Latest news

ਕਿਸਾਨ ਅਤੇ ਕਿਸਾਨੀ ਦੇ ਹਿਤੈਸ਼ੀ ਬਣ ਕੇ ਚਮਕੇ ਕੈਪਟਨ ਅਮਰੇਂਦਰ ਸਿੰਘ-ਬਲਵਿੰਦਰ ਸਿੰਘ ਧਾਲੀਵਾਲ -ਵਿਧਾਨ ਸਭਾ ਵਿਚ ਕਿਸਾਨੀ ਸੰਬੰਧੀ ਕਾਲੇ ਕਾਨੂੰਨਾ ਦੇ ਖ਼ਿਲਾਫ਼ ਲਿਆਂਦੇ ਬਿੱਲਾਂ ਤੋਂ ਕਾਂਗਰਸੀ ਗਦ-ਗਦ,ਫਗਵਾੜਾ ਦੇ ਗਾਂਧੀ ਚੌਂਕ,ਹਦਿਆਬਾਦ,ਰਾਣੀਪੁਰ ਅਤੇ ਰਾਵਲਪਿੰਡੀ ਵਿਚ ਵੰਡੇ ਲੱਡੂ

  • ਫਗਵਾੜਾ 20 ਅਕਤੂਬਰ (ਸ਼ਰਨਜੀਤ ਸਿੰਘ ਸੋਨੀ)
    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਲਿਆਂਦੇ ਕਿਸਾਨ ਮਾਰੂ ਬਿੱਲਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਜੋ ਉਨ੍ਹਾਂ ਨਾਲ ਵਾਅਦੇ ਕੀਤੇ ਸਨ,ਉਸ ਨੂੰ ਅੱਜ ਸਹੀ ਮਾਅਨੇ ਵਿਚ ਪੂਰਾ ਕੀਤਾ ਗਿਆ ਹੈ। ਉਕਤ ਵਿਚਾਰ ਅੱਜ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਨੇ ਫ਼ੋਨ ਤੇ ਫਗਵਾੜਾ ਦੇ ਕਾਂਗਰਸੀ ਅਹੁਦੇਦਾਰਾਂ ਨਾਲ ਵਿਧਾਨ ਸਭਾ ਵਿਚ ਪੇਸ਼ ਕੀਤੇ ਬਿੱਲਾਂ ਦੀ ਜਾਣਕਾਰੀ ਦਿੰਦੇ ਪਰਗਟ ਕੀਤੇ। ਧਾਲੀਵਾਲ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਸਾਫ਼ ਕਰ ਦਿੱਤਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਨੂੰ ਕਿਸੇ ਕੀਮਤ ਤੇ ਬਰਬਾਦ ਨਹੀਂ ਹੋਣ ਦੇਣਗੇ,ਚਾਹੇ ਇਸ ਦੇ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਧਾਲੀਵਾਲ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਅਤੇ ਇਸ ਦੀ ਭਲਾਈ ਲਈ ਪੰਜਾਬ ਸਰਕਾਰ ਹਮੇਸ਼ਾ ਤਤਪਰ ਰਹੇਂਗੀ।

