Latest news

ਕੈਪਟਨ ਸਰਕਾਰ ਨੇ ਸੀ.ਏ.ਏ. ਦਾ ਵਿਰੋਧ ਕਰਕੇ ਤੇ ਬੁੱਤਾ ਦੇ ਮਾਮਲੇ ‘ਚ ਨੋਜਵਾਨਾ ਪ੍ਰਤੀ ਹਮਦਰਦੀ ਪ੍ਰਗਟਾਅ ਕੇ ਲੋਕਾਂ ਦਾ ਦਿਲ ਜਿੱਤਿਆ – ਭਾਮ

ਕੈਲਗਿਰੀ 5ਫਰਵਰੀ
( ਮਨਜੀਤ ਸਿੰਘ ਜਸਵਾਲ )
ਮਨੁੱਖੀ ਅਧਿਕਾਰ ਸੰਗਠਨ ਪੰਜਾਬ ਪ੍ਰਧਾਨ ਸ. ਮਨਜੀਤ ਸਿੰਘ ਭਾਮ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਲਿਆਦੇ ਸੀ.ਏ.ਏ ਬਿੱਲ ਦਾ ਵਿਰੋਧ ਕਰਕੇ ਦੱਸ ਦਿੱਤਾ ਕਿ ਸਰਕਾਰ ਕਿਸੇ ਵੀ ਧਰਮ ਜਾ ਘੱਟ ਗਿਣਤੀ ਨਾਲ ਕਦੇਂ ਵੀ ਵਿਤਕਰਾਂ ਨਹੀਂ ਹੋਣ ਦੇਵੇਗੀ ਸਗੋਂ ਘੱਟ ਗਿਣਤੀਆਂ ਦੇ ਮਸਲੇ ਪ੍ਰਤੀ ਹਮੇਸ਼ਾ ਹੀ ਉਨ੍ਹਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੀ ਰਹੇਗੀ ਤੇ ਇਸ ਵਿਤਕਰੇ ਭਰੇ ਬਿੱਲ ਵਿਰੁੱਧ ਅਵਾਜ਼ ਉਠਾਉਂਦੀ ਰਹੇਗੀ ਇਸੇ ਹੀ ਤਰ੍ਹਾਂ ਭਾਮ ਨੇ ਕਿਹਾ ਕਿ ਜਿਹੜੇ ਬੁੱਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਗਏ ਸਨ। ਬੇਸ਼ਕ ਉਹ ਸਾਡੇ ਵਿਰਸੇ ਦਾ ਹਿੱਸਾ ਸਨ ਪਰ ਜਿੱਥੇ ਉਹ ਬਣਾਏ ਗਏ ਸਨ ਉਹ ਜਗ੍ਹਾਂ ਠੀਕ ਨਹੀਂ ਸੀ ਉਸ ਜਗ੍ਹਾਂ ਤੇ ਸਿਰਫ਼ ਸ਼ਹੀਦਾ ਦੀਆਂ ਸ਼ਹੀਦੀਆਂ ਨੂੰ ਸਮੱਰਪਿਤ ਯਾਦਗਾਰਾਂ ਹੀ ਸ਼ੋਭਾ ਦਿੰਦੀਆਂ ਹਨ। ਜਿਸ ਤਰ੍ਹਾਂ ਨੋਜਵਾਨਾ ਨੇ ਭਾਵੁਕ ਹੋ ਕੇ ਉਨ੍ਹਾਂ ਨੂੰ ਉੱਥੋ ਹਟਾਇਆ ਗਿਆ ਉਹ ਉਨ੍ਹਾਂ ਨੋਜਵਾਨਾ ਦੇ ਦਿਲ ਦੀ ਚੀਸ ਸੀ ਤੇ ਕੈਪਟਨ ਸਰਕਾਰ ਵਲੋਂ ਉਨ੍ਹਾਂ ਤੇ ਲਗਾਈਆਂ ਧਰਾਵਾ ਕੈਸਲ ਕਰਕੇ ਉਨ੍ਹਾਂ ਨੂੰ ਰਿਹਾਅ ਕਰਨਾ ਵੀ ਇੱਕ ਚੰਗਾ ਕਦਮ ਹੈ ਇਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ। ਭਾਮ ਨੇ ਸੁਖਬੀਰ ਸਿੰਘ ਬਾਦਲ ਦੇ ਵੀ ਉਸ ਬਿਆਨ ਦੀ ਪ੍ਰਸੰਸਾ ਕੀਤੀ ਜਿਸ ਵਿੱਚ ਉਸ ਸੀ.ਏ.ਏ. ਬਿੱਲ ਨੂੰ ਘੱਟ ਗਿਣਤੀਆਂ ਦੇ ਹੱਕਾ ਤੇ ਹਿੱਤਾਂ ਤੇ ਜ਼ੁਰਮ ਦੱਸਿਆ। ਸ. ਭਾਮ ਨੇ ਦੱਸਿਆ ਕਿ ਮੋਦੀ ਸਰਕਾਰ ਦਾ ਇੱਕੋ ਇੱਕ ਮੁਕਾਤੀ ਪ੍ਰੋਗਰਾਮ ਹੈ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਸਾਬਿਤ ਕਰਨਾ ਜਦਕਿ ਇਸ ਦੇਸ਼ ਵਿੱਚ ਬਹੁਤ ਸਾਰੇ ਫਿਰਕੇ ਭਸ਼ਾਵਾ ਅਲੱਗ-ਅਲੱਗ ਧਰਮ ਹਨ ਸਾਰਿਆ ਨੂੰ ਆਪਣੇ ਆਪਣੇ ਧਰਮ ਅਤੇ ਭਾਸ਼ਾ ਮੁਤਾਬਿਕ ਜੀਉਣ ਦੀ ਆਜ਼ਾਦੀ ਹੈ। ਕਿਸੇ ਵੀ ਤਰ੍ਹਾਂ ਦੀ ਵਿਤਕਰੇ ਬਾਜ਼ੀ ਦਾ ਕਾਂਗਰਸ ਪਾਰਟੀ ਵਿਰੋਧ ਕਰਦੀ ਰਹੇਗੀ ਕਿਸੇ ਵੀ ਧਰਮ ਤੇ ਘੱਟ ਗਿਣਤੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ

Leave a Reply

Your email address will not be published. Required fields are marked *

error: Content is protected !!