮ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾ ਚੁੱਕਾ ਹੈ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਟਕਰਾਅ ਹੋ ਗਿਆ ਸੀ ਅਤੇ ਗੋਲੀਬਾਰੀ ਵਿਚ ਦਲਿਤ ਸਮਾਜ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਘਟਨਾ ਤੋਂ ਬਾਅਦ ਜਨਰਲ ਸਮਾਜ ਦੇ ਚਾਰ ਆਗੂ ਹੁਣ ਤਕ ਜੇਲ• ਵਿਚ ਬੰਦ ਹਨ।

Leave a Reply

Your email address will not be published. Required fields are marked *

error: Content is protected !!