Latest news

ਜਤਿੰਦਰ ਸਿੰਘ ਕੁੰਦੀ ਬਣੇ ਐਸੋਸੀਏਸ਼ਨ ਆਫ ਅਲਾਇੰਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 126 ਐਨ ਦੇ ਗਵਰਨਰ * ਹੇਮੰਤ ਸ਼ਰਮਾ ਬਿਨਾਕਾ ਉਪ ਗਵਰਨਰ ਫਸਟ ਅਤੇ ਐਮੀ ਸਿੰਘ ਸੈਕੰਡ ਨਿਯੁਕਤ *9ਵੀਂ ਸਲਾਨਾ ਕਾਨਫ੍ਰੰਸ ਅਮਨ-2020 ਦਾ ਹੋਇਆ ਸ਼ਾਨਦਾਰ ਆਯੋਜਨ

ਫਗਵਾੜਾ 5 ਫਰਵਰੀ
ਸੋਸੀਏਸ਼ਨ ਆਫ ਅਲਾਇੰਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 126 ਐਨ ਦੀ 9ਵੀਂ ਸਲਾਨਾ ਜਿਲਾ ਕਾਨਫ੍ਰੰਸ ਅਤੇ ਅਵਾਰਡ ਸਮਾਗਮ ਅਮਨ-2020 ਦੇ ਬੈਨਰ ਹੇਠ ਜਿਲਾ ਗਵਰਨਰ ਐਲੀ ਡਾ. ਐਚ.ਐਸ. ਪੰਨੂ ਦੀ ਪ੍ਰਧਾਨਗੀ ਅਤੇ ਕਾਨਫ੍ਰੰਸ ਚੇਅਰਮੈਨ ਜੀ.ਐਸ. ਜੱਜ, ਫੰਕਸ਼ਨ ਕਨਵੀਨਰ ਇੰਜੀਨੀਅਰ ਐਸ.ਪੀ. ਸੌਂਧੀ, ਕੋ-ਕਨਵੀਨਰ ਜੇ.ਪੀ. ਗੁਪਤਾ ਅਤੇ ਕੋ-ਚੇਅਰਮੈਨ ਜੀ.ਐਸ. ਵਾਲੀਆ ਦੀ ਦੇਖਰੇਖ ਹੇਠ ਹੋਈ। ਜਿਸ ਵਿਚ ਜਿਲੇ ਦੀਆਂ 41 ਕਲੱਬਾਂ 247 ਐਲੀ ਡੈਲੀਗੇਟਾਂ ਨੇ ਭਾਗ ਲਿਆ। ਇਸ ਸਲਾਨਾ ਕਾਨਫ੍ਰੰਸ ਦੇ ਮੁੱਖ ਮਹਿਮਾਨ ਪਾਸਟ ਇੰਟਰਨੈਸ਼ਨਲ ਪ੍ਰੈਜੀਡੈਂਟ ਐਲੀ ਅਨੂਪ ਮਿੱਤਲ ਸਨ। ਸਭ ਤੋਂ ਪਹਿਲਾਂ ਅਮਨ-2020 ਦੀ ਜਿਲਾ ਕਾਨਫ੍ਰੰਸ ਦਾ ਆਗਾਜ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਉਪਰੰਤ ਕੈਬਿਨੇਟ ਮੀਟਿੰਗ ਹੋਈ। ਇਨੋਗਰਲ ਸੈਸ਼ਨ ਦੌਰਾਨ ਕਾਨਫ੍ਰੰਸ ਚੇਅਰਮੈਨ ਜੀ.ਐਸ. ਜੱਜ ਨੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਗਵਰਨਰ ਡਾ. ਐਚ.