Latest

 ਕੈਨੇਡਾ ਅੰਬੈਸੀ ਵੱਲੋਂ ਇੱਕ ਵੱਡਾ ਫੈਸਲਾ / ਕੈਨੇਡਾ ਜਾਣ ਵਾਲੇ ਚਾਹਵਾਨਾਂ ਨੂੰ ਅੰਬੈਸੀ ਨੇ ਦਿੱਤੀ ਇਹ ਵੱਡੀ ਚੇਤਾਵਨੀ

Canada Travel Agent Embassy : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨਾਂ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਹਨ । ਜਿਸ ਨੂੰ ਲੈ ਕੇ ਹੁਣ ਕੈਨੇਡਾ ਅੰਬੈਸੀ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਕੈਨੇਡਾ ਦੇ ਕਾਲਜਾਂ ਵਿੱਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਟ੍ਰੈਵਲ ਏਜੇਂਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਨੇਡਾ ਅੰਬੈਸੀ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦੀ ਸ਼ੁਰੂਆਤ ਲਈ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ । ਇਹ ਇਸ਼ਤਿਹਾਰ ਤਿੰਨ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ।

Canada Travel Agent Embassy
Canada Travel Agent Embassy

ਦੱਸਿਆ ਜਾ ਰਿਹਾ ਹੈ ਕਿ ਇਸ ਇਸ਼ਤਿਹਾਰ ਵਿੱਚ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ । ਇਸ ਇਸਤਿਹਾਰ ਵਿੱਚ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਲੋਕ ਟ੍ਰੇਵਲ ਏਜੇਂਟਾਂ ਕੋਲ ਜਾ ਕੇ ਆਪਣਾ ਪੈਸਾ ਬਰਬਾਦ ਨਾ ਕਰਨ । ਉਹ ਟ੍ਰੇਵਲ ਏਜੇਂਟਾਂ ਕੋਲ ਜਾਣ ਦੀ ਬਜਾਏ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬ ਸਾਈਟ ‘ਤੇ ਜਾ ਕੇ ਇਮੀਗ੍ਰੇਸ਼ਨ ਫਾਰਮ ਡਾਊਨਲੋਡ ਕਰਕੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਨ । ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬ ਸਾਈਟ ‘ਤੇ ਕੈਨੇਡਾ ਵਿੱਚ ਵੀਜ਼ਾ ਲਗਵਾਉਣ ਵਾਲੇ ਚਾਹਵਾਨਾਂ ਲਈ ਨਿਯਮ ਅਤੇ ਕਾਇਦੇ ਦੱਸੇ ਗਏ ਹਨ ।

Canada Travel Agent Embassy

ਇਸ ਦੇ ਨਾਲ-ਨਾਲ ਇਸ ਵਿੱਚ ਕੰਮ ਆਉਣ ਵਾਲੇ ਦਸਤਾਵੇਜ਼ਾਂ ਅਤੇ ਫੰਡ ਬਾਰੇ ਵੀ ਦੱਸਿਆ ਗਿਆ ਹੈ । ਇਸ ਵੈੱਬ ਸਾਈਟ ‘ਤੇ ਆਨਲਾਈਨ ਅਰਜ਼ੀ ਲਗਾਉਣ ਦੀ ਵਿਵਸਥਾ ਵੀ ਹੈ। ਜਿਸ ਤੋਂ ਵਿਦਿਆਰਥੀ ਆਪਣਾ ਵੀਜ਼ਾ ਹਾਸਿਲ ਕਰ ਸਕਦੇ ਹਨ ।

Canada Travel Agent Embassy

ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਕਾਲਜਾਂ ਵਿੱਚ ਦਾਖਲੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸੇ ਨੂੰ ਦੇਖਦੇ ਹੋਏ ਪੰਜਾਬ ਤੋਂ ਹਜ਼ਾਰਾਂ ਵਿਦਿਆਰਥੀ ਕੈਨੇਡਾ ਜਾ ਕੇ ਆਪਣਾ ਸੁਨਹਿਰੀ ਭਵਿੱਖ ਦੀ ਆਸ ਵਿੱਚ ਟ੍ਰੈੱਵਲ ਏਜੇਂਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਸਭ ਨੂੰ ਦੇਖਦੇ ਹੋਏ ਹੀ ਕੈਨੇਡਾ ਦੀ ਅੰਬੈਸੀ ਵਲੋਂ ਇਹ ਕਦਮ ਚੁੱਕਿਆ ਗਿਆ ਹੈ ।

Leave a Reply

Your email address will not be published. Required fields are marked *

error: Content is protected !!