Latest news

ਕੈਪਟਨ ਸਾਹਿਬ ਪੰਜਾਬ ਪੁਲਿਸ ਦੀ ਲਗਾਮ ਕੱਸੀ ਜਾਵੇ – ਭਾਮ , ਮਾਮਲਾ ਮਹਿਦੁੂਦਾ ਪੁਲਿਸ ਦੀ ਗੁੰਡਾਗਰਦੀ ਦਾ ( ਨਿਊਜ਼ ਏਜੰਸੀ ) ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਸ.ਮਨਜੀਤ ਸਿੰਘ ਭਾਮ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਬੇਲਗਾਮ ਹੋਈ ਪਈ ਹੈ।ਰੋਜ਼ਾਨਾ ਇਨ੍ਹਾਂ ਦੀਆਂ ਕੋਈ ਨਾ ਕੋਈ ਗੁੰਡਾਗਰਦੀ ਦੀਆਂ ਖ਼ਬਰਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆ ਹਨ ਮਾਮਲਾ ਲੁਧਿਆਣਾ ਦੀ ਮਹਿਦੂਦਾ ਪੁਲਿਸ ਚੌਕੀ ਦਾ ਹੈ ਕੈਪ. ਸ਼ਰਕਾਰ ਤੋਂ ਪੁਲਿਸ ਦੀ ਲਗਾਮ ਕੱਸਣ ਦੀ ਅਪੀਲ ਕਰਦਿਆ ਕਿਹਾ ਕਿ ਪੁਲਿਸ ਆਪੇ ਤੋਂ ਬਾਹਰ ਹੋਈ ਪਈ ਹੈ ਮਹਿਦੂਦਾ ਪੁਲਿਸ ਚੌਕੀ ਇੰਨਚਾਰਜ ਜਸਕਰਨ ਨੇ ਦੀਪਕ ਸ਼ੁਕਲਾ ਨੂੰ ਇੱਕ ਚੋਰੀ ਦੀ ਕਾਰ ਖ੍ਰੀਦਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਜੋ ਕਾਰਾ ਕੀਤਾ ਉਹ ਖਾੜਕੂਵਾਦ ਵੇਲੇ ਦਾ ਸੀਨ ਸਾਹਮਣੇ ਆ ਗਿਆ ਪੁਲਿਸ ਦਾ ਕੰਮ ਦੋਸ਼ੀ ਫੜਨਾ ਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਨਾ ਤੇ ਅਦਾਲਤ ਨੇ ਸਜ਼ਾ ਜਾਬਰੀ ਕਰਨ ਦਾ ਜੋ ਵੀ ਫੈਸਲਾ ਉਸ ਅਦਾਲਤ ਅਧੀਨ ਹੁੰਦਾ ਹੈ ਪਰ ਪੰਜਾਬ ਪੁਲਿਸ ਕੁੱਟਣ,ਲੁੱਟਣ ਤੇ ਜਾਨੋ ਮਾਰਨ ਤੱਕ ਦਾ ਸਾਰੇ ਹੱਕ ਆਪਣੇ ਕੋਲ ਰੱਖ ਕੇ ਚੱਲ ਰਹੀ ਹੈ। ਮਹਿਦੂਦਾ ਪੁਲਿਸ ਨੇ ਦੀਪਕ ਸ਼ੁਕਲਾ ਨੂੰ ਫੜ੍ਹ ਲਿਆਦਾ ਤੇ ਉਸ ਤੇ ਅੰਨਾ ਤਸ਼ੱਸ਼ਦ ਕੀਤਾ ਗਿਆ ਉਸ ਦੇ ਰਿਸ਼ਤੇਦਾਰ ਸਮੇਤ ਪਤਨੀ ਚੌਕੀ ਪੁੱਜੇ ਤਾਂ ਦੀਪਕ ਦੀ ਹਾਲਤ ਦੇਖਣ ਯੋਗ ਨਹੀਂ ਸੀ । ਪਤਨੀ ਨੂੰ ਵੀ ਇੱਕ ਰਾਤ ਤੇ ਪੂਰਾ ਦਿਨ ਚੌਕੀ ਵਿੱਚ ਰੱਖਿਆ ਗਿਆ ਉਹ ਵੀ ਲੇਡੀ ਕਾਸਟੇਬਲ ਦੀ ਹਾਜ਼ਰੀ ਤੋਂ ਬਿਨਾ ਤੇ 24-25 ਘੰਟੇ ਤੋਂ ਬਾਅਦ ਸਵਾਂ ਲੱਖ ਦੀ ਮੰਗ ਕੀਤੀ ਕੋਰੇ ਕਾਗਜ਼ ਤੇ ਦਸਤਖਤ ਕਰਵਾ ਕੇ 25000 ਰੁਪਏ ਲੈ ਕੇ ਪਤਨੀ ਨੂੰ ਛੁਡਵਾਇਆ ਤੇ ਫਿਰ ਕੋਰਟ ਵਿੱਚ ਪੇਸ਼ ਕੀਤਾ ਕੋਰਟ ਨੇ ਜੁਡੀਸ਼ਅਲ ਭੇਜ ਦਿੱਤਾ ਪਰ ਪੁਲਿਸ ਨੇ ਕੋਰਟ ਦੇ ਆਡਰ ਤੇ ਜੁਡੀਸ਼ਅਲ ਭੇਜਣ ਦੀ ਬਜਾਏ ਪੁਲਿਸ ਫਿਰ ਚੌਕੀ ਲੈ ਗਈ ਤੇ ਅੰਨਾ ਤਸ਼ੱਸ਼ਦ ਕੀਤਾ ਤੇ ਦੂਸਰੇ ਦਿਨ ਹਵਾਲਾਤ ਭੇਜ ਦਿੱਤਾ। ਜੱਜ ਸਾਹਿਬ ਦੇ ਦਖਲ ਤੇ ਪਤਾ ਲੱਗਾ ਕਿ ਪੁਲਿਸ ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਉਂਡੀ ਹੈ ਫਿਰ ਜਦੋਂ ਘਰਦਿਆਂ ਨੇ ਹਵਾਲਾਤ ਵਿੱਚ ਦੀਪਕ ਨਾਲ ਮੁਲਾਕਾਤ ਕੀਤੀ ਉਹ ਅੱਧਮਰੀ ਹਾਲਤ ਵਿੱਚ ਸੀ ਘਰਦੇ ਅਜੇ ਚਾਰਾਜੋਈ ਕਰ ਹੀ ਰਹੇ ਨ ਤਾਂ ਫੋਨ ਤੇ ਇਤਲਾਹ ਦਿੱਤੀ ਗਈ ਕਿ ਤੁਹਾਡਾ ਬੰਦਾ ਮਰ ਗਿਆ ਉਸ ਨੂੰ ਲੈ ਜਾਓ ਸਿੱਤਮ ਦੀ ਗੱਲ ਹੈ ਕਿ ਉਨ੍ਹਾਂ ਦਾ ਬੰਦਾ ਮਰ ਗਿਆ ਪੁਲਿਸ ਫਿਰ ਵੀ ਪੈਸਿਆ ਦੀ ਮੰਗ ਕਰ ਰਹੀ ਹੈ। ਘਰਦਿਆਂ ਨੇ ਜਦ ਤੱਕ ਇੰਨਸਾਫ਼ ਨਹੀਂ ਮਿਲ ਜਾਂਦਾ ਚੌਕੀ ਇੰਨਚਾਰਜ਼ ਜਸਕਰਨ, ਥਾਣਾ ਇੰਨਚਾਰਜ਼ ਰਿਚਾ ਸ਼ਰਮਾ, ਚਰਨਜੀਤ, ਜੁੰਗਨੂੰ ਤੇ ਕਤਲ ਦਾ ਪਰਚਾ ਦਰਜ਼ ਨਹੀਂ ਹੋ ਜਾਂਦਾ ਉੱਦੋ ਤੱਕ ਸੰਸਕਾਰ ਨਾ ਕਰਕੇ ਪੁਲਿਸ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਸੰਗਠਨ ਨੇ ਕੈਪਟਨ ਸਰਕਾਰ ਨੂੰ ਉਕਤ ਮਾਮਲੇ ‘ਚ ਨਿੱਜ਼ੀ ਦਖਲ ਦੇ ਕੇ ਇੰਨਸਾਫ਼ ਦੀ ਮੰਗ ਕੀਤੀ।

Leave a Reply

Your email address will not be published. Required fields are marked *

error: Content is protected !!