ਐਸ. ਪਨੂੰ ਨੇ ਸਾਲ ਦੀ ਰਿਪੋਰਟ ਪੜੀ। ਅਵਾਰਡ ਸੈਸ਼ਨ ਦੌਰਾਨ ਵਧੀਆ ਕਾਰਗੁਜਾਰੀ ਵਾਲੇ ਜਿਲਾ ਅਹੁਦੇਦਾਰਾਂ, ਕਲੱਬਾਂ ਅਤੇ ਐਲੀ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਜੱਥੇਬੰਦੀ ਵਲੋਂ 10 ਸਾਲ ਤੋਂ ਚਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ 2020-21 ਲਈ ਚੁਣੇ ਗਏ ਗਵਰਨਰ ਐਲੀ ਜਤਿੰਦਰ ਸਿੰਘ ਕੁੰਦੀ, ਉਪ ਗਵਰਨਰ ਫਸਟ ਐਲੀ ਹੇਮੰਤ ਸ਼ਰਮਾ ਅਤੇ ਉਪ ਗਵਰਨਰ ਸੈਕੇਂਡ ਐਮ.ਪੀ. ਦਾ ਢੋਲ ਦੇ ਡਗੇ ਅਤੇ ਫੁੱਲਾਂ ਦੀ ਵਰਖਾ ਦੇ ਨਾਲ ਹਾਰ ਪਾ ਕੇ ਸਨਮਾਨ ਕੀਤਾ। ਐਲੀ ਜਤਿੰਦਰ ਸਿੰਘ ਕੁੰਦੀ ਇਲੈਕਟਡ ਗਵਰਨਰ ਨੇ ਜਿਲਾ ਕੈਬਿਨੇਟ ਦਾ ਐਲਾਨ ਕਰਦਿਆਂ ਡੀ.ਸੀ.ਐਸ. ਰਾਜੀਵ ਕੁਮਾਰ, ਡੀ.ਸੀ.ਟੀ. ਮਨਜੀਤ ਸਿੰਘ ਮੱਕੜ, ਪੀ.ਆਰ.ਓ. ਐਡਵੋਕੇਟ ਚਾਂਦ ਕੁਮਾਰ ਸੈਣੀ ਨੂੰ ਨਿਯੁਕਤ ਕੀਤਾ ਅਤੇ ਨਾਲ ਹੀ ਸਟੇਜ ਤੋਂ ਅਹਿਮ ਅਹੁਦਿਆਂ ਦਾ ਐਲਾਨ ਵੀ ਕੀਤਾ। ਉਨਾਂ ਭਰੋਸਾ ਦਿੱਤਾ ਕਿ ਸੇਵਾ ਦਾ ਨਵਾਂ ਸੁਨਹਿਰਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰਨਗੇ। ਮੁੱਖ ਮਹਿਮਾਨ ਅਨੂਪ ਮਿੱਤਲ ਨੇ ਸਫਲ ਕਾਰਜਕਾਲ ਲਈ ਪਾਸਟ ਗਵਰਨਰ ਡਾ. ਐਚ.ਐਸ. ਪੰਨੂ ਨੂੰ ਵਧਾਈ ਅਤੇ ਨਵੇਂ ਬਣੇ ਗਵਰਨਰ ਜਤਿੰਦਰ ਸਿੰਘ ਕੁੰਦੀ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਇਸ ਤੋਂ ਇਲਾਵਾ ਉਨਾਂ ਉਸਾਰੀ ਅਧੀਨ ਕੈਂਸਰ ਹਸਪਤਾਲ ਬਾਰੇ ਵੀ ਚਾਨਣਾ ਪਾਇਆ। ਸਮਾਗਮ ਦੌਰਾਨ ਡਾ. ਇਕਬਾਲ ਸਿੰਘ ਨੂੰ ਜੈਗੁਆਰ ਪਿਨ ਲਗਾ ਕੇ ਕਲੱਬ ਦਾ ਲਾਈਫ ਟਾਈਮ ਮੈਂਬਰ ਐਲਾਨਿਆ ਗਿਆ।

ਗੈਸਟ ਆਫ ਆਨਰ ਡਾ. ਇਕਬਾਲ ਸਿੰਘ ਨੇ ਕਲੱਬ ਦੀ ਹੌਸਲਾ ਅਫਜਾਈ ਕੀਤੀ ਅਤੇ ਨਵੀਂ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਪਾਸਟ ਗਵਰਨਰ ਡਾ. ਡੀ.