Latest news

ਕੈਨੇਡਾ ‘ਚ ਜਲੰਧਰ ਦੀ ਕੁੜੀ ਦਾ ਕਤਲ ਕਰ ਪੰਜਾਬੀ ਮੁੰਡੇ ਨੇ ਆਪਣੇ-ਆਪ ਨੂੰ ਮਾਰੀ ਗੋਲੀ

ਕੈਨਡਾ: ਬਰੈਂਪਟਨ ਸ਼ਹਿਰ ਦੇ ਇੱਕ ਅਪਾਰਟਮੈਂਟ ਦੀ ਬੇਸਮੈਂਟ ਵਿੱਚ ਸੋਮਵਾਰ ਨੂੰ ਕੈਨੇਡਾ ਪੁਲਿਸ ਨੂੰ ਦੋ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਮੁਤਾਬਕ ਇਹ ਲਾਸ਼ਾਂ ਪੰਜਾਬੀ ਮੁੰਡੇ ਤੇ ਕੁੜੀ ਦੇ ਹਨ। ਕੈਨਡਾ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਕਿ ਲੜਕੇ ਨੇ ਲੜਕੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਮੌਤ ਨੂੰ ਗਲੇ ਲਾ ਲਿਆ।

ਮ੍ਰਿਤਕਾਂ ਦੀ ਸ਼ਨਾਖ਼ਤ ਸ਼ਰਨਜੀਤ ਕੌਰ, 27 ਵਾਸੀ ਨੂਰਮਹਿਲ, ਜਲੰਧਰ ਤੇ ਨਵਦੀਪ ਸਿੰਘ, 35 ਵਾਸੀ ਖਿਲਚੀਆਂ, ਅੰਮ੍ਰਿਤਸਰ ਵਜੋਂ ਹੋਈ ਹੈ। ਜਿਥੋਂ ਦੋਵੇਂ ਲਾਸ਼ਾਂ ਮਿਲੀਆਂ ਨਵਦੀਪ ਉਸ ਅਪਾਰਟਮੈਂਟ ਵਿੱਚ ਹੀ ਰਹਿੰਦਾ ਸੀ। ਨਵਦੀਪ ਤੇ ਸ਼ਰਨਜੀਤ ਵਿੱਚ ਗੂੜ੍ਹੀ ਦੋਸਤੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ ਤੇ ਨਵਦੀਪ ਨੇ ਅਜੇ ਸ਼ਰਨ ਲੈਣ ਲਈ ਅਰਜ਼ੀ ਪੱਤਰ ਦਿੱਤੇ ਸੀ। ਫਿਲਹਾਲ ਪੁਲਿਸ ਇਸ ਘਟਨਾ ਦੀ ਪੂਰੀ ਜਾਂਚ ਕਰ ਰਹੀ ਹੈ। ਇਸ ਦੇ ਪਿੱਛੇ ਅਸਲੀ ਕਰਨਾਂ ਨੂੰ ਲੱਭ ਰਹੀ ਹੈ।

Leave a Reply

Your email address will not be published. Required fields are marked *

error: Content is protected !!