Latest news

ਕੇਂਦਰ ਦੇ ਖੇਤੀ ਕਾਨੂੰਨਾ ਦੇ ਜਵਾਬ ‘ਚ ਕੈਪਟਨ ਸਰਕਾਰ ਵਲੋਂ ਵਿਧਾਸਭਾ ‘ਚ ਪਾਸ ਬਿਲਾਂ ਦਾ ਕਾਂਗਰਸ ਨੇ ਕੀਤਾ ਸਵਾਗਤ * ਕਾਂਗਰਸ ਹੀ ਦੇ ਸਕਦੀ ਹੈ ਕੇਂਦਰ ਦੀ ਧੱਕੇਸ਼ਾਹੀ ਦਾ ਜਵਾਬ – ਮਾਨ * ਕਿਸਾਨਾ ਨੂੰ ਚਿੰਤਿਤ ਹੋਣ ਦੀ ਲੋੜ ਨਹੀਂ – ਦਲਜੀਤ ਰਾਜੂ ਦਰਵੇਸ਼ ਪਿੰਡ * ਹਦੀਆਬਾਦ ਚੌਕ ‘ਚ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਫਗਵਾੜਾ 20 ਅਕਤੂਬਰ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੇਂਦਰ ਦੇ ਕਿਸਾਨ ਬਿਲਾਂ ਦਾ ਵਿਰੋਧ ਕਰਦੇ ਹੋਏ ਪੰਜਾਬ ਵਿਧਾਨਸਭਾ ਵਿਚ ਅੱਜ ਪਾਸ ਕੀਤੇ ਬਿਲਾਂ ਦਾ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਸਵਾਗਤ ਕੀਤਾ ਹੈ। ਸਮੂਹ ਕਾਂਗਰਸ ਵਰਕਰਾਂ ਨੇ ਹਦੀਆਬਾਦ ਚੌਕ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਸਾਨਾ ਦੇ ਹੱਕ ਵਿਚ ਜੇਕਰ ਕੋਈ ਪਾਰਟੀ ਕੇਂਦਰ ਦੇ ਖਿਲਾਫ ਸਟੈਂਡ ਲੈ ਸਕਦੀ ਹੈ ਤਾਂ ਉਹ ਕਾਂਗਰਸ ਪਾਰਟੀ ਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਬਿਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾ ਵਿਚ ਜੋ ਵੀ ਸ਼ੰਕਾਵਾਂ ਸਨ ਕੈਪਟਨ ਸਰਕਾਰ ਵਲੋਂ ਪਾਸ ਕੀਤੇ ਗਏ ਬਿਲ ਉਸ ਹਰ ਖਤਰੇ ਨੂੰ ਦੂਰ ਕਰਦੇ ਹਨ। ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨਾ ਦਾ ਸ਼ੋਸ਼ਣ ਕਿਸੇ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਪਾਸ ਕੀਤੇ ਬਿਲਾਂ ਦੇ ਕਾਨੂੰਨ ਬਣਨ ਤੋਂ ਬਾਅਦ ਕੋਈ ਵੀ ਕਣਕ ਜਾਂ ਝੋਨਾ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਨਹੀਂ ਖਰੀਦ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੋਵੇਗਾ ਜਿਸ ਲਈ ਤਿੰਨ ਸਾਲ ਦੀ ਜੇਲ• ਕੱਟਣੀ ਪਵੇਗੀ। ਇਹ ਬਿਲ ਕਿਸਾਨਾ ਦੇ ਐਮ.ਐਸ.