Latest

ਕੇਂਦਰ ਸਰਕਾਰ ਖਿਲਾਫ ਕਾਂਗਰਸ ਨੇ ਤਹਿਸੀਲ ਕੰਪਲੈਕਸ ‘ਚ ਲਾਇਆ ਧਰਨਾ ਮੋਦੀ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਨੀਤੀਆਂ ਸਦਕਾ ਤਾਨਾਸ਼ਾਹੀ ਵੱਲ ਵੱਧ ਰਿਹੈ ਦੇਸ਼ – ਧਾਲੀਵਾਲ * ਦਲਿਤਾਂ ਅਤੇ ਘੱਟ ਗਿਣਤੀਆਂ ‘ਚ ਬਣਿਆ ਦਹਿਸ਼ਤ ਦਾ ਮਾਹੌਲ – ਮਾਨ * ਮੋਦੀ ਸਰਕਾਰ ਦੇ ਚੁੰਗਲ ਤੋਂ ਆਜਾਦੀ ਲਈ ਇਕਜੁੱਟ ਹੋਣ ਲੋਕ – ਬੁੱਗਾ

ਫਗਵਾੜਾ 25 ਨਵੰਬਰ
( ਸ਼ਰਨਜੀਤ ਸਿੰਘ ਸੋਨੀ )
ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਵਲੋਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਸਥਾਨਕ ਤਹਿਸੀਲ ਕੰਪਲੈਕ ਵਿਖੇ ਕਰੀਬ ਤਿੰਨ ਘੰਟੇ ਧਰਨਾ ਦੇ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਇਸ ਧਰਨੇ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ, ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਅਤੇ ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਵਿਸ਼ੇਸ਼ ਤੌਰ ਤੇ ਪੁੱਜੇ। ਬਲਵਿੰਦਰ ਸਿੰਘ ਧਾਲੀਵਾਲ ਨੇ ਸੈਂਕੜਿਆਂ ਦੀ ਤਾਦਾਦ ਵਿਚ ਹਾਜਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਇਸ ਸਮੇਂ ਦੇਸ਼ ਨੂੰ ਤਾਨਾਸ਼ਾਹੀ ਵਲ ਲੈ ਕੇ ਜਾ ਰਹੀ ਹੈ। ਵਿਰੋਧੀ ਧਿਰਾਂ ਨੂੰ ਦਬਾਇਆ ਜਾ ਰਿਹਾ ਹੈ। ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਪਹਿਲਾਂ ਕਰਨਾਟਕ ਅਤੇ ਹੁਣ ਮਹਾਰਾਸ਼ਟਰ ਵਿਚ ਜਿਸ ਤਰ•ਾਂ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਹ ਮੋਦੀ ਸਰਕਾਰ ਦੀ ਧੱਕੇਸ਼ਾਹੀ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਿਆ ਅਤੇ ਕਿਹਾ ਕਿ ਦੇਸ਼ ਵਿਕਾਸ ਪੱਖੋਂ ਲਗਾਤਾਰ ਪਿੱਛੜ ਰਿਹਾ ਹੈ। ਅਰਥ ਵਿਵਸਥਾ ਚਿੰਤਾ ਦਾ ਵਿਸ਼ਾ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਭਾਈਚਾਰਕ ਸਾਂਝ ਕਮਜੋਰ ਹੋਈ ਹੈ। ਦਲਿਤਾਂ ਅਤੇ ਘੱਟ ਗਿਣਤੀਆਂ ਵਿਚ ਅਸੁਰੱਖਿਆ ਦਾ ਮਹੌਲ ਹੈ। ਰੁਪਏ ਦੀ ਕੀਮਤ ਘੱਟਦੀ ਜਾ ਰਹੀ ਹੈ। ਮਹਿੰਗਾਈ ਅਸਮਾਨ ਤੇ ਪੁੱਜ ਗਈ ਹੈ। ਰੁਜਗਾਰ ਖਤਮ ਹੋ ਰਹੇ ਹਨ। ਕੁੱਝ ਕਾਰਪੋਰੇਟ ਘਰਾਣਿਆ ਨੂੰ ਛੱਡ ਕੇ ਸਾਰਾ ਉਦਯੋਗ ਜਗਤ ਤਬਾਹੀ ਦੇ ਕੰਢੇ ਪੁੱਜ ਗਿਆ ਹੈ। ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦੇਸ਼ ਹਿਤ ਵਿਚ ਅੱਜ ਸਮੇਂ ਦੀ ਮੰਗ ਹੈ ਕਿ ਭਾਰਤ ਨੂੰ ਮੋਦੀ ਸਰਕਾਰ ਦੇ ਚੁੰਗਲ ਤੋਂ ਆਜਾਦ ਕਰਾਉਣ ਲਈ ਇਕਜੁੱਟ ਹੋਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮੋਦੀ ਸਰਕਾਰ ਦੀਆਂ ਕਾਰਗੁਜਾਰੀਆਂ ਦੀ ਭਾਰੀ ਕੀਮਤ ਦੇਸ਼ ਦੀ ਜਨਤਾ ਨੂੰ ਚੁਕਾਉਣੀ ਪਵੇਗੀ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਸਬਾ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਨਰੇਸ਼ ਭਾਰਦਵਾਜ, ਜਗਜੀਤ ਸਿੰਘ ਬਿੱਟੂ, ਵਿਨੋਦ ਵਰਮਾਨੀ, ਕੌਂਸਲਰ ਰਾਮਪਾਲ ਉੱਪਲ, ਪਦਮਦੇਵ ਸੁਧੀਰ ਨਿੱਕਾ, ਗੁਰਦੀਪ ਦੀਪਾ, ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ, ਅਮਰਜੀਤ ਸਿੰਘ, ਜਤਿੰਦਰ ਵਰਮਾਨੀ, ਰਵਿੰਦਰ ਰਵੀ, ਦਰਸ਼ਨ ਲਾਲ ਧਰਮਸੋਤ, ਬੰਟੀ ਵਾਲੀਆ, ਮਨੀਸ਼ ਪ੍ਰਭਾਕਰ ਤੋਂ ਇਲਾਵਾ ਰਾਮ ਕੁਮਾਰ ਚੱਢਾ, ਬਲਵੀਰ ਗੌਸਲ, ਪ੍ਰਮੋਦ ਜੋਸ਼ੀ, ਇੰਦਰਜੀਤ ਪੀਪਾਰੰਗੀ, ਅਮਨਦੀਪ ਪ੍ਰਭਾਕਰ, ਬੋਬੀ ਵੋਹਰਾ, ਕ੍ਰਿਸ਼ਨ ਕੁਮਾਰ ਹੀਰੋ, ਬੋਬੀ ਬੇਦੀ, ਮਨੀਸ਼ ਚੌਧਰੀ, ਹਰਸ਼ ਸ਼ਰਮਾ, ਸੁਨੀਲ ਪਰਾਸ਼ਰ, ਪਵਨ ਸ਼ਰਮਾ ਪੱਪੀ ਸਾਬਕਾ ਬਲਾਕ ਪ੍ਰਧਾਨ, ਤਜਿੰਦਰ ਬਾਵਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਵਿਮਲ ਵਰਮਾਨੀ, ਸੌਰਵ ਜੋਸ਼ੀ, ਜੁਆਏ ਉੱਪਲ, ਇੰਦਰ ਦੁੱਗਲ, ਅਸ਼ਵਨੀ ਸ਼ਰਮਾ, ਵਿਜੇ ਬਸੰਤ ਨਗਰ, ਅਰਵਿੰਦਰ ਵਿੱਕੀ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਗੁਰਜੀਤ ਪਾਲ ਵਾਲੀਆ, ਬਲਾਕ ਕਾਂਗਰਸ ਮਹਿਲਾ ਪ੍ਰਧਾਨ ਸ਼ਹਿਰੀ ਸੁਮਨ ਸ਼ਰਮਾ, ਸਾਬਕਾ ਕੌਂਸਲਰ ਸੀਤਾ ਦੇਵੀ, ਗੋਪੀ ਬੇਦੀ, ਸੰਜੀਵ ਭਟਾਰਾ, ਰਾਜਨ ਸ਼ਰਮਾ, ਅਵਿਨਾਸ਼ ਗੁਪਤਾ ਬਾਸ਼ੀ, ਸੰਜੀਵ ਗੁਪਤਾ, ਯੂਥ ਪ੍ਰਧਾਨ ਸੌਰਵ ਖੁੱਲਰ, ਅਰਜੁਨ ਸੁਧੀਰ, ਤੁਲਸੀ ਰਾਮ, ਧਰਮਵੀਰ ਸੇਢੀ, ਪਵਿੱਤਰ ਸਿੰਘ, ਅਰੁਣ ਧੀਰ, ਇੰਦਰਜੀਤ ਕਾਲੜਾ, ਪੰਕਜ ਵਰਮਾਨੀ, ਕਮਲ ਧਾਲੀਵਾਲ, ਵਿਪਨ ਬੇਦੀ, ਪੱਪੀ ਪਰਮਾਰ, ਵਿੱਕੀ ਰਾਣੀਪੁਰ, ਸਰਪੰਚ ਜਗਜੀਵਨ ਖਲਵਾੜਾ, ਅੰਮ੍ਰਿਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਦਵਿੰਦਰ ਸਿੰਘ ਸਰਪੰਚ ਖਲਿਆਣ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਹਰਜੀਤ ਸਿੰਘ ਸਰਪੰਚ ਪਾਂਸ਼ਟਾ, ਭੁਪਿੰਦਰ ਸਿੰਘ ਖਹਿਰਾ ਸਰਪੰਚ ਦਰਵੇਸ਼ ਪਿੰਡ, ਬਿੱਟੀ ਜਮਾਲਪੁਰ, ਬਲਾਕ ਸੰਮਤੀ ਮੈਂਬਰ ਸੰਤੋਸ਼ ਰਾਣੀ ਜਗਤਪੁਰ ਜੱਟਾਂ, ਸਤਨਾਮ ਸ਼ਾਮਾ, ਬਲਵੀਰ ਸਿੰਘ ਜੋਹਲ, ਵਰੁਣ ਬੰਗੜ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਮੈਂਬਰ ਪੰਚਾਇਤ, ਸਮੂਹ ਬਲਾਕ ਸੰਮਤੀ ਮੈਂਬਰ, ਨੰਬਰਦਾਰ, ਐਸ.ਸੀ., ਬੀ.ਸੀ. ਸੈਲ ਦੇ ਮੈਂਬਰ ਅਤੇ ਅਹੁਦੇਦਾਰ, ਐਨ.ਐਸ.ਯੂ.ਆਈ. ਮੈਂਬਰ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *

error: Content is protected !!