Latest

ਕੇਂਦਰ ਦੀਆਂ ਸਕੀਮਾ ਦੇ ਨਾਮ ਤੇ ਆਪਣੀ ਪਿੱਠ ਠੋਕ ਰਹੀ ਕੈਪਟਨ ਸਰਕਾਰ – ਮੇਅਰ ਖੋਸਲਾ * ਸ਼ਹਿਰੀ ਵਿਕਾਸ ਯੋਜਨਾ ਤਹਿਤ ਮੋਦੀ ਸਰਕਾਰ ਨੇ ਜਾਰੀ ਕੀਤੇ 50 ਲੱਖ ਰੁਪਏ

ਫਗਵਾੜਾ 14 ਫਰਵਰੀ
( ਸ਼ਰਨਜੀਤ ਸਿੰਘ ਸੋਨੀ    )
ਨਗਰ ਨਿਗਮ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਸ਼ਹਿਰੀ ਵਿਕਾਸ ਯੋਜਨਾ ਅਧੀਨ 50 ਲੱਖ ਰੁਪਏ ਦੀ ਅਗਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਜਿਸ ਦਾ ਭੁਗਤਾਨ ਜਲਦੀ ਹੀ ਲਾਭ ਪਾਤਰੀਆਂ ਨੂੰ ਉਨ•ਾਂ ਦੇ ਬੈਂਕ ਖਾਤੇ ਰਾਹੀਂ ਕਰ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਸਕੀਮ ਤਹਿਤ ਸ਼ਹਿਰਾਂ ਵਿਚ ਕੱਚੇ ਮਕਾਨਾ ਦੀਆਂ ਛੱਤਾਂ ਦੀ ਮੁਰੰਮਤ ਵਗੈਰਾ ਲਈ 1.50 ਲੱਖ ਰੁਪਏ ਦੀ ਆਰਥਕ ਮਦੱਦ ਕੀਤੀ ਜਾਂਦੀ ਹੈ। ਜਿਹਨਾਂ ਲੋੜਵੰਦਾਂ ਨੇ ਫਾਰਮ ਭਰੇ ਹੋਏ ਹਨ ਉਨ•ਾਂ ਨੂੰ ਇਸ ਰਕਮ ਵਿਚੋਂ 50 ਹਜਾਰ ਰੁਪਏ ਪ੍ਰਤੀ ਲਾਭ ਪਾਤਰੀ ਦਿੱਤੇ ਜਾਣਗੇ। ਜਿਹਨਾਂ ਵਿਚ ਉਹ ਲੋੜਵੰਦ ਵੀ ਸ਼ਾਮਲ ਹਨ ਜਿਹਨਾਂ ਨੂੰ ਪਿਛਲੇ ਸਮੇਂ ਵਿਚ ਪਹਿਲੀ ਕਿਸ਼ਤ ਵਜੋਂ 50 ਹਜਾਰ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੇਅਰ ਖੋਸਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾ ਨੂੰ ਆਪਣੇ ਨਾਮ ਤੇ ਲਾਗੂ ਕਰਕੇ ਸਸਤੀ ਸ਼ੋਹਰਤ ਹਾਸਲ ਕਰਨਾ ਚਾਹੁੰਦੀ ਹੈ। ਜਿਸਦੇ ਤਹਿਤ ਕੇਂਦਰ ਦੀ ਯੋਜਨਾ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਨਾਮ ਵਿਗਾੜ ਕੇ ਆਯੁਸ਼ਮਾਨ ਸਰਬਤ ਸਿਹਤ ਯੋਜਨਾ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਡ ਧਾਰਕਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਜੋ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਹ ਵੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਹੀ ਲਾਗੂ ਕੀਤੀਆਂ ਗਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਕੋਈ ਨਵੀਂ ਯੋਜਨਾ ਸ਼ੁਰੂ ਕਰਨਾ ਤਾਂ ਦੂਰ ਕੈਪਟਨ ਸਰਕਾਰ ਪੁਰਾਣੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਵੀ ਲੋੜਵੰਦਾਂ ਤਕ ਸਮੇਂ ਸਿਰ ਪਹੁੰਚਾਉਣ ਵਿਚ ਪੂਰੀ ਤਰ•ਾਂ ਫੇਲ ਹੋਈ ਹੈ ਜੋ ਨਿੰਦਣਯੋਗ ਹੈ।

Leave a Reply

Your email address will not be published. Required fields are marked *

error: Content is protected !!