Latest

ਚਾਈਨਾ ਬਾਰਡਰ ‘ਤੇ ਏਅਰ ਫੋਰਸ ਹਾਈ ਆਪ੍ਰੇਸ਼ਨਲ ਅਲਰਟ ‘ਤੇ, ਏਅਰ ਫੋਰਸ ਚੀਫ਼ ਨੇ ਕੀਤਾ ਲੇਹ ਬੇਸ ਦਾ ਦੌਰਾ

ਇਸ ਸਮੇਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਫੌਜ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੁਚੇਤ ਹੈ। ਇਸ ਦੌਰਾਨ ਬੁੱਧਵਾਰ ਦੇਰ ਰਾਤ ਏਅਰ ਫੋਰਸ ਦੇ ਚੀਫ ਆਰ ਕੇ ਐਸ ਭਦੌਰੀਆ ਨੇ ਲੇਹ ਏਅਰਬੇਸ ਦਾ ਦੌਰਾ ਕੀਤਾ ਹੈ। ਹਵਾਈ ਸੈਨਾ ਇਸ ਸਮੇਂ ਲੇਹ-ਲੱਦਾਖ ਖੇਤਰ ਵਿੱਚ ਅਲਰਟ ‘ਤੇ ਹੈ, ਅਜਿਹੇ ਵਿੱਚ ਇਸ ਯਾਤਰਾ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਏਅਰਫੋਰਸ ਦੇ ਚੀਫ ਆਰ ਕੇ ਐਸ ਭਦੋਰੀਆ ਬੁੱਧਵਾਰ ਰਾਤ ਨੂੰ ਸ਼੍ਰੀਨਗਰ-ਲੇਹ ਏਅਰਬੇਸ ਪਹੁੰਚੇ। ਦੌਰੇ ਦੀ ਸ਼ੁਰੂਆਤ ਚੀਫ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਆਰਮੀ ਚੀਫ ਐਮ ਐਮ ਨਰਵਾਨੇ ਨਾਲ ਮੁਲਾਕਾਤ ਤੋਂ ਬਾਅਦ ਹੋਈ। ਚੀਨ ਨਾਲ ਚੱਲ ਰਹੇ ਵਿਵਾਦ ਵਿੱਚ ਸਰਹੱਦ ਨੇੜੇ ਲੇਹ ਅਤੇ ਸ੍ਰੀਨਗਰ ਏਅਰਬੇਸ ਬਹੁਤ ਮਹੱਤਵਪੂਰਨ ਹਨ। ਅਜਿਹੀ ਸਥਿਤੀ ਵਿੱਚ, ਹਵਾਈ ਸੈਨਾ ਦੇ ਮੁਖੀ ਨੇ ਇੱਥੇ ਤਿਆਰੀਆਂ ਅਤੇ ਜ਼ਰੂਰਤਾਂ ਦਾ ਜਾਇਜ਼ਾ ਲਿਆ।

air force chief visits leh
air force chief visits leh

ਤੁਹਾਨੂੰ ਦੱਸ ਦੇਈਏ ਕਿ ਹਵਾਈ ਸੈਨਾ ਨੇ ਮੀਰਾਜ 2000 ਦੇ ਬੇੜੇ ਨੂੰ ਵੀ ਲੱਦਾਖ ਖੇਤਰ ਦੇ ਨਜ਼ਦੀਕ ਮੂਵ ਕਰ ਦਿੱਤਾ ਹੈ, ਤਾਂ ਜੋ ਇਸ ਨੂੰ ਤੁਰੰਤ ਚੀਨ ਦੇ ਨੇੜੇ ਸਰਹੱਦ ‘ਤੇ ਭੇਜਿਆ ਜਾ ਸਕੇ। ਇਸ ਬੇੜੇ ਨੇ ਹੀ ਬਾਲਕੋਟ ਵਿੱਚ ਹਵਾਈ ਸਟਰਾਇੱਕ ਕੀਤੀ ਸੀ। ਇਸ ਤੋਂ ਪਹਿਲਾਂ, ਸੁਖੋਈ -30 ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਸੀ ਅਤੇ ਉੱਪਰ ਦੇ ਏਅਰਬੇਸ’ ਤੇ ਤਾਇਨਾਤ ਕੀਤਾ ਗਿਆ ਸੀ। ਚੀਨ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਅਪਾਚੇ ਅਤੇ ਚਿਨੁਕ ਵਰਗੇ ਹੈਲੀਕਾਪਟਰ ਲੱਦਾਖ ਲਈ ਤਾਇਨਾਤ ਕੀਤੇ ਗਏ ਹਨ, ਤਾਂ ਜੋ ਸੈਨਿਕਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾ ਸਕੇ। ਅਪਾਚੇ ਹੈਲੀਕਾਪਟਰ ਕਿਸੇ ਵੀ ਮੁਸ਼ਕਿਲ ਸਥਿਤੀ ਵਿੱਚ ਵਰਤਿਆ ਜਾ ਸਕਦਾ ਹੈ।

air force chief visits leh

ਹਾਲਾਂਕਿ, ਹਵਾਈ ਸੈਨਾ ਦੇ ਬੁਲਾਰੇ ਵੱਲੋਂ ਇਸ ਯਾਤਰਾ ਦੇ ਸੰਬੰਧ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਲੇਹ ਬੇਸ ‘ਤੇ ਹਵਾਈ ਫੌਜ ਦੀ ਹੱਲਚਲ ਵੱਧ ਗਈ ਹੈ। ਸ੍ਰੀਨਗਰਅੰਬਾਲਾ, ਆਦਮਪੁਰ, ਹਲਵਾਰਾ ਵਰਗੇ ਖੇਤਰਾਂ ਵਿੱਚ ਵੀ ਹਵਾਈ ਸੈਨਾ ਨੇ ਆਪਣੀ ਆਵਾਜਾਈ ਵਧਾ ਦਿੱਤੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਬਰੇਲੀ ਵਿੱਚ ਹਵਾਈ ਫੌਜ ਦਾ ਬੇਸ ਤਿੱਬਤ ਖੇਤਰ ਦੇ ਨੇੜੇ ਹੈ, ਅਜਿਹੀ ਸਥਿਤੀ ਵਿੱਚ ਇਸ ਨੂੰ ਅਲਰਟ ਕੀਤਾ ਗਿਆ ਹੈ। ਦੱਸ ਦਈਏ ਕਿ ਚੀਨ ਨੇ ਧੋਖਾਧੜੀ ਨਾਲ 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦੇ ਜਵਾਨਾਂ ਉੱਤੇ ਹਮਲਾ ਕੀਤਾ ਸੀ, ਜਿਸ ਵਿੱਚ 20 ਜਵਾਨ ਸ਼ਹੀਦ ਹੋਏ ਸਨ। ਅਜਿਹੀ ਸਥਿਤੀ ਵਿੱਚ ਭਾਰਤ ਵੱਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ।


Leave a Reply

Your email address will not be published. Required fields are marked *

error: Content is protected !!