ਐਸ. ਕਾਲੜਾ ਅਤੇ ਬਲਜਿੰਦਰ ਕੌਰ ਕਾਲੜਾ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾ ਕੇ ਜਤਿੰਦਰ ਸਿੰਘ ਕੁੰਦੀ ਅਤੇ ਉਨ•ਾਂ ਦੀ ਮੁੱਚੀ ਟੀਮ ਨੂੰ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ। ਗੈਸਟ ਆਫ ਆਨਰ ਪਾਸਟ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਇੰਟਰਨੈਸ਼ਨਲ ਡਾਇਰੈਕਟਰ ਐਚ.ਐਸ. ਬਾਵਾ, ਸਲਾਹਕਾਰ ਅਨਿਲ ਕੁਮਾਰ ਅਤੇ ਮਲਟੀਪਲ ਕੌਂਸਲ ਚੇਅਰਮੈਨ ਨਾਰਥ ਇੰਦਰਜੀਤ ਵਰਮਾ ਤੋਂ ਇਲਾਵਾ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਟੀ.ਐਸ. ਵਾਲੀਆ, ਜੇ.ਐਸ. ਡਾਂਗ ਤੇ ਡਾ. ਜੇ.ਐਸ. ਥਿੰਦ ਨੇ ਵੀ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਚੇਅਰਮੈਨ ਰਾਕੇਸ਼ ਸ਼ਰਮਾ, ਪ੍ਰੇਮ ਗਰੋਵਰ, ਨਿਰਮਲਜੀਤ ਸਿੰਘ, ਪਵਨਜੀਤ ਵਾਲੀਆ, ਸੰਦੀਪ ਕੁਮਾਰ, ਰਾਜੇਸ਼ ਸਾਹਨੀ, ਡਾ. ਮੁਨੀਸ਼ ਮਹਿਤਾ, ਅਸ਼ੋਕ ਪੁਰੀ, ਮਨੀ ਕੁਮਾਰ, ਹਰਪਾਲ ਸਿੰਘ, ਜੀ.ਆਰ. ਮਦਾਨ, ਬਾਲਮ ਸਿੰਘ, ਕੁਲਵਿੰਦਰ, ਜੀ.ਡੀ. ਕੁੰਦਰਾ, ਅਮਰੀਕ ਸਿੰਘ ਸੈਣੀ, ਬੀ.ਐਸ. ਘੁੰਮਣ, ਐਚ.ਐਸ. ਗਿਲ, ਐਚ.ਐਸ. ਜੋੜਾ, ਆਰ.ਸੀ. ਸ਼ਰਮਾ, ਰਮੇਸ਼ ਬੱਤਰਾ, ਅਰਵਿੰਦਰ ਬੈਂਸ, ਸੁਰਿੰਦਰ ਮਿੱਤਲ, ਕੁਲਵਿੰਦਰ ਸਿੰਘ, ਯਸ਼ ਗੁਲਾਟੀ, ਅਨੁਰਾਧਾ ਸ਼ਰਮਾ, ਅਨੀਤਾ ਡਾਂਗ, ਕੁਲਵਿੰਦਰ ਕੌਰ, ਐਨ.ਐਸ. ਰਾਣਾ, ਪੀ.ਪੀ.ਐਸ. ਐਮ.ਐਸ. ਸਿੰਘ, ਹਰਪ੍ਰੀਤ ਕੌਰ, ਅਸ਼ੋਕ ਪੁਰੀ, ਰਾਕੇਸ਼ ਚਾਵਲਾ, ਡਾ. ਜਤਿੰਦਰ ਸਿੰਘ, ਪੀ.ਐਸ. ਸੋਖਲ, ਰਮਨਜੀਤ ਸਿੰਘ ਚਾਨਾ, ਪਦਮ ਲਾਲ, ਅਨਿਲ ਲੂਥਰਾ, ਰਾਜਿੰਦਰ ਸਿੰਘ, ਹਰਸ਼ਾ ਸੂਦ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਚਾਨਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!