Latest

ਜਨਰਲ ਵਰਗ ਦੀ ਕਨਵੈਂਸ਼ਨ 17 ਨਵੰਬਰ ਨੂੰ ਪਠਾਨਕੋਟ ਵਿਖੇ ਹੋਵੇਗੀ – ਫੁਗਲਾਣਾ

  ਮੇਹਟੀਆਣਾ
(
ਸ਼ਰਨਜੀਤ ਸਿੰਘ ਸੋਨੀ )

ਬੀਤੇ ਦਿਨੀ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਅਤੇ ਜਨਰਲ ਵੈਲਫੇਅਰ ਫੈਡਰੇਸ਼ਨ ਦੀ ਸਾਂਝੀ ਮੀਟਿੰਗ ਕਿਸਾਨ ਭਵਨ ਚੰਡੀਗੜ ਵਿਖੇ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਅਤੇ ਸ੍ਰੀ ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜਰ ਫੈਡਰੇਸ਼ਨ ਦੀ ਪ੍ਰਧਾਨਗੀ ਹੇਠ ਕੀਤੀ ਗਈ । ਜਿਸ ਵਿੱਚ ਹੋਰਨਾ ਇਲਾਵਾ ਜਗਤਾਰ ਸਿੰਘ ਭੁੰਗਰਨੀ, ਸੁਰਜੀਤ ਸਿੰਘ ਮਸੂਤਾ ਭੁੰਗਰਨੀ, ਮਾ:ਅਵਤਾਰ ਸਿੰਘ ਮੋਨਾ ਖੁਰਦ, ਜਸਵਿੰਦਰ ਸਿੰਘ ਸੰਘਾ, ਸ੍ਰੀ ਬੀ ਕੇ ਦੱਤ ਬ੍ਰਾਹਮਣ ਸਭਾ ਸਮਾਜ, ਮੁਕੇਸ਼ ਪੁਰੀ ਸੀਨੀ:ਮੀਤ ਪ੍ਰਧਾਨ, ਇਕਬਾਲ ਸਿੰਘ ਬਠਿੰਡਾ, ਜਗਦੀਸ਼ ਸਿੰਗਲਾ ਪ੍ਰੈਸ ਸਕੱਤਰ , ਕੈਪਟਨ ਖੁਸ਼ਵੰਤ ਸਿੰਘ ਚੇਅਰਮੈਨ ਆਈ ਟੀ ਵਿੰਗ, ਸ੍ਰੀ ਸ਼ਮਸ਼ੇਰ ਸਿੰਘ ਪ੍ਰਿਸੀਪਲ ਹਰਿੰਦਰ ਸਿੰਘ ਸੋਹੀ ,ਬਲਵਿੰਦਰ ਸਿੰਘ ਜਸਵਾਲ,ਜਸਵੀਰ ਸਿੰਘ ਜਸਵਾਲ, ਨੰਬਰਦਾਰ ਤਰਲੋਚਨ ਸਿੰਘ ਪੱਟੀ, ਵਰਿੰਦਰ ਸਿੰਘ ਜਸਵਾਲ , ਹਰਿੰਦਰ ਸਿੰਘ ਰਾਣੀ ਪੁਰ . ਓਂਕਾਰ ਸਿੰਘ ਮਿਨਹਾਸ ,ਸ.ਜਤਿੰਦਰ ਸਿੰਘ, ਸ.ਸੁਰਿੰਦਰ ਸਿੰਘ ਅਤੇ ਹੋਰ ਜਿਲਿਆਂ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਜਨਰਲ ਸਮਾਜ ਨਾਲ ਸਬੰਧਤ ਵੱਖ ਵੱਖ ਵਿੰਗਜ ਜਿਵੇਂ ਕਿਸਾਨ ਵਿੰਗ, ਵਪਾਰ ਵਿੰਗ, ਵਿਦਿਆਰਥੀ ਤੇ ਹੋਰ ਜਨਰਲ ਸਮਾਜ ਦੀਆਂ ਮੰਗਾਂ ਲਈ 17 ਨਵੰਬਰ ਪਠਾਨਕੋਟ ਵਿਖੇ ਹੋ ਰਹੀ ਕੰਨਵੈਂਨਸ਼ਨ ਵਿੱਚ ਭਾਗ ਲੈਣਗੇ । ਜਿਥੇ ਇਕ ਜਨਰਲ ਸਮਾਜ ਦਾ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ।. ਜਨਰਲ ਸਮਾਜ ਦੀਆ ਭੱਖਦੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਪ੍ਰਾਪਤੀ ਲਈ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਮੰਗਾਂ ਜਿਵੇਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਜਨਰਲ ਵਰਗ ਦੀ ਭਲਾਈ ਲਈ ਸਟੇਟ ਕਮਿਸ਼ਨ ਬਨਾਉਣ ਦੀ ਮੰਗ ਮੰਨਕੇ ਅਜੇ ਤੱਕ ਸਟੇਟ ਕਮਿਸ਼ਨ ਕਾਇਮ ਨਹੀ ਕੀਤਾ, ਜਾਤ ਅਧਾਰਿਤ ਰਾਖਵਾਂ ਕਰਨ ਖਤਮ ਕਰਕੇ ਆਰਥਿਕ ਅਧਾਰ ਕੀਤਾ ਜਾਏ, ਸਰਕਾਰ ਵਲੋਂ ਗਰੀਬੀ ਦੇ ਅਧਾਰ ਤੇ ਵਿਦਿਆਰਥੀਆਂ ਨੂੰ ਜੋ ਸਰਟੀਫੀਕੇਟ ਜਾਰੀ ਕੀਤੇ ਜਾਣੇ ਹਨ ਤੁਰੰਤ ਜਾਰੀ ਕੀਤੇ ਜਾਣ ਤਾਂ ਕਿ ਕਾਲਿਜਾ ਅਤੇ ਨੌਕਰੀਆ ਲੈਣ ਵਿੱਚ ਸਹੂਲਤਾਂ ਮਿਲ ਸਕਣ, ਅਮੀਰਾਂ (ਕਰੀਮੀ ਲੇਅਰ)ਨੂੰ ਰਾਖਵਾਂ ਕਰਨ ਤੋਂ ਬਾਹਰ ਕੀਤਾ ਜਾਵੇ, ਐਸ ਸੀ ਐਸ ਟੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ , ਪੰਜਾਬ ਸਰਕਾਰ ਵਲੋਂ ਜਨਰਲ ਵਰਗ ਨੂੰ ਜੋ 10%ਰਾਖਵਾਂ ਕਰਨ ਦਿੱਤਾ ਗਿਆ ਹੈ ਉਸਨੂੰ 20%ਕੀਤਾ ਜਾਵੇ, ਕਿਰਸਾਨੀ ਨੂੰ ਬਚਾਉਣ ਲਈ ਸੁਆਮੀਨਾਥਨ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਕਿਰਸਾਨੀ ਲਾਹੇਵੰਦ ਬਣਾਊਣ ਲਈ ਫਸਲ ਨੂੰ ਵੱਧਦੇ ਭਾਅ ਨਾਲ ਜੋੜਿਆ ਜਾਵੇ, ਡੀਜਲ ਅਤੇ ਪੈਟਰੌਲ ਦੀਆ ਵਧਾਈਆ ਕੀਮਤਾ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਘੱਟ ਕਰੇ ਤਾ ਕਿ ਕਰਜੇ ਹੇਠ ਦੱਬੇ ਕਿਸਾਨ ਨੂੰ ਰਾਹਤ ਮਿਲ ਸਕੇ । ਐਸ ਸੀ ,ਐਸ ਟੀ ਐਕਟ ਤਹਿਤ ਜਨਰਲ ਵਰਗ ਨੂੰ ਆ ਰਹੀਆ ਦਿਕਤਾਂ ਦੇ ਵੇਰਵੇ ਇੱਕਠੇ ਕਰਕੇ ਪੀੜਤਾਂ ਦੀ ਮਦਦ ਕਰਨ ਵਾਰੇ, ਵਿਧਾਨ ਸਭਾ ਲੋਕ ਸਭਾ ਹਲਕਿਆਂ ਦੀ ਰਿਜਰਵੇਸ਼ਨ 2020 ਵਿਚ ਖਤਮ ਹੋ ਰਹੀ ਹੈ ਉਸਨੂੰ ਅੱਗੇ ਨਾ ਵਧਾਇਆ ਜਾਵੇ, ਕਿਉਂਕਿ ਜਨਰਲ ਵਰਗ ਆਰਥਿਕ , ਰਾਜਨੀਤਿਕ,ਨੌਕਰੀਆ ਅਤੇ ਕਿਸਾਨ ਵਰਗ ਅਤੇ ਮੁਲਾਜਮ ਵਰਗ ਸਾਰੇ ਪਛੜਦੇ ਜਾ ਰਹੇ ਹਨ । ਜਨਰਲ ਵਰਗ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀ ਰਹਿ ਗਿਆ ਸੋ ਸਮੂਹ ਜਨਰਲ ਵਰਗ ਨਾਲ ਸਬੰਧਤ ਸਾਥੀ 17 ਨਵੰਬਰ ਨੂੰ ਪਠਾਨਕੋਟ ਕੰਨਵੈਸ਼ਨ ਸ਼ਾਮਲ ਹੋਵੋ ।

Leave a Reply

Your email address will not be published. Required fields are marked *

error: Content is protected !!