Latest news

ਘੇੜਾ ਪ੍ਰੋਡਕਸ਼ਨ ਦੀ ਪੇਸ਼ਕਸ਼ ਦੋ ਸ਼ਾਰਟ ਫਿਲਮਾਂ ਦੀ ਫਗਵਾੜਾ ‘ਚ ਹੋਈ ਸ਼ੂਟਿੰਗ *ਫਿਲਮਾਂ ਵਿਚ ਮੁੱਖ ਕਿਰਦਾਰ ਰੀਤ ਪ੍ਰੀਤ ਪਾਲ ਸਿੰਘ ਅਤੇ ਉਹਨਾਂ ਦੇ ਨਾਲ ਪੂਜਾ ਸਾਹਨੀ ਤੇ ਨੀਲਮ ਹਾਂਡਾ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਨਿਭਾਏ ਗਏ

ਫਗਵਾੜਾ 11 ਸਤੰਬਰ
( ਹਨੀ ਸੁਨੇਜਾ   )
ਘੇੜਾ ਪ੍ਰੋਡਕਸ਼ਨ ਅਤੇ ਆਰ.ਜੇ. ਫਿਲਮ ਪ੍ਰੋਡਕਸ਼ਨ ਹਾਉਸ ਵਲੋਂ ਦੋ ਸ਼ਾਰਟ ਫਿਲਮਾਂ ਦੀ ਸ਼ੂਟਿੰਗ ਦਾ ਰਸਮੀ ਉਦਘਾਟਨ ਅੱਜ ਫਗਵਾੜਾ ਦੇ ਮੁਹੱਲਾ ਪੀਪਾਰੰਗੀ ਵਿਖੇ ਕੀਤਾ ਗਿਆ। ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਫਗਵਾੜਾ ਦੇ ਚੇਅਰਮੈਨ ਰਜਿੰਦਰ ਘੇੜਾ ਨੇ ਉਦਘਾਟਨ ਦੀ ਰਸਮ ਪੂਰੀ ਕੀਤੀ।

ਇਸ ਮੌਕੇ ਰਜਿੰਦਰ ਘੇੜਾ ਨੇ ਦੱਸਿਆ ਕਿ ਅੱਜ ਕਲ ਦੇ ਵਿਅਸਤ ਸਮੇਂ ਵਿਚ ਦੋ ਤੋਂ ਢਾਈ ਘੰਟਿਆਂ ਦੀ ਫਿਲਮ ਦੇਖਣ ਦਾ ਸਮਾਂ ਲੋਕਾਂ ਪਾਸ ਨਹੀਂ ਹੈ ਇਸ ਲਈ ਉਹਨਾਂ ਸ਼ਾਰਟ ਫਿਲਮਾਂ ਰਾਹੀਂ ਸਮਾਜ ਨੂੰ ਦਿਸ਼ਾ ਦੇਣ ਦਾ ਇਹ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਫਿਲਮਾਂ ਦੇ ਨਾਮ ‘ਵਢੇਰਿਆਂ ਦਾ ਅਸ਼ੀਰਵਾਦ’ ਅਤੇ ‘ਢਿੱਡ ਭਰ ਗਿਆ’ ਹਨ। ਇਹਨਾਂ ਫਿਲਮਾਂ ਵਿਚ ਮੁੱਖ ਕਿਰਦਾਰ ਰੀਤ ਪ੍ਰੀਤ ਪਾਲ ਸਿੰਘ ਅਤੇ ਉਹਨਾਂ ਦੇ ਨਾਲ ਪੂਜਾ ਸਾਹਨੀ ਤੇ ਨੀਲਮ ਹਾਂਡਾ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਨਿਭਾਏ ਗਏ ਹਨ। ਇਸ ਤੋਂ ਇਲਾਵਾ ਬੇਬੀ ਸੇਜਲ ਪ੍ਰੀਤ ਅਤੇ ਸੇਜਲ ਹੀਰ ਨੇ ਵੀ ਪ੍ਰਭਾਵਸ਼ਾਲੀ ਐਕਟਿੰਗ ਕੀਤੀ ਹੈ

ਜੋ ਦਰਸ਼ਕਾਂ ਨੂੰ ਪਸੰਦ ਆਵੇਗੀ। ਫਿਲਮ ਦੇ ਨਿਰਦੇਸ਼ਕ ਅਸ਼ੋਕ ਖੁਰਾਣਾ ਅਤੇ ਸਹਿ ਨਿਰਦੇਸ਼ਕ ਬਲਵਿੰਦਰ ਪ੍ਰੀਤ ਹਨ। ਫਿਲਮਾਂ ਦੀ ਸਕ੍ਰਿਪਟ ਜਰਨੈਲ ਸਿੰਘ ਭਮਰਾ ਵਲੋਂ ਲਿਖੀ ਗਈ ਹੈ। ਫਿਲਮਾਂ ਦੀ ਸ਼ੂਟਿੰਗ ਫਗਵਾੜਾ ਅਤੇ ਨੇੜਲੇ ਇਲਾਕਿਆਂ ਵਿਚ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਫਿਲਮਾਂ ਨੂੰ ਜਲਦੀ ਹੀ ਯੂ-ਟਯੂਬ ਅਤੇ ਹੋਰ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਦੇਖਿਆ ਜਾ ਸਕੇਗਾ।

Leave a Reply

Your email address will not be published. Required fields are marked *

error: Content is protected !!