Latest

ਕੇ.ਐਲ. ਚਾਂਦ ਵੈਲਫੇਅਰ ਟਰੱਸਟ ਨੇ ਪ੍ਰੇਮਪੁਰਾ ਦੀ ਲੋੜਵੰਦ ਔਰਤ ਨੂੰ ਦਿੱਤੀ ਵੀਲ੍ਹ ਚੇਅਰ * ਲੋੜਵੰਦਾਂ ਦੀ ਸੇਵਾ ਹੀ ਮਨੂੰਖ ਦਾ ਧਰਮ – ਰਾਜਿੰਦਰ ਬੰਟੀ

ਫਗਵਾੜਾ 27 ਸਤੰਬਰ  (  ਸ਼ਰਨਜੀਤ ਸਿੰਘ ਸੋਨੀ          ) ਕੇ.ਐਲ.ਚਾਂਦ ਵੈਲਫੇਅਰ ਟਰੱਸਟ ਯੂ.ਕੇ. ਵਲੋਂ ਅੱਜ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਫਗਵਾੜਾ ਦੇ ਮੁਹੱਲਾ ਪ੍ਰੇਮਪੁਰਾ ਦੀ ਇਕ ਲੋੜਵੰਦ ਬਜ਼ੁਰਗ ਔਰਤ ਬਲਜੀਤ ਕੌਰ ਨੂੰ ਵੀਲ੍ਹ ਚੇਅਰ ਭੇਂਟ ਕੀਤੀ ਗਈ। ਇਸ ਮੌਕੇ ਰੂਪ ਲਾਲ ਜੰਡਿਆਲੀ (ਯੂ.ਕੇ.) ਤੋਂ ਅਤੇ ਸਕਾਟਲੈਂਡ ਤੋਂ ਟਰੱਸਟ ਮੈਂਬਰ ਡਾ. ਪਾਲੀ ਅਤੇ ਮਿਸਟਰ ਬਰਾਇਨ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਦੱਸਿਆ ਕਿ ਟਰੱਸਟ ਵਲੋਂ ਬੇਸਹਾਰਿਆਂ, ਅੰਗਹੀਣਾਂ, ਮੰਦ ਬੁੱਧੀ ਬੱਚਿਆਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਹੈ। ਖਾਸ ਤੌਰ ਤੇ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਅੰਗਹੀਣਾਂ ਨੂੰ ਵ•ੀਲ ਚੇਅਰ ਅਤੇ ਟਰਾਈ ਸਾਇਕਲਾਂ ਭੇਂਟ ਕੀਤੇ ਜਾਂਦੇ ਹਨ। ਜਿਸ ਵਿਚ ਟਰੱਸਟ ਦੇ ਦੇਸ਼ ਵਿਦੇਸ਼ ਵਿਚ ਵੱਸਦੇ ਮੈਂਬਰਾਂ ਦਾ ਵਢਮੁੱਲਾ ਯੋਗਦਾਨ ਰਹਿੰਦਾ ਹੈ। ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਬਲਜੀਤ ਕੌਰ ਗੰਭੀਰ ਬਿਮਾਰੀ ਨਾਲ ਗ੍ਰਸਤ ਬਜ਼ੁਰਗ ਔਰਤ ਹੈ ਜੋ ਚੱਲਣ ਫਿਰਨ ਵਿਚ ਅਸਮਰਥਾ ਹੈ। ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਟਰੱਸਟ ਤੋਂ ਸਹਾਇਤਾ ਲਈ ਸੰਪਰਕ ਕੀਤਾ ਸੀ, ਜਿਸ ਤੇ ਅੱਜ ਉਸਦੇ ਘਰ ਜਾ ਕੇ ਵ•ੀਲ ਚੇਅਰ ਭੇਂਟ ਕੀਤੀ ਗਈ। ਉਹਨਾਂ ਕਿਹਾ ਕਿ ਮਨੁੰਖਤਾ ਦੀ ਸੇਵਾ ਕਰਨਾ ਹੀ ਇਨਸਾਨ ਦਾ ਸੱਚਾ ਧਰਮ ਹੈ। ਬਜੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਟਰੱਸਟ ਦੇ ਇਸ ਉਪਰਾਲੇ ਲਈ ਰਾਜਿੰਦਰ ਕੁਮਾਰ ਬੰਟੀ ਸਮੇਤ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਗੌਸਲ, ਠੇਕੇਦਾਰ ਜਸਵਿੰਦਰੰ ਸਿੰਘ ਅਕਾਲਗੜ• ਤੋਂ ਇਲਾਵਾ ਟਰੱਸਟ ਦੇ ਸਕੱਤਰ ਮਹਿੰਦਰ ਪਾਲ ਸਰੋਏ, ਮਹਿਲਾ ਵਿੰਗ ਪ੍ਰਧਾਨ ਬਲਵਿੰਦਰ ਕੌਰ ਸਿੱਧੂ, ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਪ੍ਰਨੀਸ਼ ਬੰਗਾ, ਸੰਤੋਸ਼ ਕੌਰ, ਆਸ਼ਾ ਰਾਣੀ, ਸ੍ਰੀਮਤੀ ਰਜਿੰਦਰ ਡਾਬਰੀ, ਬਿੱਲਾ ਪ੍ਰੇਮਪੁਰਾ, ਅਮਰਜੀਤ ਪਾਲ, ਦਰਸ਼ਨ ਲਾਲ, ਪ੍ਰੇਮ ਚੋਪੜਾ, ਕੈਲਵਿਨ ਸਮੇਤ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!