Latest

ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਗੁਰਪੁਰਬ ਸਮਾਰੋਹਾਂ ਨੂੰ ਸਮਰਪਿਤ ਗੈਰ ਸਰਕਾਰੀ ਸੰਸਥਾ ਦਾ ਪਹਿਲਾ ਪ੍ਰੋਜੈਕਟ* ਪੰਜਾਬ ਯੰਗ ਪੀਸ ਕੌਂਸਲ (ਪੰ.) ਨੇ ਬਣਵਾਇਆ ਪੁਲਿਸ ਕੰਪਲੈਕਸ ਵਿਚ ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ -ਛੇਤੀ ਸੰਗਤ ਤੇ ਚਰਨਾਂ ਵਿਚ ਹੋਵੇਗਾ ਸਮਰਪਿਤ,ਐਸ.ਪੀ.ਫਗਵਾੜਾ ਮਨਦੀਪ ਸਿੰਘ ਨੇ ਕੀਤਾ ਪ੍ਰੋਜੈਕਟ ਦਾ ਮੁਆਇਨਾ

ਫਗਵਾੜਾ 13 ਜੁਲਾਈ
( ਸ਼ਰਨਜੀਤ ਸਿੰਘ ਸੋਨੀ )

ਪੰਜਾਬ ਦੇ ਏ.ਡੀ.ਜੀ.ਪੀ. ਸੰਜੀਵ ਕਾਲੜਾ ਆਈ.ਪੀ.ਐਸ. ਦੀ ਸਰਪ੍ਰਸਤੀ ਵਿਚ ਚੱਲਣ ਵਾਲੀ ਸੰਸਥਾ ਪੰਜਾਬ ਯੰਗ ਪੀਸ ਕੌਂਸਲ (ਪੰ.) ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਸਮਾਰੋਹਾਂ ਨੂੰ ਮੁੱਖ ਰੱਖਦੇ ਹੋਏ ਇੱਕ ਬੜਾ ਪ੍ਰੋਜੈਕਟ ਵਾਹਿਗੁਰੂ ਦੀ ਅਪਾਰ ਵਖਸ਼ਿਸ ਸਦਕਾ ਜਨਤਾ ਨੂੰ ਸਮਰਪਿਤ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਫਗਵਾੜਾ ਪੁਲਿਸ ਕੰਪਲੈਕਸ ਵਿਚ ਥਾਣਾ ਸਦਰ ਦੇ ਸਹਿਯੋਗ ਨਾਲ ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ ਸਥਾਪਿਤ ਕੀਤਾ ਗਿਆ ਹੈ । ਲਗਭਗ ਮੁਕੰਮਲ ਹੋਣ ਤੇ ਫਗਵਾੜਾ ਦੇ ਐਸ.ਪੀ.ਮਨਦੀਪ ਸਿੰਘ ਨੇ ਸਦਰ ਪੁਲਿਸ ਇੰਸਪੈਕਟਰ ਮਨਮੋਹਨ ਸਿੰਘ ਦੇ ਨਾਲ ਅੱਜ ਇਸ ਪ੍ਰੋਜੈਕਟ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਦ ਨੂੰ ਸਮਰਪਿਤ ਪ੍ਰੋਜੈਕਟ ਇੱਕ ਸ਼ਾਨਦਾਰ ਉਪਰਾਲਾ ਹੈ ਜਿਸ ਨਾਲ ਥਾਣਾ ਆਉਣ ਜਾਣ ਵਾਲੀ ਸੰਗਤ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਨੇ ਕੌਂਸਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੌਂਸਲ ਸੰਸਥਾਪਕ ਸੰਯੋਜਕ ਅਸ਼ਵਨੀ ਦਸੌੜ ਅਤੇ ਪ੍ਰਧਾਨ ਨਵਰੀਤ ਸਿੰਘ  ਨੇ ਦੱਸਿਆ ਕਿ ਕੌਂਸਲ ਮੈਂਬਰਾਂ ਦੇ ਸਹਿਯੋਗ ਨਾਲ ਤਿਆਰ ਪ੍ਰੋਜੈਕਟ ਨੂੰ  ਛੇਤੀ ਹੀ ਸੰਗਤ ਨੂੰ ਸਮਰਪਿਤ ਕਰ ਦਿਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਅਸ਼ਵਨੀ ਦਸੌੜ,ਪ੍ਰੋਜੈਕਟ ਡਾਇਰੈਕਟਰ (ਕੌਂਸਲ) ਜੋਗਿੰਦਰ ਪਾਲ,(ਪੁਲਿਸ) ਏਐਸਆਈ ਬਲਵਿੰਦਰ ਰਾਏ ਨੇ ਦੱਸਿਆ ਕਿ ਪਿਛਲੇ ਮਹੀਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਹਿਤ ਪਾਰਕ ਵਿਚ 600 ਸਕਵੇਅਰ ਫੁੱਟ ਦੀ ਸ਼ੈੱਡ ਬਣਾਈ ਗਈ ਹੈ,ਜਿਸ ਵਿਚ ਪਬਲਿਕ ਦੇ ਬੈਠਣ ਲਈ ਸੀਮੇਂਟਡ ਬੈਂਚ ਬਣਵਾਏ ਗਏ ਹਨ। ਇਸ ਵਿਚ ਪਬਲਿਕ ਦੇ ਪੀਣ ਲਈ ਠੰਢੇ ਤੇ ਸਾਫ਼ ਪਾਣੀ ਦੀ ਸੁਵਿਧਾ ਲਈ 150 ਲੀਟਰ ਦੀ ਕਪੈਸਟੀ ਵਾਲਾ ਵਾਟਰ ਕੂਲਰ ਲਗਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਬਲਿਕ ਦੀ ਸੁਵਿਧਾ ਲਈ ਸ਼ੈੱਡ ਦੇ ਨਾਲ ਲੇਡੀਜ਼,ਜੈਂਟਸ ਬਾਥਰੂਮ ਬਣਾਏ ਗਏ ਹਨ। ਕੌਂਸਲ ਮੈਂਬਰਾਂ ਵੱਲੋਂ ਨਾਲ ਲਗਦੇ ਪਾਰਕ ਵਿਚ ਪੁਲਿਸ ਦੇ ਸਹਿਯੋਗ ਨਾਲ ਸਾਫ਼ ਸਫ਼ਾਈ ਕਰਵਾਈ ਗਈ ਅਤੇ ਬੂਟੇ ਲਗਾਏ ਗਏ। ਪੁਲਿਸ ਵੱਲੋਂ ਇਸ ਵਿਚ ਘਾਹ ਅਤੇ ਫਾਇਕਸ ਦੀ ਬਾੜ ਲਗਾਈ ਗਈ ਹੈ। ਇਸ ਮੌਕੇ ਕੌਂਸਲ ਸਰਪ੍ਰਸਤ ਅਸ਼ਵਨੀ ਕੋਹਲੀ,ਡਾਇਰੈਕਟਰ ਰਛਪਾਲ ਸਿੰਘ ਭੱਟੀ,ਰਾਮ ਚੰਦਰ ਸਿੰਘ,ਜੋਗਿੰਦਰ ਪਾਲ ਭੋਲੀ,ਗਗਨ ਰਾਜ ਪੁਰੋਹਿਤ,ਚੰਦਰ ਮੋਹਨ ਗੁਲ੍ਹਾਟੀ,ਰਾਜੇਸ਼ ਕੁਮਾਰ,ਰਮੇਸ਼ ਖੰਨਾ,ਡਾ.ਜੀਤ ਲਾਲ,ਮਧੂ ਸੂਦਨ ਦਸੌੜ,ਅਨੀਰੁੱਧ ਦਸੌੜ,ਹਰਜੋਤ ਸਿੰਘ ਭੱਟੀ ਆਦਿ ਮੌਜੂਦ ਸਨ।

