Latest news

ਚੋਣ ਪ੍ਰਚਾਰ ਮੁਹਿਮ ਨੂੰ ਮੋਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਤੇ ਕੇਂਦਰਿਤ ਰੱਖਿਆ ਜਾਵੇ – ਡਾ. ਚੱਬੇਵਾਲ * ਫਗਵਾੜਾ ਦੇ ਕਾਂਗਰਸੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਫਗਵਾੜਾ 16 ਅਪ੍ਰੈਲ
( ਸ਼ਰਨਜੀਤ ਸਿੰਘ ਸੋਨੀ  )
ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਵਿਖੇ ਕਾਂਗਰਸ ਪਾਰਟੀ ਦੇ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਮੁਹਿਮ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਨਵਜਿੰਦਰ ਸਿੰਘ ਬਾਹੀਆ, ਸੂਬਾ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਸੀਨੀਅਰ ਆਗੂ ਨਵਜਿੰਦਰ ਸਿੰਘ ਬਾਹੀਆ, ਵਿੱਕੀ ਰਾਣੀਪੁਰ, ਸਾਬਕਾ ਬਲਾਕ ਪ੍ਰਧਾਨ ਸ਼ਹਿਰੀ ਗੁਰਜੀਤ ਪਾਲ ਵਾਲੀਆ, ਸਤਬੀਰ ਸਿੰਘ ਸਾਬੀ ਵਾਲੀਆ, ਜਿਲ•ਾ ਪਰਿਸ਼ਦ, ਬਲਾਕ ਸੰਮਤੀ ਮੈਂਬਰ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਵੀ ਮੀਟਿੰਗ ਵਿਚ ਸ਼ਾਮਲ ਹੋਏ। ਇਸ ਦੌਰਾਨ ਡਾ. ਚੱਬੇਵਾਲ ਨੇ ਸਮੂਹ ਅਹੁਦੇਦਾਰਾਂ ਨੂੰ ਕਿਹਾ ਕਿ ਮੋਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਬਾਰੇ ਪੁਖਤਾ ਢੰਗ ਨਾਲ ਹਰ ਵੋਟਰ ਨਾਲ ਰਾਬਤਾ ਕਰਕੇ ਦੱਸਿਆ ਜਾਵੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਜਾਵੇ। ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਹੋਰਨਾਂ ਨੇ ਭਰੋਸਾ ਦਿੱਤਾ ਕਿ ਹਰ ਪਿੰਡ ਅਤੇ ਸ਼ਹਿਰ ਦੇ ਹਰ ਵਾਰਡ ਵਿਖੇ ਜਬਰਦਸਤ ਚੋਣ ਪ੍ਰਚਾਰ ਮੁਹਿਮ ਚਲਾਈ ਜਾਵੇਗੀ। ਮੀਟਿੰਗ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜਿੱਥੇ ਪਾਰਟੀ ਅਹੁਦੇਦਾਰਾਂ ਦੀ ਹੌਸਲਾ ਅਫਜਾਈ ਕੀਤੀ ਉੱਥੇ ਹੀ ਡਾ. ਚੱਬੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਫਗਵਾੜਾ ਵਿਧਾਨਸਭਾ ਹਲਕੇ ਵਿਚ ਇਤਿਹਾਸਕ ਲੀਡ ਲੈ ਕੇ ਦੇਣਗੇ ਅਤੇ ਕਾਂਗਰਸ ਦੀ ਇਸ ਸੀਟ ਤੋਂ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਬਲਾਕ ਸੰਮਤੀ ਮੈਂਬਰ ਦੀਪ ਸਿੰਘ ਹਰਦਾਸਪੁਰ, ਰੂਪ ਲਾਲ ਢੱਕ ਪੰਡੋਰੀ, ਰੇਸ਼ਮ ਕੌਰ ਨਵੀਂ ਆਬਾਦੀ, ਗੁਰਦਿਆਲ ਸਿੰਘ ਭੁੱਲਾਰਾਈ, ਸੁੱਚਾ ਰਾਮ ਮੌਲੀ, ਹਰਵਿੰਦਰ ਲਾਲ ਰਾਣੀਪੁਰ, ਪਵਨਜੀਤ ਸੋਨੂੰ ਬੇਗਮਪੁਰ, ਸੰਤੋਸ਼ ਰਾਣੀ ਜਗਤਪੁਰ ਜੱਟਾਂ, ਕਮਲਜੀਤ ਕੌਰ ਨਰੂੜ, ਸੀਮਾ ਰਾਣੀ ਚਹੇੜੂ, ਅਰਵਿੰਦਰ ਕੌਰ ਹਰਬੰਸਪੁਰ, ਹਰਕੰਵਲ ਕੌਰ ਨੰਗਲ, ਸ਼ੋਂਕੀ ਰਾਮ ਦਰਵੇਸ਼ ਪਿੰਡ, ਸਤਨਾਮ ਸਿੰਘ ਸ਼ਾਮਾ, ਸਰਬਜੀਤ ਕੌਰ ਜਗਪਾਲ ਪੁਰ ਤੋਂ ਇਲਾਵਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਅਮਰਜੀਤ ਸਿੰਘ ਨੰਗਲ, ਰੇਸ਼ਮ ਕੌਰ, ਰਵੀ ਰਾਵਲਪਿੰਡੀ, ਜੋਗਿੰਦਰ ਭਬਿਆਣਾ, ਕੁਲਦੀਪ ਸਿੰਘ ਹਰਬੰਸਪੁਰ, ਹਰਦੀਪ ਸਿੰਘ ਨਰੂੜ, ਭੁਪਿੰਦਰ ਸਿੰਘ ਨੰਬਰਦਾਰ ਮੌਲੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!