Latest

ਚੀਨ ’ਚ ਕੋਰੋਨਾ ਵਾਇਰਸ ਨਾਲ 2715 ਲੋਕਾਂ ਦੀ ਮੌਤ, ਇਨ੍ਹਾਂ ਦੇਸ਼ਾਂ ‘ਚੋਂ ਵੀ ਮਾਮਲੇ ਆਉਣ ਲੱਗੇ ਸਾਹਮਣੇ..

ਚੀਨ (China) ’ਚ ਕੋਰੋਨਾ ਵਾਇਰਸ (Corona Virus) ਨੇ ਹਾਹਾਕਾਰ ਮੱਚਿਆ ਹੋਇਆ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 2715 ਹੋ ਚੁੱਕੀ ਹੈ। ਜਦਕਿ ਕੋਰੋਨਾ ਵਾਇਰਸ ਕਾਰਨ 78,000 ਲੋਕ ਪੀੜਤ ਹਨ। ਇਸ ਮਾਮਲੇ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਵੁਹਾਨ (Wuhan) ਸ਼ਹਿਰ ’ਚ ਸਥਿਤੀ ਵਿਕਟ ਬਣੀ ਹੋਈ ਹੈ। ਬੇਸ਼ੱਕ ਹੁਣ ਇਨ੍ਹਾਂ ਮਾਮਲਿਆਂ ’ਚ ਕਮੀ ਆਈ ਹੈ ਪਰ ਕੋਰੋਨਾ ਵਾਇਰਸ ਦਾ ਖ਼ਤਰਾ ਪੂਰੀ ਦੁਨੀਆ ’ਚ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (World Health Organization) ਦਾ ਕਹਿਣਾ ਹੈ ਕਿ ਚੀਨ ਦੇ ਬਾਹਰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਚੀਨ ਤੋਂ ਜ਼ਿਆਦਾ ਦੂਜੇ ਦੇਸ਼ਾਂ ’ਚ ਵਧ ਰਹੇ ਮਾਮਲੇ

WHO ਦੇ ਪ੍ਰਮੁੱਖ ਟੇਡ੍ਰੋਮ ਅਧਾਨੋਮ ਘੇਬ੍ਰੇਯੇਸਸ ਨੇ ਜਿਨੇਵਾ ’ਚ ਕਿਹਾ ਕਿ ਚੀਨ ਤੋਂ ਜ਼ਿਆਦਾ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਕਿਹਾ ਕਿ ਚੀਨ ’ਚ 411 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦੇਸ਼ ਤੋਂ ਬਾਹਰ 427 ਨਵੇਂ ਮਾਮਲੇ ਆਏ। ਇਸ ਤੋਂ ਇਲਾਵਾ ਬਰਾਜ਼ੀਲ ਦੇ ਅਧਿਕਾਰੀਆਂ ਨੇ ਲੈਟਿਨ ਅਮਰੀਕਾ ’ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਜਦਕਿ ਇਟਲੀ ’ਚ ਕੋਰੋਨਾ ਵਾਇਰਸ ਤੋਂ ਇੱਕ ਹੋਰ ਮੌਤ ਹੋਣ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 12 ਅਤੇ ਪੀੜਤਾਂ ਦੀ ਗਿਣਤੀ 374 ਹੋ ਗਈ ਹੈ।

ਫਰਾਂਸ ਤੇ ਸਪੇਨ ’ਚ ਫੈਲ ਰਿਹਾ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ’ਚ 81 ਹਜ਼ਾਰ ਲੋਕ ਪੀੜਤ ਹਨ। ਜਰਮਨੀ, ਫਰਾਂਸ ਅਤੇ ਸਪੇਨ ’ਚ ਇਸ ਵਾਇਰਸ ਦਾ ਅਸਰ ਵਧਦਾ ਜਾ ਰਿਹਾ ਹੈ। ਪੱਛਮ ਏਸ਼ੀਆ ’ਚ ਬਹਿਰੀਨ, ਕੁਵੈਤ ਅਤੇ ਇਰਾਕ ’ਚ ਵੀ ਕੋਰੋਨਾ ਵਾਇਰਸ ਵਧ ਰਿਹਾ ਹੈ। ਜਦਕਿ ਏਸ਼ੀਆ ’ਚ ਖ਼ਤਰਾ ਬਰਕਰਾਰ ਹੈ। ਦੱਖਣ ਕੋਰੀਆ ਤੋਂ 284 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ 1261 ਹੋ ਗਈ ਹੈ।

Leave a Reply

Your email address will not be published. Required fields are marked *

error: Content is protected !!