Latest news

ਕੁਸ਼ਤੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪਹਿਚਾਣ ਬਨਾਉਣਾ ਚਾਹੁੰਦਾ ਹੈ ਪਹਿਲਾਵਾਨ ਗੁਰਪ੍ਰੀਤ ਸਿੰਘ

ਫਗਵਾੜਾ 29 ਜੁਲਾਈ
(  ਹਨੀ ਸੁਨੇਜਾ  )
ਜਿੱਥੇ ਇਕ ਪਾਸੇ ਪੰਜਾਬ ਦੀ ਜਵਾਨੀ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਹੈ ਉੱਥੇ ਹੀ ਕਈ ਅਜਿਹੇ ਨੌਜਵਾਨ ਵੀ ਹਨ ਜੋ ਨਾ ਸਿਰਫ ਸਰੀਰਿਕ ਤੰਦਰੁਸਤੀ ਪ੍ਰਤੀ ਪੂਰੀ ਤਰ੍ਹਾਂ ਜਾਗਰੁਕ ਹਨ ਬਲਿਕ ਛੋਟੀ ਉਮਰੇ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਵਿਚ ਨਾਮ ਤੇ ਸ਼ੋਹਰਤ ਖੱਟ ਰਹੇ ਹਨ। ਅਜਿਹੇ ਹੀ ਇਕ ਜਲੰਧਰ ਦੇ ਜੰਮਪੱਲ ਪਹਿਲਵਾਨ ਗੁਰਪ੍ਰੀਤ ਸਿੰਘ ਨੇ ਫਗਵਾੜਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਤਾ ਸੁਖਵਿੰਦਰ ਸਿੰਘ ਦੀ ਪ੍ਰੇਰਣਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਪਿੰਡ ਮੰਨਣਹਾਣਾ ਵਿਖੇ ਸੰਤ ਬਾਬਾ ਜਸਵੰਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤ ਕੁਮਾਰ ਦਾ ਟਾਈਟਲ ਜਿੱਤਣਾ ਉਸਦੀ ਹੁਣ ਤਕ ਦੀ ਸਭ ਤੋਂ ਵੱਡੀ ਅਤੇ ਤਾਜਾ ਉਪਲੱਬਧੀ ਹੈ। ਪਹਿਲਵਾਨ ਗੁਰਪ੍ਰੀਤ ਸਿੰਘ ਅਨੁਸਾਰ ਤਨਦੇਹੀ ਨਾਲ ਮਿਹਨਤ ਕਰਕੇ ਕੁਸ਼ਤੀ ਦੀ ਦੁਨੀਆ ਵਿਚ ਉਹ ਮੱਲ੍ਹਾਂ ਮਾਰਦੇ ਹੋਏ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਉਸਦੀ ਇੱਛਾ ਨੌਜਵਾਨਾਂ ਨੂੰ ਨਸ਼ਿਆਂ ਤੋ ਰਹਿਤ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਵੀ ਹੈ। ਪਹਿਲਵਾਨ ਗੁਰਪ੍ਰੀਤ ਸਿੰਘ ਦਾ ਫਗਵਾੜਾ ਪੁੱਜਣ ਤੇ ਉੱਘੇ ਪਹਿਲਵਾਨ ਧਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਨਿੱਘਾ  ਸਵਾਗਤ ਕਰਦਿਆਂ ਉਸਦੇ ਕੁਸ਼ਤੀ ਵਿਚ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੰਤੋਖ ਸਿੰਘ, ਰਾਮ ਲਾਲ, ਜਰਨੈਲ ਸਿੰਘ, ਅਮਰੀਕ ਸਿੰਘ, ਮਹਿੰਦਰ ਪਾਲ, ਕੁਲਦੀਪ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!