ਪੀ. ਦੇ ਹੱਕ ਦੀ ਰਾਖੀ ਕਰਦਾ ਹੈ। ਉਹਨਾਂ ਕਿਹਾ ਕਿ ਢਾਈ ਏਕੜ ਤੋਂ ਘੱਟ ਜਮੀਨ ਦੀ ਮਾਲਕੀ ਵਾਲੇ ਕਿਸਾਨ ਤੋਂ ਪੰਜਾਬ ਦੀ ਕਿਸੇ ਵੀ ਅਦਾਲਤ ਵਿਚ ਰਿਕਵਰੀ ਲਈ ਖੇਤੀ ਲਾਇਕ ਜਮੀਨ ਦੀ ਕੁਰਕੀ ਦਾ ਕੇਸ ਹੁਣ ਦਾਇਰ ਨਹੀਂ ਹੋ ਸਕੇਗਾ। ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਤੀਸਰਾ ਬਿੱਲ ਖਪਤਕਾਰਾਂ ਨੂੰ ਅਨਾਜ ਦੀ ਜਮਾਂਖੋਰੀ ਅਤੇ ਕਾਲਾਬਾਜ਼ਾਰੀ ਤੋਂ ਬਚਾਏਗਾ ਜਿਸਦੇ ਦਰਵਾਜੇ ਕੇਂਦਰ ਸਰਕਾਰ ਨੇ ਆਪਣੇ ਆਰਡੀਨੈਂਸ ਰਾਹੀਂ ਖੋਲ•ੇ ਸਨ। ਸ੍ਰ. ਮਾਨ ਨੇ ਬਿਲ ਦਾ ਸਮਰਥਨ ਕਰਨ ਵਾਲੀਆਂ ਸਿਆਸੀ ਧਿਰਾਂ ਦੀ ਵੀ ਸ਼ਲਾਘਾ ਕੀਤੀ। ਇਸ ਇਤਿਹਾਸਕ ਫੈਸਲੇ ਦਾ ਸਮੂਹ ਫਗਵਾੜਾ ਸ਼ਹਿਰੀ, ਦਿਹਾਤੀ ਕਾਂਗਰਸ, ਮਹਿਲਾ ਵਿੰਗ, ਅਤੇ ਯੂਥ ਕਾਂਗਰਸ ਵਲੋਂ ਵੀ ਸਵਾਗਤ ਕੀਤਾ ਗਿਆ। ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾ ਦੇ ਹੱਕ ਵਿਚ ਬਿਲ ਪਾਸ ਕਰਕੇ ਆਪਣਾ ਫਰਜ਼ ਪੂਰਾ ਕੀਤਾ ਹੈ ਇਸ ਲਈ ਹੁਣ ਕਿਸਾਨਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਸੁਖਵਿੰਦਰ ਸਿੰਘ ਬਿੱਲੂ ਖੇੜਾ, ਹਰਨੂਰ ਸਿੰਘ ਮਾਨ, ਕੇ ਕੇ ਸ਼ਰਮਾ, ਸਾਧੂ ਰਾਮ ਪੀਪਾ ਰੰਗੀ, ਕਸ਼ਮੀਰ ਖਲਵਾੜਾ, ਸਤਪਾਲ ਮੱਟੂ, ਰਾਜੂ ਪੰਚ ਭੁਲਾਰਾਈ, ਮੰਗਾ ਭੁਲਾਰਾਈ, ਸ਼ਿਵ ਖਲਵਾੜਾ, ਬਲਵੀਰ ਸੋਨੂੰ ਜਮਾਲਪੁਰ, ਹੁਕਮ ਸਿੰਘ ਮੇਹਟਾਂ, ਬਲਬੀਰ ਸਿੰਘ ਨੰਬਰਦਾਰ, ਆਸ਼ੂਤੋਸ਼ ਭਾਰਦਵਾਜ, ਰਾਜੂ ਅਨੰਦ, ਮੀਨਾਕਸ਼ੀ ਵਰਮਾ, ਸਿਮਰਜੀਤ ਕੌਰ ਸਰਪੰਚ ਠੱਕਰਕੀ, ਧਲਵਿੰਦਰ ਸਿੰਘ, ਕੁਲਵਿੰਦਰ ਚੱਠਾ, ਅਕਸ਼ਦੀਪ ਜਸਪਿੰਦਰ ਕਾਂਸ਼ੀ ਨਗਰ, ਕੁਲਦੀਪ ਸਿੰਘ ਲੱਖਪੁਰ, ਪਰਮਿੰਦਰ ਕੁਮਾਰ ਬੰਟੀ, ਦਰਸ਼ੀ ਉੱਚਾ ਪਿੰਡ, ਸੇਵਾ ਸਿੰਘ ਸੀਕਰੀ, ਤੁਲਸੀ ਰਾਮ ਖੋਸਲਾ, ਸੁਭਾਸ਼ ਕਵਾਤਰਾ, ਰਾਜੂ ਸ਼ਰਮਾ, ਇੰਦਰਜੀਤ ਪੀਪਾਰੰਗੀ, ਰਾਜੂ ਭਗਤਪੁਰਾ, ਟੀਨੂੰ ਭਗਤਪੁਰਾ, ਅਵਤਾਰ ਸਿੰਘ ਗੰਡਵਾਂ, ਨਛੱਤਰ ਹਦੀਆਬਾਦ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!