Latest

ਖ ਵੱਖ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨੇ ਫਗਵਾੜਾ ‘ਚ ਏਮਜ਼ ਖੋਲ੍ਹਣ ਦੀ ਮੰਗ ਦਾ ਕੀਤਾ ਸਮਰਥਨ ਪੰਜਾਬ ‘ਚ ਨਵੇਂ ਏਮਜ਼ ਲਈ ਫਗਵਾੜਾ ਸਭ ਤੋਂ ਢੁੱਕਵਾਂ ਸਥਾਨ-ਸਨੱਅਤਕਾਰ ਅਸ਼ੋਕ ਸੇਠੀ

ਫਗਵਾੜਾ, 6 ਅਗਸਤ
( ਸ਼ਰਨਜੀਤ ਸਿੰਘ ਸੋਨੀ   )
ਮਿਸ਼ਨ ਏਮਜ਼ ਫਗਵਾੜਾ ਦੀ ਫਗਵਾੜਾ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਸ਼ਹਿਰ ਦੇ ਵੱਡੀ ਗਿਣਤੀ ‘ਚ ਸ਼ਾਮਲ ਹੋਏ ਸਮਾਜ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਫੈਸਲਾ ਕੀਤਾ ਕਿ ਫਗਵਾੜਾ ਵਿੱਚ ਏਮਜ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਸਥਾਪਨਾ ਲਈ ਉਹ ਹਰ ਪੱਧਰ ਉਤੇ ਪੂਰੀ ਵਾਹ ਲਾਉਣਗੇ। ਮਿਸ਼ਨ ਏਮਜ ਫਗਵਾੜਾ ਦੀ ਪੂਰਤੀ ਲਈ ਵਿਸਥਾਰਤ ਰਿਪੋਰਟ ਉਚ ਅਧਿਕਾਰੀਆਂ ਅਤੇ ਡਾ: ਹਰਸ਼ਵਰਧਨ ਸਿਹਤ ਮੰਤਰੀ ਭਾਰਤ ਸਰਕਾਰ, ਸ਼੍ਰੀ ਸੋਮ ਪ੍ਰਕਾਸ਼ ਸਥਾਨਕ ਮੈਂਬਰ ਪਾਰਲੀਮੈਂਟ (ਕੇਂਦਰੀ ਮੰਤਰੀ, ਭਾਰਤ ਸਰਕਾਰ) ਅਤੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਸਰਕਾਰ ਨੂੰ ਸੌਂਪੀ ਜਾਏਗੀ। ਮੀਟਿੰਗ ਵਿੱਚ ਬੁਲਾਰਿਆਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਏਮਜ ਹਸਪਤਾਲ ਅਤੇ ਮੈਡੀਕਲ ਕਾਲਜ ਫਗਵਾੜਾ ਵਿਖੇ ਹੀ ਬਨਣਾ ਚਾਹੀਦਾ ਹੈ ਕਿਉਂਕਿ ਫਗਵਾੜਾ ਸਿਰਫ਼ ਦੁਆਬਾ ਖਿੱਤੇ ਦੇ ਵਿਚਕਾਰ ਹੀ ਨਹੀਂ ਪੈਂਦਾ, ਸਗੋਂ ਮਾਝਾ, ਮਾਲਵਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਵੀ ਆਵਾਜਾਈ ਵਾਸਤੇ ਢੁਕਵਾਂ ਅਤੇ ਵਿਚਕਾਰਲਾ ਥਾਂ ਹੈ। ਇਸ ਸਮੇਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ  ਕਪੂਰਥਲਾ ਨੂੰ ਵੀ ਭੇਜਣ ਦਾ ਫੈਸਲਾ ਹੋਇਆ। ਮਿਸ਼ਨ ਏਮਜ ਫਗਵਾੜਾ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਦੀ ਪੂਰਤੀ ਲਈ ਤਨੋਂ, ਮਨੋ, ਸਹਿਯੋਗ ਦੇਣ।  