Latest news

ਚੰਡੀਗੜ ਅਤੇ ਜੰਮੂ ਵਿਖੇ ਬੱਚਿਆਂ ਦੇ 6 ਸਤੰਬਰ 2020 ਨੂੰ ਹੋ ਰਹੇ ਨੀਟ ਅਤੇ ਸੀ. ਈ. ਟੀ . ਟੈਸਟਾਂ ਲਈ ਸਪੈਸ਼ਲ ਟਰੇਨਾਂ ਚਲਾਈਆ ਜਾ ਰਹੀਆਂ ਹਨ : ਰੇਲਵੇ ਅਧਿਕਾਰੀ

ਗੁਰਦਾਸਪੁਰ,5 ਸਤੰਬਰ
( ਗੁਲਸ਼ਨ ਕੁਮਾਰ )
ਰੇਲਵੇ ਵਿਭਾਗ ਵੱਲੋ ਬੱਚਿਆਂ ਦੇ ਨੀਟ ਅਤੇ ਸੀ.ਈ. ਟੀ.  ਟੈਸਟ ਜੋ ਕਿ  6  ਸਤੰਬਰ 2020 ਨੂੰ ਚੰਡੀਗੜ ਅਤੇ ਜੰਮੂ ਵਿਖੇ ਜੋ ਟੈਸਟ ਹੋ ਰਹੇ ਹਨ , ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਸੁਵਿਧਾ ਲਈ ਗੁਰਦਾਸਪੁਰ ਤੋ ਚੰਡੀਗੜ ਅਤੇ ਗੁਰਦਾਸਪੁਰ  ਤੋ ਜੰਮੂ ਲਈ 02 ਸਪੈਸ਼ਲ ਟਰੇਨਾਂ ਚਨਾਈਆ ਜਾ ਰਹੀਆਂ ਹਨ । ਇਹ ਜਾਣਕਾਰੀ ਦਿੰਦਿਆ ਰੇਲਵੇ ਵਿਭਾਗ ਅਧਿਕਾਰੀ ਨੇ  ਦੱਸਿਆ ਹੈ ਕਿ ਇਨਾਂ ਟਰੇਨਾਂ ਵਿੱਚ ਟੈਸਟ ਦੇਣ ਵਾਲੇ ਬੱਚਿਆਂ ਦੇ ਨਾਲ ਉਨਾਂ ਬਲੱਡ ਰਿਲੇਸ਼ਨ ਭਾਵ ਮਾਤਾ – ਪਿਤਾ , ਭੈਣ , ਭਰਾ ਵੀ ਜਾ ਸਕਦੇ ਹਨ । ਉਨਾ ਦੱਸਿਆ ਹੈ ਕਿ ਬੱਚਿਆਂ ਦੇ ਕੋਲ ਊਨਾਂ ਦੇ ਐਡਮਿਟ ਕਾਰਡ ਅਤੇ ਉਨਾਂਦੇ ਨਾਲ ਜਾਣ ਵਾਲੇ  ਦਾ ਆਈ. ਡੀ ਪਰੂਫ ਹੋਣਾ ਜਰੂਰੀ ਹੈ । ਉਨਾ ਦੱਸਿ ਹੈ ਕਿ ਗੁਰਦਾਸਪੁਰ ਤੋ ਚੰਡੀਗੜ ਮਿਤੀ  5 ਸਤੰਬਰ 2020 ਦਿ|ਨ ਸਨੀਚਰਵਾਰ ਨੂੰ ਰਾਤ 10-00 ਵਜੇ ਟਰੇਨ ਚਲਾਈ ਜਾਵੇਗੀ ਅਤੇ ਵਾਪਸ 6 ਸਤੰਬਰ 2020 ਸ਼ਾਮ 10-00 ਵਜੇ ਵਾਪਸ  ਗੁਰਦਾਸਪੁਰ ਆਵੇਗੀ  । ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਅਰਵਿੰਦ ਸਲਵਾਨ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਗਿਆ ਹੈ ।

ਇਸੇ ਤਰਾਂ ਦੂਸਰੀਟਰੇਨ 6 ਸਤੰਬਰ 2020 ਨੂੰ ਗੁਰਦਾਸਪੁਰ ਤੋ ਜੰਮੂ ਲਈ ਸਵੇਰੇ 4-00 ਵਜੇ ਚਲੇਗੀ ਅਤੇ ਸ਼ਾਮ  7-00 ਵਜੇ  ਜੰਮੂ ਤੋ ਗੁਰਦਾਸਪੁਰ ਵਾਪਸ ਆਵੇਗੀ । ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਤਰਸੇਮ ਲਾਲ ਨਾਇਬ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਜਾਂਦਾ ਹੈ ।

Leave a Reply

Your email address will not be published. Required fields are marked *

error: Content is protected !!