 

  1. *ਕੌਂਸਲ ਦੇ ਮੁੱਖ ਸਰਪ੍ਰਸਤ ਏਡੀਜੀਪੀ ਸੰਜੀਵ ਕਾਲੜਾ ਨੇ ਕੌਂਸਲ ਨੂੰ ਇਸ ਪ੍ਰੋਜੈਕਟ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕੌਂਸਲ ਨੇ ਹਮੇਸ਼ਾ ਲੋਕ ਭਲਾਈ ਦੇ ਲਈ ਮਿਸਾਲੀ ਕੰਮ ਕੀਤੇ ਹਨ ਅਤੇ ਇਹ ਇੱਕ ਯਾਦਗਾਰੀ ਪ੍ਰੋਜੈਕਟ ਹੈ,ਸਭ ਤੋਂ ਵੱਡੀ ਗੱਲ ਕਿ ਇਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।2.*ਮੁੱਖ ਸਲਾਹਕਾਰ ਹਰਕਮਲਪ੍ਰੀਤ ਸਿੰਘ ਖੱਖ ਏਆਈਜੀ (ਸੀਆਈ) ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਇਸ ਪ੍ਰੋਜੈਕਟ ਦੀ ਭਰਪੂਰ ਪ੍ਰਸ਼ੰਸਾ ਕਰਦੇ ਕਿਹਾ ਕਿ ਥਾਣਾ ਵਿਚ ਆਉਣ ਜਾਣ ਵਾਲੀ ਪਬਲਿਕ ਨੂੰ ਬੈਠਣ ਅਤੇ ਗੱਲ ਬਾਤ ਕਰਨ ਲਈ ਕਾਫ਼ੀ ਸੁਵਿਧਾ ਮਿਲੇਗੀ,ਜਿਸ ਲਈ ਕੌਂਸਲ ਵਧਾਈ ਦੀ ਪਾਤਰ ਹੈ।

Leave a Reply

Your email address will not be published. Required fields are marked *

error: Content is protected !!