Latest news

ਗੰਭੀਰ ਬੇਰੁਜ਼ਗਾਰੀ ਕਾਰਨ ਖਤਮ ਹੋ ਸਕਦੀ ਹੈ ਇਕ ਪੂਰੀ ਪੀੜ੍ਹੀ: ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੋਰੋਨਵਾਇਰਸ ਮਹਾਂਮਾਰੀ ਦਾ ਪ੍ਰਭਾਵ ਆਰਥਿਕ ਪੱਖੋਂ ਮਾਰੂ ਸਾਬਤ ਹੋਵੇਗਾ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਲਮੀ ਆਰਥਿਕਤਾ ਇਤਿਹਾਸ ਦੇ ਸਭ ਤੋਂ ਭੈੜੇ ਪੜਾਵਾਂ ਵਿਚੋਂ ਲੰਘੇਗੀ।

ਦਿ ਹਿੰਦੂ ਵਿਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ਇਹ ਸਾਡੇ ਦੇਸ਼ ਅਤੇ ਵਿਸ਼ਵ ਲਈ ਬਹੁਤ ਹੀ ਮੁਸ਼ਕਲ ਸਮਾਂ ਹੈ। ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਦੇਸ਼ ਦੀ ਅਸਮਰਥਾ ਅਤੇ ਢੁਕਵੇਂ ਇਲਾਜ ਦੀ ਅਣਹੋਂਦ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਨਤੀਜੇ ਵਜੋਂ, ਆਮ ਸਮਾਜਿਕ ਪ੍ਰਣਾਲੀ ਵਿਚ ਆਈ ਉਥਲ-ਪੁਥਲ ਰੋਜ਼ੀ-ਰੋਟੀ ਅਤੇ ਵੱਡੀ ਆਰਥਿਕਤਾ ਪ੍ਰਭਾਵਤ ਹੋਵੇਗੀ।

ਆਰਥਿਕਤਾ ਉਤੇ ਡੂੰਘਾ ਪ੍ਰਭਾਵ

ਮਨਮੋਹਨ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਵੱਡੀ ਗਿਣਤੀ ਗਰੀਬੀ ਵੱਲ ਵਾਪਸ ਆ ਸਕਦੀ ਹੈ, ਇਹ ਵਿਕਾਸਸ਼ੀਲ ਦੇਸ਼ ਲਈ ਬਹੁਤ ਹੀ ਅਣੌਖੀ ਘਟਨਾ ਹੈ। ਕਈ ਉਦਯੋਗ ਬੰਦ ਹੋ ਸਕਦੇ ਹਨ। ਗੰਭੀਰ ਬੇਰੁਜ਼ਗਾਰੀ ਕਾਰਨ ਇੱਕ ਪੂਰੀ ਪੀੜ੍ਹੀ ਖਤਮ ਹੋ ਸਕਦੀ ਹੈ। ਸੁੰਗੜ ਰਹੀ ਆਰਥਿਕਤਾ ਕਾਰਨ ਵਿੱਤੀ ਸਰੋਤਾਂ ਦੀ ਘਾਟ ਸਾਡੇ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਦੇਣ ਦੀ ਸਾਡੀ ਯੋਗਤਾ ‘ਤੇ ਮਾੜਾ ਅਸਰ ਪਾ ਸਕਦੀ ਹੈ। ਇਹ ਘਾਤਕ ਪ੍ਰਭਾਵ ਲੰਬੇ ਅਤੇ ਗਹਿਰੇ ਹਨ, ਖ਼ਾਸਕਰ ਹੇਠਲੇ ਵਰਗ ਦੇ ਲੋਕਾਂ ਲਈ ਇਹ ਮਾਰੂ ਸਾਬਤ ਹੋਵੇਗੀ।

Leave a Reply

Your email address will not be published. Required fields are marked *

error: Content is protected !!