Latest

ਗੈਂਗਸਟਰ ਦਿਲਪ੍ਰੀਤ ਬਾਬਾ ਹੋਇਆ ਬਰੀ, ਅਦਾਲਤ ਨੇ ਸੁਣਾਇਆ ਫੈਸਲਾ

ਗੈਂਗਸਟਰ ਦਿਲਪ੍ਰੀਤ ਬਾਬਾ ਸ਼ਾਰਪ ਸ਼ੂਟਰ ਸੁੱਖਾ ਸਮੇਤ ਪੰਜ ਲੋਕਾਂ ਨੂੰ ਕੇਸ ਤੋਂ ਬਰੀ ਕਰ ਦਿੱਤਾ ਗਿਆ ਹੈ। ਰੂਪਨਗਰ ਅਦਾਲਤ ਵੱਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਕਿ ਗੈਂਗਸਟਰ ਬਾਬਾ ਦਿਲਪ੍ਰੀਤ ਅਤੇ ਸ਼ਾਰਪਸ਼ੂਟਰ ਸੁੱਖਾ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਰੂਪਨਗਰ ਵਿੱਚ ਇੱਕ ਕੇਸ ਵਿੱਚ ਬਰੀ ਹੋ ਗਏ ਹਨ।

gangster baba gurpreet

ਜ਼ਿਕਰਯੋਗ ਹੈ ਕਿ 2013 ਵਿੱਚ ਜ਼ਿਲ੍ਹਾ ਨੂਰਪੁਰ ਬੇਦੀ ਦੇ ਬੱਸ ਸਟੈਂਡ ਕੋਲ ਅਜਵਿੰਦਰ ਸਿੰਘ ਬੇਈਹਾਰਾ ਨਾਮ ਦੇ ਵਿਅਕਤੀ ਤੇ ਫਾਈਰਿੰਗ ਹੋਈ ਸੀ। ਇਸ ਮਾਮਲੇ ਵਿੱਚ ਅਜਵਿੰਦਰ ਸਿੰਘ ਨੇ ਦਿਲਪ੍ਰੀਤ ਅਤੇ ਸੁੱਖਾ ਸਮੇਤ ਹੋਰਨਾਂ ‘ਤੇ ਉਸ ਹਮਲੇ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਅਦਾਲਤ ‘ਚ ਕਾਫੀ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਸੀ ਤੇ ਬਾਬਾ ਨੂੰ ਸੁਣਵਾਈ ਤੋਂ ਬਾਅਦ ਬਰੀ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!