Latest

ਕੇ.ਜੀ. ਰਿਜੋਰਟ ‘ਚ ਹੋਇਆ ਮਾਨ ਸਮਰਥਕਾਂ ਦਾ ਸ਼ਕਤੀ ਪ੍ਰਦਰਸ਼ਨ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਨਹÄ ਸੁਣਿਆ ਸੀ ਚਿੱਟੇ ਦਾ ਨਾਮ – ਭੱਠਲ * ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੰਡੇ ਦੋ ਹਜ਼ਾਰ ਕਾਰਡ * ਜੋਗਿੰਦਰ ਸਿੰਘ ਮਾਨ ਦੀ ਠੋਕੀ ਪਿੱਠ

ਫਗਵਾੜਾ 31 ਅਗਸਤ
(ਸ਼ਰਨਜੀਤ ਸਿੰਘ ਸੋਨੀ )
ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਵਲੋਂ ਸਥਾਨਕ ਕੇ.ਜੀ. ਰਿਜੋਰਟ ਵਿਖੇ ਇਕ ਸਮਾਗਮ ਦਾ ਆਯੋਜਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਰੀਬ ਦੋ ਹਜਾਰ ਕਾਰਡ ਆਮ ਲੋਕਾਂ ਨੂੰ ਤਕਸੀਮ ਕੀਤੇ ਗਏ। ਸਮਾਗਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਜੋਗਿੰਦਰ ਸਿੰਘ ਮਾਨ ਦੇ ਸਮਰਥਕਾਂ ਵਲੋਂ ਕਾਂਗਰਸ ਪਾਰਟੀ ਤੇ ਸ੍ਰ. ਮਾਨ ਦੇ ਹੱਕ ਵਿਚ ਲਗਾਤਾਰ ਨਾਰੇਬਾਜੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਭੱਠਲ ਨੇ ਦੱਸਿਆ ਕਿ ਇਸ ਕਾਰਡ ਦੇ ਬਣਨ ਤੋਂ ਬਾਅਦ ਕਿਸੇ ਵੀ ਸਰਕਾਰੀ ਜਾਂ ਸਰਕਾਰ ਵਲੋਂ ਯੋਜਨਾ ਤਹਿਤ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲ ‘ਚ 5 ਲੱਖ ਰੁਪਏ ਤੱਕ ਦਾ ਇਲਾਜ ਫਰੀ ਕਰਵਾਇਆ ਜਾ ਸਕੇਗਾ। ਇਹ ਯੋਜਨਾ ਛੋਟੇ ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ ਅਤੇ ਮਜਦੂਰ ਵਰਗ ਨੂੰ ਧਿਆਨ ਵਿਚ ਰੱਖ ਕੇ ਲਾਗੂ ਕੀਤੀ ਗਈ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਢਾਈ ਸਾਲ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਜੋ ਕੰਮ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਦੱਸ ਸਾਲ ਵਿਚ ਨਹੀਂ ਕੀਤੇ ਉਹ ਕੰਮ ਕੈਪਟਨ ਸਰਕਾਰ ਨੇ ਸਿਰਫ ਦੱਸ ਮਹੀਨੇ ਵਿਚ ਹੀ ਕਰਕੇ ਦਿਖਾ ਦਿੱਤੇ ਜਿਹਨਾਂ ਵਿਚ ਮੁੱਖ ਤੌਰ ਤੇ ਛੋਟੇ ਕਿਸਾਨਾ ਦੇ ਕਰਜੇ ਮੁਆਫ ਕਰਨਾ ਅਤੇ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਦਾ ਲੱਕ ਤੋੜਨਾ ਸ਼ਾਮਲ ਹੈ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਨਾਉਣ ਵਿਚ ਬਾਦਲ ਸਰਕਾਰ ਦਾ ਹੱਥ ਹੈ ਅਤੇ ਸਾਰੇ ਜਾਣਦੇ ਹਨ ਕਿ ਨਸ਼ਿਆਂ ਦੇ ਸੌਦਾਗਰਾਂ ਦੇ ਸਿਰ ਤੇ ਕਿਸ ਦਾ ਹੱਥ ਰਿਹਾ। 2007 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੇ ‘ਚਿੱਟੇ’ ਵਰਗੇ ਭੈੜੇ ਨਸ਼ੇ ਦਾ ਨਾਮ ਵੀ ਨਹੀਂ ਸੁਣਿਆ ਸੀ। ਉਹਨਾਂ ਵਰਕਰਾਂ ਦੇ ਜੋਸ਼ ਨੂੰ ਦੇਖਦੇ ਹੋਏ ਜੋਗਿੰਦਰ ਸਿੰਘ ਮਾਨ ਦੀ ਪਿੱਠ ਠੋਕਣ ਤੋਂ ਵੀ ਗੁਰੇਜ ਨਹੀਂ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਤੇ ਜਦੋਂ ਵੀ ਕੋਈ ਸੰਕਟ ਆਇਆ ਹੈ ਮਾਨ ਹਮੇਸ਼ਾ ਆਪਣੇ ਮਾਮੇ ਅਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਮੁਕਾਬਲੇ ਲਈ ਅੱਗੇ ਹੋ ਕੇ ਖੜੇ ਹੋਏ ਹਨ। ਇਸ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿਘ ਮਾਨ, ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਲੋਂ ਬੀਬੀ ਭੱਠਲ ਨੂੰ ਕ੍ਰਿਪਾਨ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਉਹਨਾਂ ਦਾ ਫਗਵਾੜਾ ਪੁੱਜਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਪਿਛਲੇ 35 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ ਅਤੇ ਆਖਰੀ ਸਾਹ ਤੱਕ ਪਾਰਟੀ ਦੀ ਬਿਹਤਰੀ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਵਿੱਕੀ ਰਾਣੀਪੁਰ, ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਸੌਰਵ ਖੁੱਲਰ ਯੂਥ ਪ੍ਰਧਾਨ, ਮੋਨੂੰ ਚੌਧਰੀ ਚੇਅਰਮੈਨ ਕਾਂਗਰਸ ਐਸ.ਸੀ. ਸੈਲ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਫਗਵਾੜਾ ਸ਼ਹਿਰੀ, ਸੁਮਨ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ ਸ਼ਹਿਰੀ, ਕੌਂਸਲਰ ਤਰਨਜੀਤ ਸਿੰਘ ਵਾਲੀਆ, ਦਰਸ਼ਨ ਲਾਲ ਧਰਮਸੋਤ, ਸਤਿਆ ਦੇਵੀ, ਪਰਮਿੰਦਰ ਕੌਰ ਰਘਬੋਤਰਾ, ਰਮਾ ਰਾਣੀ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਸੀਨੀਅਰ ਆਗੂ ਬਲਵੀਰ ਗੌਸਲ, ਇੰਦਰ ਦੁੱਗਲ, ਰਾਮ ਕੁਮਾਰ ਚੱਢਾ, ਮੀਨਾਕਸ਼ੀ ਵਰਮਾ, ਸੀਤਾ ਦੇਵੀ, ਸ਼ਵਿੰਦਰ ਨਿਸ਼ਚਲ, ਸਰਪੰਚ ਦੇਸਰਾਜ ਝਮਟ, ਅਮਰਜੀਤ ਨੰਗਲ, ਨਿਰਮਲਜੀਤ ਹੈਪੀ, ਦਵਿੰਦਰ ਖਲਿਆਣ, ਅਮਰਜੀਤ ਸਿੰਘ, ਅੰਮਿ੍ਰਤਪਾਲ ਸਿੰਘ ਰਵੀ, ਸੁਰਜਨ ਸਿੰਘ, ਓਮ ਪ੍ਰਕਾਸ਼ ਵਜੀਦੋਵਾਲ, ਸਰਬਰ ਗੁਲਾਮ ਸੱਬਾ, ਲਾਡੀ ਬੋਹਾਨੀ, ਜਸਵੰਤ ਸਿੰਘ ਨੀਟਾ, ਨੇਕੀ ਡੁਮੇਲੀ, ਕਾਲਾ ਮਹੇੜੂ, ਜਗਜੀਵਨ ਖਲਵਾੜਾ, ਸਤਪਾਲ ਪੰਡੋਰੀ, ਪ੍ਰਮੋਦ ਜੋਸ਼ੀ, ਸੁਖਪਾਲ ਚਾਚੋਕੀ, ਗੁਰਦਿਆਲ ਸਿੰਘ, ਸੰਜੀਵ ਸ਼ਰਮਾ, ਹਰਵਿੰਦਰ ਸਿੰਘ ਭੋਗਲ, ਗੁਰਮੀਤ ਸਿੰਘ ਬੇਦੀ, ਬੱਬੂ ਭੱਲਾ, ਸੁਭਾਸ਼ ਕਵਾਤਰਾ, ਕਰਨ ਝਿੱਕਾ, ਇੰਦਰਜੀਤ ਪੀਪਾਰੰਗੀ, ਬੋਬੀ ਵੋਹਰਾ, ਕਾਕਾ ਨਾਰੰਗ, ਸਰਬਰ ਗੁਲਾਮ ਸੱਬਾ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਅਰਵਿੰਦਰ ਕੌਰ, ਕਮਲਜੀਤ ਕੌਰ, ਰੇਸ਼ਮ ਕੌਰ, ਹਰਕਮਲ ਕੌਰ, ਰੂਪ ਲਾਲ, ਗੁਰਦਿਆਲ ਸਿੰਘ, ਸੁੱਚਾ ਰਾਮ, ਸਤਨਾਮ ਸਿੰਘ, ਸਰਬਜੀਤ ਕੌਰ, ਪਵਨਜੀਤ ਸੋਨੂੰ, ਸੀਮਾ ਰਾਣੀ, ਸ਼ੋਂਕੀ ਰਾਮ, ਸੰਤੋਸ਼ ਰਾਣੀ, ਦੇਸਰਾਜ ਝਮਟ, ਮਲਕੀਤ ਪਾਂਸ਼ਟਾ, ਹਰਨੇਕ ਡੁਮੇਲੀ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ, ਸਮੂਹ ਬਲਾਕ ਸੰਮਤੀ ਮੈਂਬਰ, ਨੰਬਰਦਾਰਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!