Latest news

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਦੇ ਮੌਕੇ ‘ਤੇ ਵੈਟੀਕਨ ਤੋਂ ਪੋਪ ਫ੍ਰਾਂਸੀਸ ਜੀ ਨੇ ਭੇਜਿਆ ਮੁਬਾਰਕਬਾਦ ਦਾ ਸੰਦੇਸ਼

ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਦੇ ਮੌਕੇ ਤੇ ਵੈਟੀਕਨ ਵੱਲੋਂ ਪੋਪ ਫ੍ਰਾਂਸੀਸ ਜੀ ਨੇ ਸਮੁੱਚੀ ਕੌਮ ਲਈ ਮੁਬਾਰਕਬਾਦ ਦਾ ਸੰਦੇਸ਼ ਭੇਜਦਿਆਂ ਖੁਸ਼ੀ ਜ਼ਾਹਿਰ ਕੀਤੀ ਹੈ। ਇਹ ਸੰਦੇਸ਼ ਨਾ ਕੇਵਲ ਸਿੱਖ ਕੌਮ ਦੇ ਲਈ ਸਗੋਂ ਸੰਪੂਰਨ ਮਾਨਵ ਜਾਤੀ ਦਾ ਸਿਰ ਸੰਸਾਰ ਭਰ ਵਿੱਚ ਉੱਚਾ ਚੁੱਕਦਾ ਹੈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਅਤੇ ਸਤਿਕਾਰ ਭਰੇ ਉਨ੍ਹਾਂ ਸ਼ਬਦਾਂ ਤੇ ਅਥਾਹ ਵਿਸ਼ਵਾਸ ਦੀ ਮੋਹਰ ਲਗਾਉਂਦਾ ਹੈ ਜਿੰਨ੍ਹਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ”ਏਕੁ ਪਿਤਾ, ਏਕਸ ਕੇ ਹਮ ਬਾਰਿਕ।”

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਪੂਰਨ ਜੀਵਨ ਪਿਆਰ, ਕਿਰਤ ਕਰਨ ਅਤੇ ਵੰਡ ਛੱਕਣ ਦੀ ਪਰੰਪਰਾ ਨੂੰ ਕਾਇਮ ਕਰਨ ਅਤੇ ਮੱਨੁਖੀ ਏਕਤਾ ਤੇ ਸਾਂਝੀਵਾਲਤਾ ਦੇ ਬੀਜ ਨੂੰ ਮੱਨੁਖੀ ਜੀਵਨ ਵਿੱਚ ਬੀਜਣ ਦੇ ਵਿੱਚ ਗੁਜਰਿਆ। ਪੋਪ ਫ੍ਰਾਂਸੀਸ ਜੀ ਨੇ ਉਨ੍ਹਾਂ ਦੇ ਮਾਨਵਤਾ ਦੇ ਲਈ ਤਿਆਗ ਅਤੇ ਬੇਮਿਸਾਲ ਪਿਆਰ ਨੂੰ ਪੇਸ਼ ਕਰਦਿਆਂ ਆਪਣੇ ਸੰਦੇਸ਼ ‘ਚ ਆਖਿਆ ਕਿ ਅਜੋਕੇ ਸਮਾਜ ਵਿੱਚ ਗਿਰਦੇ ਜਾ ਰਹੇ ਮੱਨੁਖੀ ਜੀਵਨ ਦੀਆਂ ਕਦਰਾਂ ਕੀਮਤਾਂ ਦੇ ਪੱਧਰ ਨੂੰ ਜੇਕਰ ਕਾਇਮ ਰੱਖਣਾ ਹੈ ਤਾਂ ਸਾਨੂੰ ਗੁਰੂ ਜੀ ਦੁਆਰਾ ਦਿੱਤੇ ਗਏ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨਾ ਚਾਹੀਦਾ ਹੈ।

ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਸਿੱਖ ਅਤੇ ਇਸਾਈ ਸਮਾਜ ਨੂੰ ਇੱਕ ਦੂਸਰੇ ਨਾਲ ਮਿਲ ਕੇ ਮਾਨਵਤਾ ਦੀ ਭਲਾਈ, ਏਕਤਾ ਅਤੇ ਆਪਸੀ ਪਿਆਰ ਨੂੰ ਕਾਇਮ ਕਰਨ ਲਈ ਮਿਲ ਕੇ ਕੰਮ ਕਰਨ ਦਾ ਨਿਰਣੈ ਲੈਣ ਲਈ ਆਖਿਆ ਅਤੇ ਅਜੋਕੇ ਸਮਾਜ ਦੀ ਇਸ ਮੰਗ ਨੂੰ ਸਾਹਮਣੇ ਰੱਖਿਆ। ਇਸ ਮਹਾਨ ਅਤੇ ਮੁਬਾਰਕ ਮੌਕੇ ਤੇ ਪੰਜਾਬ ਭਰ ਦਾ ਸਮੁੱਚਾ ਇਸਾਈ ਭਾਈਚਾਰਾ ਸਿੱਖ ਕੌਮ ਦੇ ਨਾਲ ਆਪਣਾ ਪਿਆਰ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਅਤੇ ਨਫ਼ਰਤ ਨੂੰ ਜੜੋਂ ਪੁੱਟਣ ਲਈ ਸਿੱਖ ਕੌਮ ਦੇ ਨਾਲ ਖੜਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ਪੁਰਬ ਦੇ ਮੁਬਾਰਕ ਮੌਕੇ ਤੇ ਸਮੂਹ ਇਸਾਈ ਭਾਈਚਾਰਾ ਅਤੇ ਜਲੰੰਧਰ ਡਾਇਓਸਿਸ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦਾ ਹੈ।

Leave a Reply

Your email address will not be published. Required fields are marked *

error: Content is protected !!