Latest

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਵੱਡੀ ਗਿਣਤੀ ਵਿੱਚ ਕਵੀਆਂ ਬੁੱਧੀਜੀਵੀਆਂ ਨੇ ਲਿਆ ਹਿੱਸਾ ਸਕੇਪ ਸਾਹਿਤਕ ਸੰਸਥਾ ਦਾ ਸਲਾਨਾ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ

ਫਗਵਾੜਾ
(
ਸ਼ਰਨਜੀਤ ਸਿੰਘ ਸੋਨੀ)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੇਪ ਸੰਸਥਾ (ਰਜਿ:) ਫਗਵਾੜਾ ਦਾ ਇਸ ਵੇਰ ਦਾ ਸਲਾਨਾ ਸਾਹਿਤਕ ਸਮਾਗਮ ਨਿਵੇਕਲਾ ਅਤੇ ਯਾਦਗਾਰੀ ਸਮਾਗਮ ਹੋ ਨਿਬੜਿਆ। ਇਸ ਸਮਾਗਮ ਵਿੱਚ ਜਿਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ ਸਬੰਧੀ ਪ੍ਰਸਿੱਧ ਵਿਦਵਾਨ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਡਾ. ਜਗੀਰ ਸਿੰਘ ਨੂਰ ਨੇ ਆਪਣੇ ਵਿਚਾਰ ਪੇਸ਼ ਕੀਤੇ, ਉਥੇ ਹੀ ਤਿੰਨ ਦਰਜਨ ਤੋਂ ਵੱਧ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ। ਸਮਾਗਮ ਦੀ ਪ੍ਰਧਾਨਗੀ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਜਗੀਰ ਸਿੰਘ ਨੂਰ, ਸੰਸਥਾ ਪ੍ਰਧਾਨ ਕਰਮਜੀਤ ਸਿੰਘ ਸੰਧੂ ਅਤੇ ਐਡਵੋਕੇਟ ਐਸ. ਐਲ. ਵਿਰਦੀ ਨੇ ਕੀਤੀ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਿੰਦੂ, ਸਿੱਖ, ਮੁਸਲਮਾਨਾਂ ਦਾ ਬਾਬਾ, ਪੀਰ ਅਤੇ ਗੁਰੂ ਸੀ, ਜਿਸਨੇ ਕਿਰਤ ਕਰੋ ਅਤੇ ਮਨੁੱਖ ਦੇ ਭਲੇ ਦਾ ਸੰਦੇਸ਼ ਤਾਂ ਦਿੱਤਾ ਹੀ, ਪਰ ਉਸ ਦੇ ਨਾਲ-ਨਾਲ ਉਸ ਵੇਲੇ ਦੀ ਰਾਜਨੀਤਕ, ਸਮਾਜਿਕ ਹਾਲਾਤ ਉਤੇ ਸਿਰਫ ਕਟਾਖਸ਼ ਹੀ ਨਹੀਂ ਕੀਤਾ, ਸਗੋਂ ਵਹਿਮ-ਭਰਮਾਂ, ਸਮੇਂ ਦੀਆਂ ਗਲਤ ਕਦਰਾਂ-ਕੀਮਤਾਂ ਅਤੇ ਸਿਆਸੀ ਜ਼ਬਰ ਵਿਰੁਧ ਲੜਾਈ ਵੀ ਲੜੀ। ਪ੍ਰੋ. ਜਗੀਰ ਸਿੰਘ ਨੂਰ ਨੇ ਗੁਰੂ ਸਾਹਿਬ ਦੀ ਬਾਣੀ ਵਿਚੋਂ ਹਵਾਲੇ ਦੇਕੇ ਉਹਨਾ ਦੇ ਜੀਵਨ ਦਰਸ਼ਨ ਅਤੇ ਫਲਸਫੇ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਦੀ ਵਿਲੱਖਣਤਾ ਸੀ ਕਿ ਸਕੇਪ ਸੰਸਥਾ ਦੇ ਹਾਜ਼ਰ ਮੈਬਰ ਕਵੀਆਂ ਨੇ ਗੁਰੂ ਨਾਨਕ ਜੀ ਦੇ ਜੀਵਨ ਸਬੰਧੀ, ਉਹਨਾ ਦੀ ਸੰਸਾਰ-ਭਰਮਣ, ਉਹਨਾ ਦੇ ਫਲਸਫ਼ੇ ਸਬੰਧੀ ਗੰਭੀਰ ਕਵਿਤਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਵਿੱਚ ਸੁਖਦੇਵ ਗੰਢਵਾਂ, ਉਰਮਲਜੀਤ ਸਿੰਘ, ਓਮ ਪ੍ਰਕਾਸ਼ ਸੰਦਲ, ਪੂਜਾ ਦਾਦਰ, ਲਾਲੀ ਕਰਤਾਰਪੂਰੀ, ਆਸ਼ੀ ਇਸਪੁਰੀ, ਜੈਲਦਾਰ ਸਿੰਘ ਹਸਮੁਖ, ਜਸਵੀਰ ਕੌਰ ਪਰਮਾਰ, ਜਗਦੀਸ਼ ਰਾਣਾ, ਮਨੋਜ ਫਗਵਾੜਵੀ, ਮਾਸਟਰ ਸੁਖਦੇਵ ਸਿੰਘ, ਮੀਨੂ ਬਾਵਾ, ਦਿਲਬਹਾਰ ਸ਼ੌਕਤ, ਅਮਰੀਕ ਗ਼ਾਫ਼ਿਲ, ਰਜਿੰਦਰ ਸਾਹਨੀ, ਡਾ. ਬਿਸ਼ਨ ਸਾਗਰ, ਸੋਹਣ ਸਹਿਜਲ, ਨਗੀਨਾ ਸਿੰਘ ਬਲੱਗਣ, ਲਸ਼ਕਰ ਸਿੰਘ, ਮੇਰਠ ਤੋਂ ਕੇ ਕੇ. ਭਸੀਨ, ਸੁਨੀਤਾ ਮੈਦਾਨ, ਸੰਸਥਾ ਪ੍ਰਧਾਨ ਕਰਮਜੀਤ ਸਿੰਘ ਸੰਧੂ ਆਦਿ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸਮੇਂ ਬਰਤਾਨਵੀ ਪੰਜਾਬੀ ਲੇਖਕ ਐੱਸ ਬਲਵੰਤ ਦੀ ਪੁਸਤਕ ‘ਕਦਮਾਂ ਦੇ ਨਿਸ਼ਾਨ’ ਦੀ ਘੁੰਡ ਚੁਕਾਈ ਕੀਤੀ ਗਈ। ਸੰਸਥਾ ਵਲੋਂ ਸਮਾਗਮ ‘ਚ ਭਾਗ ਲੈਣ ਵਾਲੇ ਕਵੀਆਂ ਅਤੇ ਲੇਖਕਾਂ ਦਾ ਸਨਮਾਨ ਕੀਤਾ ਗਿਆ। ਸਟੇਜ਼ ਸੰਚਾਲਨ ਦੀ ਭੂਮਿਕਾ ਰਵਿੰਦਰ ਚੋਟ ਅਤੇ ਗੁਰਮੀਤ ਸਿੰਘ ਪਲਾਹੀ ਨੇ ਸਾਂਝੇ ਰੂਪ ਬਾਖ਼ੂਬੀ ਨਿਭਾਈ। ਐਡਵੋਕੇਟ ਐਸ. ਐਲ. ਵਿਰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਪ੍ਰਬੰਧ ਪਰਵਿੰਦਰ ਜੀਤ ਸਿੰਘ, ਮਨਦੀਪ ਸਿੰਘ ਅਤੇ ਅਮਨਦੀਪ ਕੋਟਰਾਨੀ ਨੇ ਕੀਤਾ। ਸਮਾਗਮ ਵਿੱਚ ਸੀਨੀਅਰ ਸੀਟੀਜ਼ਨ ਪ੍ਰਧਾਨ ਰਮੇਸ਼ ਧੀਮਾਨ,  ਸੁਖਵਿੰਦਰ ਸਿੰਘ, ਜੋਤਾ ਸਿੰਘ, ਬਹਾਦਰ ਸਿੰਘ ਸੰਗਤਪੁਰ, ਭਜਨ ਸਿੰਘ ਵਿਰਕ, ਊਸ਼ਾ ਦੀਪਤੀ, ਬੰਸੋ ਦੇਵੀ, ਪੰਕਜ ਦੱਤ, ਬ੍ਰੀਜ਼ ਮੋਹਨ, ਸੀਤਲ ਕੋਹਲੀ, ਸੀ ਆਰ ਚੇਤਨ, ਬਿਕਰਮਜੀਤ ਸਿੰਘ, ਦਵਿੰਦਰ ਜੋਸ਼ੀ, ਸਰਬਜੀਤ ਵਾਲੀਆ ਆਦਿ ਤੋਂ ਇਲਾਵਾ ਸਮਾਗਮ ‘ਚ ਵੱਡੀ ਗਿਣਤੀ ‘ਚ ਸ੍ਰੋਤਿਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *

error: Content is protected !!