ਮੀਟਿੰਗ ਵਿੱਚ ਸਮਾਜਿਕ ,ਧਾਰਮਿਕ ਸੰਸਥਾਵਾਂ, ਪੰਚਾਇਤੀ ਸੰਥਾਵਾਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਵਲੋਂ ਮਤੇ ਪਾਸ ਕਰਕੇ ਅਤੇ ਪ੍ਰੈਸ ਰਾਹੀਂ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉੱਚ ਅਧਿਕਾਰੀਆਂ ਕੋਲ ਉਠਾਉਣ । ਅੱਜ ਦੀ ਮੀਟਿੰਗ ਵਿੱਚ  ਸਰਬ ਨੌਜਵਾਨ ਸਭਾ, ਆਈ ਐਮ ਏ, ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਆਰਗੇਨਾਇਜੇਸ਼ਨ, ਸੀਨੀਅਰ ਸਿਟੀਜਨ ਕੌਂਸਲ, ਪੁਨਰ ਜੋਤ ਵੈਲਫੇਅਰ ਸੁਸਾਇਟੀ, ਪੰਜਾਬੀ ਵਿਰਸਾ ਟਰੱਸਟ, ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਖੇੜਾ ਰੋਡ, ਦੁਆਬਾ ਸਾਹਿਤ ਸਭਾ ਅਤੇ ਕਲਾ ਅਕਾਦਮੀ, ਸਕੇਪ ਸਾਹਿਤਕ ਸੰਸਥਾ, ਰੋਟਰੀ ਕਲੱਬ ਫਗਵਾੜਾ ਸਾਊਥ, ਲਾਇੰਸ ਕੱਲਬ ਫਗਵਾੜਾ ਸਰਵਿਸ, ਪੰਜਾਬ ਖਤਰੀ ਸਭਾ, ਲੋਕ ਸੇਵਾ ਦਲ, ਫਗਵਾੜਾ ਬਲੱਡ ਸੇਵਾ, ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ, ਅਲਾਇੰਸ ਫਗਵਾੜਾ ਸੁਪਰੀਮ,ਡੇਅਰੀ ਅਤੇ ਦੋਧੀ ਯੂਨੀਅਨ  ਦੇ ਨੁਮਾਇੰਦਿਆਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਐਸ.ਐਲ. ਵਿਰਦੀ, ਅਸ਼ੋਕ ਸੇਠੀ ਫਾਈਨ ਸਵਿੱਚਸ,  ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਰਮਨ ਨਹਿਰਾ, ਗੁਰਮੀਤ ਸਿੰਘ ਬੇਦੀ, ਵਰਿੰਦਰ ਸ਼ਰਮਾ, ਕੁਲਦੀਪ ਰਾਮ ਸਾਬਕਾ ਸਰੰਪਚ ਸਪਰੋੜ, ਪਰਮੀਲਾ ਦੇਵੀ ਸਪਰੋੜ, ਸੰਦੀਪ ਗਿੱਲ, ਗੋਪੀ ਬੇਦੀ ਲੰਬਰਦਾਰ, ਸੰਦੀਪ ਬੱਧਣ, ਜਵਾਹਰ ਧੀਰ, ਅਸ਼ੋਕ ਮਹਿਰਾ, ਮਨੋਜ ਮਿੱਢਾ, ਰਵਿੰਦਰ ਚੋਟ, ਮਨਮੀਤ ਮੇਵੀ, ਰਜਿੰਦਰ ਸਿੰਘ ਫੌਜੀ ਸਰਪੰਚ ਨਾਰੰਗ ਸ਼ਾਹ ਪੁਰ, ਜੈਪਾਲ ਸਿੰਘ ਸੈਕਟਰੀ ਕਮਿਊਨਿਸਟ ਪਾਰਟੀ ਕਪੂਰਥਲਾ, ਹਰਜਿੰਦਰ ਗੋਗਨਾ, ਡਾ: ਤੁਸ਼ਾਰ ਅਗਰਵਾਲ, ਚਰਨਜੀਤ ਸਿੰਘ ਸਾਬਕਾ ਸਰਪੰਚ, ਬਲਦੇਵ ਕੁਮਾਰ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਖੇੜਾ ਰੋਡ, ਧੀਰਜ ਸਿੰਘ ਸੱਗੂ, ਰਾਮ ਲੁਭਾਇਆ, ਹਰਵਿੰਧਰ ਸੈਣੀ, ਐਸ. ਕੇ ਮਲਹੋਤਰਾ, ਓਂਕਾਰ ਜਗਦੇਵ, ਡਾ. ਵਿਜੈ ਕੁਮਾਰ, ਰਣਜੀਤ ਮਲੱਹਣ, ਬੀ.ਐਚ. ਖਾਨ, ਕੁਲਬੀਰ ਬਾਵਾ, ਪਰਵਿੰਦਰ ਜੀਤ ਸਿੰਘ  ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!