Latest

ਕੁਸ਼ਤੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪਹਿਚਾਣ ਬਨਾਉਣ ਵਾਲਾ ਅਜੇੈ ਪਾਲ ਸਿੰਘ

ਫਗਵਾੜਾ 29 ਜੁਲਾਈ ( ਡਾ.ਲਾਲੀ )

ਛੋਟੀ ਉਮਰੇ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਵਿਚ ਨਾਮ ਤੇ ਸ਼ੋਹਰਤ ਖੱਟ ਰਹੇ ਅਜੇਪਾਲ ਸਿੰਘ ਪੁੱਤਰ ਸ. ਸੁਖਦੀਪ ਸਿੰਘ ਵਾਸੀ ਬੱਗਾ (ਜਲੰਧਰ) ਦਾ ਜੰਮਪਲ ਹੈ ਜਿਸਨੂੰ ਬਚਪਨ ਵਿੱਚ ਹੀ ਕੁਸ਼ਤੀ ਲੜਨ ਦਾ ਸ਼ੌਕ ਸੀ ਜਿਸਨੇ ਵੱਖ-ਵੱਖ ਕੁਸ਼ਤੀ ਮੁਕਾਬਲੇ ਵਿੱਚ ਮੱਲ੍ਹਾ ਮਾਰੀਆ ਪਿਛਲੇ ਦਿਨੀ ਧੰਨ ਧੰਨ ਬਾਬਾ ਦੋ ਗੁੱਤਾ ਵਾਲ ਬੈਕੁਠ ਧਾਮ ਚੈਰੀਟੇਬਲ ਟਰੱਸਟ ਮਾਹਿਲਪੁਰ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਦੌਰਾਨ ਅਜੇ ਪਾਲ ਸਿੰਘ ਨੇ ਮੰਗਾ ਨਵਾਂ ਸ਼ਹਿਰ ਨੂੰ ਹਰਾਂ ਕੇ ਸਿਤਾਰਾ-ਏ ਪੰਜਾਬ ਟਾਈਟਲ ਤੇ ਕਬਜ਼ਾ ਕੀਤਾ ।ਅਜੇ ਪਾਲ ਸਿੰਘ ਨੇੇ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਤਾ ਸੁਖਦੀਪ ਸਿੰਘ ਦੀ ਪ੍ਰੇਰਣਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਮਾਹਿਲਪੁਰ ਵਿਖੇੇ ਸੰਤ ਬਾਬਾ ਬਾਲ ਕ੍ਰਿਸ਼ਨ ਜੀ ਦੇ ਅਸ਼ੀਰਵਾਦ ਸਦਕਾ ਕੁਸ਼ਤੀ ਦੇ ਖੇਤਰ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦਾ ਹੈ ।

ਉਸਦੀ ਇੱਛਾ ਨੌਜਵਾਨਾਂ ਨੂੰ ਨਸ਼ਿਆਂ ਤੋ ਰਹਿਤ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਵੀ ਹੈ। ਇਸ ਮੌਕੇ ਹਾਜ਼ਿਰ ਹਰਜੀਤ ਸਿੰਘ ਪਹਿਲਵਾਨ, ਕਰਤਾਰ ਸਿੰਘ ਲੱਕੀ, ਭੀਮਾ, ਗੁਰਦੀਪ ਸਿੰਘ ਲੰਬੜਦਾਰ ਆਦਿ ਵੀ ਹਾਜ਼ਿਰ ਸਨ

Leave a Reply

Your email address will not be published. Required fields are marked *

error: Content is protected !!