Latest

ਜਨਰਲ ਸਮਾਜ ਦੇ ਅਖੌਤੀ ਆਗੂਆਂ ਦੀ ਅਸਲੀਅਤ ਦਾ ਹੋਇਆ ਪੜਦਾ ਫਾਸ਼ — ਫਤਿਹ ਸਿੰਘ * 19 ਮਈ ਨੁੰ ਜਨਰਲ ਸਮਾਜ ਵੋਟ ਨਾਲ ਦੇਵੇਗਾ ਜਵਾਬ * ਡਾ. ਚੱਬੇਵਾਲ ਦੀ ਵਿਰੋਧਤਾ ਦੇ ਫੈਸਲੇ ਨੂੰ ਦੁਹਰਾਇਆ

ਫਗਵਾੜਾ 8 ਮਈ
( ਸ਼ਰਨਜੀਤ ਸਿੰਘ ਸੋਨੀ )
ਜਨਰਲ ਸਮਾਜ ਮੰਚ ਰਜਿ. ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਮੰਚ ਦੇ ਪੰਜਾਬ ਪ੍ਰਧਾਨ ਸ੍ਰ. ਫਤਿਹ ਸਿੰਘ ਪਰਹਾਰ ਅਤੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਫਤਿਹ ਸਿੰਘ ਨੇ ਕਿਹਾ ਕਿ ਜਨਰਲ ਸਮਾਜ ਦੇ ਹੀ ਕੁੱਝ ਲੋਕ ਸਿਆਸੀ ਲਾਹਾ ਲੈਣ ਲਈ ਜਨਰਲ ਸਮਾਜ ਮੰਚ ਦੇ ਨਾਮ ਤੇ ਸਮਾਜ ਨੂੰ ਗੁਮਰਾਹ ਕਰ ਰਹੇ ਹਨ ਜੋ ਕਿ ਨਿੰਦਣਯੋਗ ਹੈ ਅਤੇ ਅਜਿਹੀ ਕੋਝੀ ਹਰਕਤ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਨਰਲ ਸਮਾਜ ਮੰਚ ਪਿਛਲੇ ਕਰੀਬ 20 ਸਾਲ ਤੋਂ ਸਮਾਜ ਦੇ ਹਿਤਾਂ ਦੀ ਰਾਖੀ ਕਰ ਰਿਹਾ ਹੈ ਪਰ ਪਿਛਲੇ ਸਾਲ ਫਗਵਾੜਾ ਵਿਚ ਵਾਪਰੀ ਇਕ ਮੰਦਭਾਗੀ ਘਟਨਾ ਤੋਂ ਬਾਅਦ ਫਗਵਾੜਾ ਦੇ ਇਕ ਸੀਨੀਅਰ ਕਾਂਗਰਸੀ ਆਗੂ ਦੇ ਨਜਦੀਕੀ ਸਮਝੇ ਜਾਂਦੇ ਕੁੱਝ ਆਗੂਆਂ ਨੇ ਜਨਰਲ ਸਮਾਜ ਮੰਚ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਡਾ. ਰਾਜਕੁਮਾਰ ਚੱਬੇਵਾਲ ਦਾ ਬਾਇਕਾਟ ਕਰਨ ਦੀ ਖੁੱਲੇ ਮੰਚ ਤੋਂ ਹਾਮੀ ਭਰਨ ਦੇ ਬਾਵਜੂਦ ਹੁਣ ਲੋਕਸਭਾ ਚੋਣਾਂ ਸਮੇਂ ਜਨਰਲ ਸਮਾਜ ਨਾਲ ਧ੍ਰੋਹ ਕਮਾਉਂਦੇ ਹੋਏ ਡਾ. ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਹਨ ਜਿਹਨਾਂ ਦੀ ਅਸਲੀਅਤ ਸਮਾਜ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਹਨਾਂ ਦੇ ਝਾਂਸ ਵਿਚ ਹਰਗਿਜ਼ ਨਹੀਂ ਆਉਣਗੇ। ਫਤਿਹ ਸਿੰਘ ਤੋਂ ਇਲਾਵਾ ਗਿਰੀਸ਼ ਸ਼ਰਮਾ, ਡਾ. ਸਤਨਾਮ ਸਿੰਘ ਪਰਮਾਰ, ਪ੍ਰਿੰਸੀਪਲ ਨਿਰਮਲ ਸਿੰਘ, ਜੱਥੇਦਾਰ ਵੀਰ ਸਿੰਘ ਸਾਬਕਾ ਜਨਰਲ ਸਕੱਤਰ ਐਸ.ਜੀ.ਪੀ.ਸੀ. ਸਮੇਤ ਹੋਰਨਾਂ ਆਗੂਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਨਰਲ ਸਮਾਜ ਮੰਚ ਦਲਿਤ ਵਿਰੋਧੀ ਹਰਗਿਜ਼ ਨਹੀਂ ਹੈ ਬਲਕਿ ਜੋ ਲੋਕ ਗਰੀਬ ਦਲਿਤਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ ਉਹਨਾਂ ਦੀ ਵਿਰੋਧਤਾ ਕਰਦੇ ਹੋਏ ਰਾਖਵੇਂਕਰਣ ਦਾ ਅਧਾਰ ਆਰਥਕ ਕਰਨ ਦਾ ਹਾਮੀ ਹੈ ਅਤੇ ਜਦੋਂ ਆਰਥਕ ਅਧਾਰ ਤੇ ਰਾਖਵੇਂਕਰਣ ਦੀ ਗੱਲ ਹੁੰਦੀ ਹੈ ਤਾਂ ਉਸ ਵਿਚ ਐਸ.ਸੀ. ਵਰਗ ਦਾ ਗਰੀਬ ਤਬਕਾ ਜਿਸਦੀ ਤਾਦਾਤ ਸੱਭ ਤੋਂ ਜਿਆਦਾ ਹੈ ਉਹ ਵੀ ਸ਼ਾਮਲ ਹੁੰਦਾ ਹੈ। ਮੀਟਿੰਗ ਦੌਰਾਨ ਇਕ ਵਾਰ ਫਿਰ ਇਸ ਗੱਲ ਨੂੰ ਦੁਹਰਾਇਆ ਗਿਆ ਕਿ ਪਿਛਲੇ ਸਾਲ 13 ਅਪ੍ਰੈਲ ਦੀ ਘਟਨਾ ਤੋਂ ਬਾਅਦ ਡਾ. ਰਾਜਕੁਮਾਰ ਚੱਬੇਵਾਲ ਵਲੋਂ ਅਖਤਿਆਰ ਕੀਤੇ ਗਏ ਜਨਰਲ ਸਮਾਜ ਵਿਰੋਧੀ ਰੁੱਖ ਨੂੰ ਦੇਖਦੇ ਹੋਏ ਇਹਨਾਂ ਲੋਕਸਭਾ ਚੋਣਾਂ ਵਿਚ ਡਾ. ਚੱਬੇਵਾਲ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਰਮਨੀਕ ਕਪੂਰ, ਆਰ.ਕੇ. ਨਹਿਰਾ, ਯੋਗੇਸ਼ ਪ੍ਰਭਾਕਰ, ਐਡਵੋਕੇਟ, ਰਾਕੇਸ਼ ਮੋਹਨ ਅਰੋੜਾ, ਹਰੀਓਮ ਸ਼ਰਮਾ, ਪ੍ਰੋ. ਪੀ.ਕੇ. ਬਾਂਸਲ, ਮਾਸਟਰ ਅਮਰੀਕ ਸਿੰਘ, ਮਨੀਸ਼ ਸੁਧੀਰ ਅਤੇ ਸਰਿਤਾ ਸੂਦ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!