Latest news

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖਤ, ਨਾਈਟ ਕਰਫਿਊ ਹੁਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਮੀਟਿੰਗ ਕੀਤੀ ਸੀ ਜਿਸ ਵਿਚ ਸਰਕਾਰ ਨੇ ਪੰਜਾਬ ਦੇ ਹਾਲਤਾਂ ਨੂੰ ਨਜ਼ਰ ਰੱਖਦੇ ਹੋਏ ਨਾਈਟ ਕਰਫਿਊ ਹੁਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।ਇਹ ਨਾਈਟ ਕਰਫਿਊ ਸੂਬੇ ਦੇ 167 ਸ਼ਹਿਰਾਂ ਤੇ ਕਸਬਿਆ ਵਿਚ ਲਗਾਇਆ ਗਿਆ ਹੈ। ਇਸ ਹਫਤੇ ਤੋਂ ਪੂਰੇ ਪੰਜਾਬ ਵਿਚ ਵੀਕੈਂਡ ਲੌਕਡਾਉਨ ਲਗਾਇਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚ 50 ਫੀਸਦ ਸਵਾਰੀਆਂ ਬੈਠਣ ਦੀ ਇਜਾਜ਼ਤ ਦਿੱਤੀ ਗਈ ਹੈ।ਆਪਣੀ ਨਿੱਜੀ ਕਾਰ ਵਿਚ ਸਿਰਫ 3 ਸਵਾਰੀਆ ਬੈਠ ਸਕਣਗੀਆ। ਇਹਨਾਂ ਪੰਜ ਜਿਲਿਆ ਵਿਚ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਜਲੰਧਰ ਤੇ ਪਟਿਆਲਾ ਆਦਿ ਵਿਚ 50 ਫੀਸਦ ਗੈਰ-ਜਰੂਰੀ ਦੁਕਾਨਾਂ ਖੁੱਲਣਗੀਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਆਹ ਅਤੇ ਸਸਕਾਰ ਨੂੰ ਛੱਡ ਕੇ ਭੀੜ ਉਤੇ ਮੁਕੰਮਲ ਤੌਰ ਤੋ ਰੋਕ ਲਗਾ ਦਿੱਤੀ ਗਈ ਹੈ।ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ 50 ਫੀਸਦੀ ਕਰਮਚਾਰੀ ਹੀ ਆਉਣਗੇ।ਸਿਆਸੀ ਇਕੱਠ ਉਤੇ ਰੋਕ ਰਹੇਗੀ।  ਸਰਕਾਰ ਨੇ ਡੀ ਜੀ ਪੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਹੁਕਮ ਜਾਰੀ ਕੀਤਾ ਹੈ।

Leave a Reply

Your email address will not be published. Required fields are marked *

error: Content is protected !!