Latest

ਖੁਸ਼ਖ਼ਬਰੀ: ਹੁਣ ਸਿਰਫ 7 ਹਜ਼ਾਰ ‘ਚ ਜਾ ਸਕਦੇ ਹੋ ਦੁਬਈ

ਨਵੀਂ ਦਿੱਲੀ: ਛੁੱਟੀਆਂ ‘ਚ ਜੇ ਤੁਸੀ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰੀ ਜਹਾਜ਼ ਕੰਪਨੀ ਦਿੱਲੀ-ਦੁਬਈ ਤੇ ਮੁੰਬਈ-ਦੁਬਈ ਮਾਰਗਾਂ ‘ਤੇ ਹੋਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਸ਼ੁਰੂ ‘ਚ ਟਿਕਟਾਂ ਦੀ ਕੀਮਤ ਤਕਰੀਬਨ 7 ਹਜ਼ਾਰ ਰੁਪਏ ਰੱਖੀ ਗਈ ਹੈ।  ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭਾਰੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ।
dubai trip only in 7 thousand
dubai trip only in 7 thousand

ਕੰਪਨੀ ਵੱਲੋਂ ਦੁਬਈ ਲਈ 7,777 ਰੁਪਏ ‘ਚ ਟਿਕਟ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ ਕਿ ਸੀਮਤ ਸੀਟਾਂ ਲਈ ਹੈ। ਇਸ ਤਹਿਤ 31 ਜੁਲਈ 2019 ਤਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਘਰੇਲੂ ਮਾਰਗਾਂ ‘ਚ ਭੋਪਾਲ-ਪੁਣੇ ਤੇ ਵਾਰਾਣਸੀ-ਚੇਨਈ ਲਈ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਸਰਕਾਰੀ ਜਹਾਜ਼ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਵੀ ਉਡਾਣਾਂ ਦੀ ਗਿਣਤੀ ਜਲਦ ਹੀ ਵਧਾਈ ਜਾਵੇਗੀ।

Leave a Reply

Your email address will not be published. Required fields are marked *

error: Content is protected !!