Latest

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ21ਦਿਨ ਦੇ ਲਗਾਏ ਕਰਫਿਊ ਕਾਰਨ ਮਜ਼ਦੂਰਾਂ ਨੂੰ ਰੋਜੀ/ਰੋਟੀ ਦੀ ਆ ਰਹੀ ਸਮਸਿਆਵਾਂ ਸਬੰਧੀ ਮੁਹੱਲਾ ਨਾਨਕ ਪੁਰਾ ਮੁਹੱਲੇ ਵਿੱਚ ਅਹਿਮ ਮੀਟਿੰਗ ਕੀਤੀ

ਸੰਗਰੂਰ :
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰੋਨਾਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ 21ਦਿਨ ਦੇ ਲਗਾਏ ਕਰਫਿਊ ਕਾਰਨ ਮਜ਼ਦੂਰਾਂ ਰੋਜੀ/ਰੋਟੀ ਦੀ ਆ ਰਹੀ ਸਮਸਿਆਵਾਂ ਸਬੰਧੀ ਮੁਹੱਲਾ ਨਾਨਕ ਪੁਰਾ ਮੁਹੱਲੇ ਵਿੱਚ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਨਾਲ ਮਜ਼ਦੂਰ ਔਰਤਾਂ ਨੇ ਕਰਫਿਊ ਕਾਰਨ ਆ ਰਹੀ ਸਮਸਿਆਵਾਂ ਸਬੰਧੀ ਗੱਲਬਾਤ ਕੀਤੀ। ਮਜ਼ਦੂਰ ਔਰਤਾਂ ਨੇ ਕਿਹਾ ਕਿ ਕਰੋਨਾਵਾਇਰਸ ਦੀ ਬਿਮਾਰੀ ਸਬੰਧੀ 21ਦਿਨਾਂ ਲਈ ਘਰਾਂ ਵਿੱਚ ਰਹਿਣ ਦਾ ਫ਼ਰਮਾਨ ਜਾਰੀ ਕਰਦਿਆਂ ਕਰਫ਼ਿਊ ਲਗਾ ਦਿੱਤਾ ਹੈ। ਬਿਮਾਰੀ ਖਿਲਾਫ਼ ਸਾਵਧਾਨੀ ਵਰਤਣੀ ਚਾਹੀਦੀ ਹੈ,ਪਰ ਅਸੀਂ ਜੋ ਸਵੇਰੇ ਕਮਾਉਂਦੇ ਹਾਂ,ਉਸਦਾ ਸਮਾਨ ਲੈਕੇ ਗੁਜ਼ਾਰਾ ਕਰਦੇ ਹਾਂ। ਕਰਫ਼ਿਊ ਕਾਰਨ ਕੰਮ ਪੂਰੀ ਤਰ੍ਹਾਂ ਠੱਪ ਹੈ। ਕਰਫ਼ਿਊ ਦੇ ਮੁੱਢਲੇ ਦਿਨਾਂ ਵਿੱਚ ਹੀ ਘਰਾਂ ਵਿੱਚ ਜ਼ਰੂਰੀ ਵਸਤਾਂ ਦੀ ਘਾਟ ਆ ਗੲੀ ਹੈ। ਆਟੇ ਦੀਆਂ ਪੀਪੀਆਂ ਖਾਲੀ ਹੋ ਗੲੀਆਂ ਹਨ। ਜੇਬਾਂ ਖਾਲੀ ਹੋ ਚੁੱਕੀਆਂ ਹਨ। ਘਰ ਦਾ ਗੁਜ਼ਾਰਾ ਕਿਵੇਂ ਕਰੀਏ,ਇਹੋ ਚਿੰਤਾ ਵਢ-ਵਢ,ਖਾਈ ਜਾਂਦੀ ਹੈ। ਜਿਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦੀ ਲੋੜ ਹੈ ਕਰਮਜੀਤ ਕੋਰ ਵਿਧਵਾ , ਸੋਨਾ ਪਤੀ ਬਿੱਲਾ ਖਾਨ ,ਬਸੀਰਾਂ ਪਤੀ ਮਕਸੂਦ ਖਾਨ , ਸਲੋਚਨਾ ਦੇਵੀ ਪਤੀ ਬਾਬੂ ਰਾਮ , ਰਾਧਾ ਪਤੀ ਕ੍ਰਿਸ਼ਨ , ਗੁਰਮੇਲ ਕੋਰ ਪਤੀ ਬਲਵੀਰ ਸਿੰਘ , ਰਾਜ ਬਤੀ ਪਤੀ ਉਧੇਵੀਰ , ਸੰਦੀਪ ਕੋਰ ਜੀਵਨ ਸਿੰਘ , ਗੁਡੀਆ ਪਤੀ ਅਸ਼ੋਕ ਕੁਮਾਰ , ਲਖਵਿੰਦਰ ਕੌਰ ਪਤੀ ਜਗਦੀਪ ਸਿੰਘ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਅਸੀਂ ਕਰੋਨਾਵਾਇਰਸ ਦੀ ਬਿਮਾਰੀ ਨਾਲ ਘਰਾਂ ਵਿੱਚ ਬੈਠ ਕੇ ਭੁੱਖੇ ਢਿੱਡ ਕਿਵੇਂ ਲੜੀਏ। ਸਾਨੂੰ ਤਾਂ ਰੋਟੀ ਦੇ ਲਾਲੇ ਪੈ ਗੲੇ ਹਨ। ਲੱਗਦਾ ਹੈ ਕਿ ਜਦੋਂ ਮੁੱਢਲੇ ਦਿਨਾਂ ਵਿੱਚ ਹੀ ਮੁਢਲੀਆਂ ਲੋੜਾਂ ਤੋਂ ਸੱਖਣੇ ਹੋ ਚੁੱਕੇ ਹਾਂ, ਅਗਲੇ ਦਿਨਾਂ ਵਿੱਚ ਕੀ ਬਣੇਗਾ। ਕਰੋਨਾਵਾਇਰਸ ਬਿਮਾਰੀ ਨਾਲ ਲੜਨ ਦੀ ਬਜਾਏ ਅਸੀਂ ਭੁੱਖ ਨਾਲ ਲੜ ਰਹੇ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਭੁੱਖ ਨਾਲ ਹੀ ਮਰ ਜਾਵਾਂਗੇ। ਇਸ ਲਈ ਸਰਕਾਰ ਸਾਡੇ ਮਜ਼ਦੂਰਾਂ ਨੂੰ ਮੁਫ਼ਤ ਵਿੱਚ ਰਾਸ਼ਨ, ਹੋਰ ਜ਼ਰੂਰੀ ਲੋੜਾਂ, ਦਵਾਈ ਦਾ ਪ੍ਰਬੰਧ ਕਰੇ। ਜ਼ਿਲ੍ਹਾ ਆਗੂ ਨੇ ਕਿਹਾ ਕਿ ਜਥੇਬੰਦੀ ਵੀ ਇਹੋ ਮੰਗ ਉੱਠਾ ਰਹੀ ਹੈ ਕਿ ਸਰਕਾਰ ਬੇਰੁਜ਼ਗਾਰਾਂ, ਮਜ਼ਦੂਰਾਂ ਲਈ ਮੁਫ਼ਤ ਵਿੱਚ ਰਾਸ਼ਨ, ਇਲਾਜ, ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕਰੇ।ਇਸ ਤੋਂ ਬਿਨਾਂ ਕਿਸੇ ਵੀ ਕੀਮਤ ਤੇ ਕਰੋਨਾਵਾਇਰਸ ਦੀ ਬਿਮਾਰੀ ਨਾਲ ਲੜਿਆ ਨਹੀਂ ਜਾ ਸਕਦਾ ਹੈ। ਮੀਟਿੰਗ ਦੇ ਅਖੀਰ ਵਿੱਚ ਜ਼ੋਰਦਾਰ ਨਾਹਰਿਆਂ,”ਸਾਡੇ ਲਈ ਮੁਫ਼ਤ ਵਿੱਚ ਰਾਸ਼ਨ ਅਤੇ ਹੋਰ ਜ਼ਰੂਰੀ ਲੋੜਾਂ ਦਾ ਪ੍ਰਬੰਧ ਕਰੋ” ਨਾਲ ਸਮਾਪਤੀ ਕੀਤੀ।

Leave a Reply

Your email address will not be published. Required fields are marked *

error: Content is protected !!