Latest

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿੱਖ ਧਰਮ ਤੇ ਸਾਜਿਸ਼ ਤਹਿਤ ਹਮਲੇ ਬਰਦਾਸ਼ਤ ਤੋਂ ਬਾਹਰ – ਭਾਮ

ਕੈਲਗਿਰੀ ਕੈਨੇਡਾ
(ਨਿਊਜ਼ ਏਜੰਸੀ)
ਮਾਨੁੱਖੀ ਅਧਿਕਾਰ ਸੰਗਠਨ ਦੇ ਸੂਬਾ ਪ੍ਰਧਾਨ ਸ. ਮਨਜੀਤ ਸਿੰਘ ਭਾਮ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਾਤ-ਪਾਤ ਰੰਗ ਭੇਂਦ ਤੋਂ ਉੱਪਰ ਉੱਠ ਕੇ ਮਾਨਵਤਾਂ ਦੀ ਕੀਤੀ ਸੇਵਾ ਨੂੰ ਮੁੱਖ ਰੱਖਕੇ ਯੂ.ਐਨ.ਓ. ਵਰਲਡ ਹੈਲਥ ਆਰਗੇਨਈਜੇਸ਼ਨ ਅਮਰੀਕੀ ਰਾਸ਼ਟਰਪਤੀ, ਕਨੈਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ, ਯੂ.ਕੇ. ਦੇ ਪ੍ਰਧਾਨ ਮੰਤਰੀ, ਇਟਲੀ ਦੇ ਪ੍ਰਧਾਨ ਮੰਤਰੀ ਤੇ ਹੋਰਨਾਂ ਦੇਸ਼ਾ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਵਲੋਂ ਸਿੱਖ ਕੌਮ ਦੀ ਸ਼ਲਾਘਾ ਹਿੰਦੂ ਸ਼ੈਤਾਨੀ ਸਰਕਾਰਾਂ ਤੇ ਹਿੰਦੂਤਵੀ ਮੀਡੀਆਂ ਦੇ ਗਲੇ ਚੋਂ ਥੱਲੇ ਨਹੀਂ ਉੱਤਰ ਰਹੀ। ਇਸ ਲਈ ਪਹਿਲਾ ਨਵਾਂਸ਼ਹਿਰ ਨਾਲ ਸਬੰਧਿਤ ਬਲਦੇਵ ਸਿੰਘ ਦੀ ਬਿਮਾਰੀ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨਾਲ ਜੋੜਦੇ ਰਹੇ ਉਸਤੋਂ ਬਾਅਦ ਮਹਾਨ ਰਾਗੀ ਪਦਮ ਸ੍ਰੀ ਸ. ਨਿਰਮਲ ਸਿੰਘ ਦੀ ਅਣਗਿਹਲੀ ਨਾਲ ਹੋਈ ਮੌਤ ਤੇ ਵੀ ਤਰ੍ਹਾਂ-ਤਰ੍ਹਾਂ ਦੇ ਤੰਜ਼ ਕੱਸੇ ਗਏ। ਉਸਤੋਂ ਬਾਅਦ ਪਟਿਆਲਾ ਵਿਖੇ ਪੁਲਿਸ ਤੇ ਨਿਹੰਗਾਂ ਦੀ ਹੋਈ ਅਚਾਨਿਕ ਲੜਾਈ ਤੇ ਨਿਹੰਗ ਬਾਣੇ ਨੂੰ ਮੀਡੀਆਂ ‘ਚ ਪੂਰੀ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸਤੋ ਬਾਅਦ ਹੁਣ ਤਾਜ਼ੀ ਘਟਨਾ ਸ੍ਰੀ ਹਜ਼ੂਰ ਸਾਹਿਬ ਤੋ ਆਈ ਸੰਗਤ ਨੂੰ ਲੈ ਕੇ ਹੋਈ ਹੈ ਜਿਸ ਤਰ੍ਹਾਂ ਉੱਥੋ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਜੀ ਨੇ ਦੱਸਿਆ ਕਿ ਸਾਰੇ ਟੈਸਟ ਕਰਕੇ ਰਿਪੋਰਟ ਨੈਗੇਟਿਵ ਆਉਣ ਤੇ ਹੀ ਸੰਗਤਾਂ ਨੇ ਚਾਲੇ ਪਾਏ ਫਿਰ ਉਹ ਆਈਆ ਸੰਗਤਾਂ ਦੇ ਪੰਜਾਬ ‘ਚ ਆ ਕੇ ਕੇਸ ਕਿਸ ਤਰ੍ਹਾਂ ਉਲਟ ਹੋ ਗਏ। ਜਦਕਿ ਹਜ਼ੂਰ ਸਾਹਿਬ ਇਸ ਤਰ੍ਹਾਂ ਦਾ ਕੇਸ ਉਝ ਵੀ ਕੋਈ ਨਹੀਂ ਪਾਜ਼ਟਿਵ ਪਾਇਆ ਗਿਆ। ਸ. ਭਾਮ ਨੇ ਕਿਹਾ ਜਿਸ ਤਰ੍ਹਾਂ ਸਿੱਖ ਮਾਰਸ਼ਲ ਕੌਮ ਆਪਣੇ ਕੰਮਾਂ,ਸੇਵਾ ਪ੍ਰਤੀ ਪੂਰੇ ਸੰਸਾਰ ਦਾ ਜਸੈ ਖੱਟ ਰਹੀ ਹੈ ਉਹ ਕੱਟੜਵਾਦੀ ਲੋਕਾਂ ਤੇ ਹਿੰਦੂਤਵੀ ਮੀਡੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਗੁਰੁ ਘਰਾਂ ਵਿੱਚ, ਸਿੱਖ ਆਪਣੇ ਘਰਾਂ ਵਿੱਚ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ । ਪਰ ਉਕਤ ਲੋਕਾਂ ਸਰਕਾਰਾ + ਮੀਡੀਆਂ ਸਿੱਖ ਧਰਮ ਤੇ ਸਾਜਿਸ਼ ਤਹਿਤ ਬਦਨਾਮ ਕਰਕੇ ਹਮਲੇ ਕਰ ਰਹੇ ਹਨ ਜੋ ਕਿ ਬਰਦਾਸ਼ਤ ਹੱਦ ਤੋਂ ਬਾਹਰ ਹੈ। ਭਾਮ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਭੂਮਿਕਾ ਦੀ ਪੁਰਜ਼ੋਰ ਸ਼ਬਦਾ ‘ਚ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

error: Content is protected !!