ਕੌਮਾਂਤਰੀ ਮੈਗ਼ਜ਼ੀਨ ‘ਟਾਈਮਜ਼’ ਨੇ ਮੋਦੀ ਨੂੰ ਕਿਹਾ ‘ਪਾੜੇ ਪਾਉਣ ਵਾਲਾ ਮੁਖੀ’
ਕੌਮਾਂਤਰੀ ਖ਼ਬਰੀ ਰਸਾਲਾ ਟਾਈਮਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਰਾਰ ਦਿੱਤਾ ਹੈ। ਮੈਗ਼ਜ਼ੀਨ ਨੇ ਭਾਰਤ ‘ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ਹੇਠ ਛਾਪੇ ਲੇਖ ਵਿੱਚ ਮੋਦੀ ਦੀ ਕਾਰਜਸ਼ੈਲੀ ‘ਤੇ ਖ਼ੂਬ ਤਿੱਖੇ ਸਵਾਲ ਕੀਤੇ ਹਨ।

ਲੋਕ ਸਭਾ ਦਾ ਦੰਗਲ ਸ਼ੁਰੂ ਹੋ ਚੁੱਕਾ ਹੈ , ਹਰ ਪਾਰਟੀ ਵਲੋਂ ਰੋਡ ਸ਼ੋਅ ਅਤੇ ਰੈਲੀਆਂ ਦਾ ਦੌਰ ਜਾਰੀ ਹੈ । ਇਹ ਸਰਗਰਮੀਆਂ ਦੇ ਵਿਚਕਾਰ ਮੋਦੀ ਨੂੰ ਫੁੱਟ ਪਵਾਉਣ ਵਾਲਾ ਲੀਡਰ ਕਰਾਰ ਕਰ ਦਿੱਤਾ ਗਿਆ ਹੈ । ਦਰਅਸਲ ਕੌਮਾਂਤਰੀ ਖ਼ਬਰੀ ਰਸਾਲਾ ‘ਟਾਇਮਸ’ ਵਲੋਂ ਭਾਰਤ ‘ਚ ਪਾੜੇ ਪਾਉਣ ਵਾਲਿਆਂ ਦੇ ਮੁਖੀ (India’s divider in chief) ਨਾਂ ਦੇ ਸਿਰਲੇਖ ‘ਚ ਛਪੇ ਲੇਖ ‘ਚ ਮੋਦੀ ਦੀ ਕਾਰਜਸ਼ੈਲੀ ‘ਤੇ ਤਿੱਖੇ ਸਵਾਲ ਪੁੱਛੇ ਗਏ ਹਨ। ਲੇਖ ਦੀ ਗੱਲ ਕਰੀਏ ਤਾਂ ਪੱਤਰਕਾਰ ਆਤਿਸ਼ ਤਾਸੀਰ ਵੱਲੋਂ ਤੁਰਕੀ, ਬ੍ਰਾਜ਼ੀਲ, ਬ੍ਰਿਟੇਨ ਅਤੇ ਅਮਰੀਕਾ ਨਾਲ ਭਾਰਤੀ ਲੋਕਤੰਤਰ ਦੀ ਤੁਲਨਾ ਕੀਤੀ ਗਈ ਹੈ। ਉਨ੍ਹਾਂ ਵੱਲੋਂ ਪੁੱਛਿਆ ਗਿਆ ਕਿ “ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ?”

ਇਹ ਹੀ ਨਹੀਂ ਉਨ੍ਹਾਂ ਵੱਲੋਂ ਆਪਣੇ ਲੇਖ ਦੀ ਸ਼ੁਰੂਆਤ ‘ਚ ਲੋਕ ਲੁਭਾਉਣ ਵਾਲੇ ਵਾਅਦਿਆਂ ਦੀ ਸਿਆਸਤ ਅਤੇ ਉਹਨਾਂ ਵਾਅਦਿਆਂ ‘ਚ ਫਸਣ ਵਾਲੇ ਭਾਰਤੀਆਂ ਤੋਂ ਕੀਤੀ । ਦਸ ਦੇਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਹੈ।

ਰਸਾਲੇ ‘ਚ ਦੱਸਿਆ ਗਿਆ ਕਿ ਮੋਦੀ ਸਰਕਾਰ ਦੇ ਸਮੇਂ ਹਰ ਤਬਕਾ, ਘੱਟ ਗਿਣਤੀਆਂ, ਉਦਾਰਵਾਦੀ ਤੇ ਹੇਠਲੀਆਂ ਜਾਤਾਂ ਤੋਂ ਲੈ ਕੇ ਮੁਸਲਮਾਨ ਤੇ ਇਸਾਈਆਂ ‘ਤੇ ਹਮਲੇ ਹੋਏ ਹਨ। ਮੈਗਜ਼ੀਨ ਦੀ ਮਨੀਏ ਤਾਂ ਮੋਦੀ ਸਰਕਾਰ ਵੇਲੇ ਕੋਈ ਆਰਥਕ ਨੀਤੀ ਨੂੰ ਸਫਲ ਨਹੀਂ ਹੋਈ ਅਤੇ ਸਿਰਫ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦਾ ਮਾਹੌਲ ਬਣਾਉਣ ‘ਚ ਹੀ ਸਫਲ ਰਹੇ ਹਨ।

ਲੇਖ ‘ਚ ਜਿਕਰ ਕੀਤਾ ਕਿ ਮੋਦੀ ਦੀ ਕਿਸਮਤ ਇਹਨੀ ਚੰਗੀ ਹੈ ਕਿ ਕਾਂਗਰਸ ਸਮੇਤ ਕੋਈ ਵੀ ਵਿਰੋਧੀ ਧਿਰ ਉਨ੍ਹਾਂ ਨੂੰ ਹਰਾ ਨਹੀਂ ਸਕੀ, ਕਿਉਂਕਿ ਉਨ੍ਹਾਂ ਦਾ ਗਠਜੋੜ ਹੀ ਮਜ਼ਬੂਤ ਨਹੀਂ ਹੈ ਤੇ ਨਾ ਹੀ ਕੋਈ ਖਾਸ ਏਜੰਡਾ ਹੈ। ਮੈਗ਼ਜ਼ੀਨ ‘ਚ ਲਿਖਿਆ ਗਿਆ ਕਿ ਪੀਐਮ ਮੋਦੀ ਸਾਲ 2014 ‘ਚ ਜਿਸ ਤਰ੍ਹਾਂ ਅਣਗਿਣਤ ਵੋਟਰਾਂ ਦੇ ਸਹਾਰੇ ਸੱਤਾ ਤਕ ਪਹੁੰਚੇ ਸਨ, ਹੁਣ ਦੁਬਾਰਾ ਅਜਿਹਾ ਹੋਣ ਦੇ ਆਸਾਰ ਨਹੀਂ ਦਿੱਖ ਰਹੇ।