Latest news

ਕੁਸ਼ਤੀ ਦੇ ਖੇਤਰ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲਾ ਅਸ਼ਵਨੀ ਕੁਮਾਰ

 

ਫਗਵਾੜਾ
ਪਿੰਡ ਬਿਸ਼ਨਪੁਰ ਜ਼ਿਲਾ ਕਪੂਰਥਲਾ ਦਾ ਅਸ਼ਵਨੀ ਕੁਮਾਰ ਆਪਣੀ ਮਾਂ ਦਾ ਲਾਡਲਾ ਪੁੱਤ ਛੋਟੀ ਉਮਰ ਤੋਂ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਵਿਚ ਨਾਮ ਤੇ ਸ਼ੋਹਰਤ ਖੱਟ ਰਿਹਾ ਹੈ ਅਸ਼ਵਨੀ ਕੁਮਾਰ ਪੁੱਤਰ ਸ. ਕੇਹਰ ਸਿੰਘ ੈ ਜਿਸਨੂੰ ਬਚਪਨ ਵਿੱਚ ਹੀ ਕੁਸ਼ਤੀ ਲੜਨ ਦਾ ਸ਼ੌਕ ਸੀ ਜਿਸਨੇ ਵੱਖ-ਵੱਖ ਕੁਸ਼ਤੀ ਮੁਕਾਬਲੇ ਵਿੱਚ ਅਨੇਕਾ ਪਹਿਲਵਾਨਾ ਨੂੰ ਹਰਾਇਆ ਤੇ ਕੁਸ਼ਤੀ ਦੇ ਖੇਤਰ ਵਿੱਚ ਮੱਲ੍ਹਾ ਮਾਰੀਆ ਅਸ਼ਵਨੀ ਕੁਮਾਰ ਨੇ ਪਹਿਲੀ ਕੁਸ਼ਤੀ ‘ਚ ਜੀਤਾ ਪਹਿਲਵਾਨ ਨੂੰ ਹਰਾਂ ਕੇ ਜਿੱਤ ਪ੍ਰਾਪਤ ਕੀਤੀ ਉਸਤੋ ਬਾਅਦ ਵੱਖ-ਵੱਖ ਪਹਿਲਵਾਨਾ ਨੂੰ ਹਰਾਉਂਦੇ ਹੋਏ ਵਰਲਡ ਫੇਅਮਸ ਕੁਸ਼ਤੀ ਮੁਕਾਬਲਾ ਮੰਨਣਹਾਣਾ ਵਿਖੇ ਸਿਤਾਰਾ-ਏ-ਹਿੰਦ ਕੁਸ਼ਤੀ ਜਿੱਤੀ

ਤੇ ਲੋਕਾਂ ਵਿੱਚ ਆਪਣੀ ਪਹਿਚਾਣ ਬਣਾਈ। ਹੁਣ ਤੱਕ ਅਸਵਨੀ ਕੁਮਾਰ 50 ਦੇ ਕਰੀਬ ਕੁਸ਼ਤੀਆਂ ਲੜ ਚੁੱਕਾ ਹੈ ਜਿਸ ਵਿੱਚੋ ਲਗਭਗ 36 ਕੁਸ਼ਤੀਆਂ ਤੇ ਅਸ਼ਵਨੀ ਕੁਮਾਰ ਨੇ ਜਿੱਤ ਪ੍ਰਾਪਤ ਕੀਤੀ ।

ਅਸ਼ਵਨੀ ਦੀ ਮਿਹਨਤ ਤੇ ਲਗਨ ਸਦਕਾ ਪੰਜਾਬ ਦੇ ਲੋਕਾ ਨੂੰ ਉਸ ਪਾਸੋਂ ਬਹੁਤ ਆਸਾ ਉਮੀਦਾ ਹਨ ਕਿ ਉਹ ਇੱਕ ਦਿਨ ਵਿਦੇਸ਼ ਵਿੱਚ ਵੀ ਆਪਣਾ ਨਾਂ ਚਮਕਾ ਕੇ ਆਵੇਗਾ ਤੇ ਪੰਜਾਬ ਤੇ ਜ਼ਿਲਾ ਕਪੂਰਥਲਾ ਦਾ ਨਾਂ ਰੋਸ਼ਨ ਕਰੇਗਾ।

Leave a Reply

Your email address will not be published. Required fields are marked *

error: Content is protected !!