    ਜਿਸ ਦਾ ਵਿਸ਼ਵਾਸ ਮੁੱਖ ਮੰਤਰੀ ਪੰਜਾਬ ਜੀ ਨੇ ਹਾਊਸ ਅੰਦਰ ਦਿੱਤਾ ਹੈ। ਇਹ ਖ਼ਬਰ ਸੁਣਦੇ ਹੀ ਫਗਵਾੜਾ ਦੇ ਕਾਂਗਰਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੋੜ ਗਈ। ਕਿਸਾਨ ਹਿਤੈਸ਼ੀ ਫ਼ੈਸਲੇ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਫਗਵਾੜਾ ਦੇ ਗਾਂਧੀ ਚੌਂਕ ਵਿਚ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ,ਹਦਿਆਬਾਦ ਵਿਚ ਗੁਰਦੀਪ ਦੀਪਾ,ਰਾਣੀਪੁਰ,ਰਾਵਲਪਿੰਡੀ ਵਿਚ ਗੁਰਦਿਆਲ ਸਿੰਘ ਭੁੱਲਾਰਾਈ ਦੀ ਅਗਵਾਈ ਵਿਚ ਲੱਡੂ ਵੰਡੇ ਗਏ।
    ਇਸ ਮੌਕੇ ਸੰਜੀਵ ਬੁੱਗਾ ਨੇ ਕਿਹਾ ਕਿ ਕੈਪਟਨ ਅਮਰੇਂਦਰ ਸਿੰਘ ਜੀ ਨੇ ਜੋ ਵਾਅਦਾ ਕਿਸਾਨਾਂ ਨਾਲ ਕੀਤਾ ਸੀ, ਉਹ ਪੂਰਾ ਕਰ ਵਿਖਾਇਆ ਹੈ। ਮੁੱਖ ਮੰਤਰੀ ਨੇ ਸ਼ੇਰ ਦੀ ਤਰਾਂ ਦਹਾੜਦੇ ਹਾਊਸ ਅੰਦਰ ਕੇਂਦਰ ਸਰਕਾਰ ਵੱਲੋਂ ਉਡਾਈ ਜਾ ਰਹੀ ਧਮਕੀ ਦਾ ਜਵਾਬ ਦਿੰਦੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਉਹ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ ਅਤੇ ਅਸਤੀਫ਼ਾ ਜੇਬ ਵਿਚ ਰੱਖ ਕੇ ਘੁੰਮਦੇ ਹਨ। ਉਨ੍ਹਾਂ ਕਿਹਾ ਕੈਪਟਨ ਸਾਹਿਬ ਨੇ ਪਹਿਲਾ ਪਾਣੀਆਂ ਦੇ ਰਾਖੇ ਬਣੇ ਅਤੇ ਹੁਣ ਕਿਸਾਨੀ ਦੇ ਰਾਖੇ ਬਣ ਪੰਜਾਬ ਪ੍ਰਤੀ ਆਪਣਾ ਫ਼ਰਜ਼ ਨਿਭਾਇਆ। ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਹਸੀ ਕਦਮ ਚੁੱਕਦੇ ਹੋਏ ਕਿਸੇ ਦਬਾਅ ਦੀ ਪਰਵਾਹ ਨਾ ਕਰਦੇ ਹੋਏ ਕਿਸਾਨੀ ਪ੍ਰਤੀ ਆਪਣਾ ਨੈਤਿਕ ਫ਼ਰਜ਼ ਨਿਭਾਇਆ ਅਤੇ ਕੀਤਾ ਵਾਅਦਾ ਪੂਰਾ ਕਰ ਵਿਖਾਇਆ। ਉਨ੍ਹਾਂ ਸਾਬਤ ਕਰ ਦਿੱਤਾ ਕਿ ਉਹ ਅਕਾਲੀ ਅਤੇ ਆਪ ਪਾਰਟੀ ਵਾਂਗ ਫੋਕੀ ਬਿਆਨਬਾਜ਼ੀ ਨਹੀਂ ਕਰਦੇ।

    ਇਸ ਮੌਕੇ ਹਨੀ ਧਾਲੀਵਾਲ ਵਿਸ਼ੇਸ਼ ਰੂਪ ਵਿਚ ਪੁੱਜੇ। ਇਸ ਦੌਰਾਨ ਗੁਰਦਿਆਲ ਸਿੰਘ ਭੁਲਾਰਾਈ ਬਲਾਕ ਸੰਮਤੀ ਚੇਅਰਮੈਨ,ਬਲਾਕ ਸੰਮਤੀ ਮੈਂਬਰ ਨਿਸ਼ਾ ਰਾਣੀ,ਮੀਨਾ ਰਾਣੀ, ਵਿਨੋਦ ਵਰਮਾਨੀ,ਸਰਜੀਵਨ ਲਤਾ ਜਿੱਲ੍ਹਾ ਮਹਿਲਾ ਕਾਂਗਰਸ ਪ੍ਰਧਾਨ,ਸੌਰਭ ਖੁੱਲਰ ਜਿੱਲ੍ਹਾ .ਯੂਥ ਕਾਂਗਰਸ ਪ੍ਰਧਾਨ, ਕਰਮਬੀਰ ਸਿੰਘ ਕੰਮਾਂ ਫਗਵਾੜਾ ਯੂਥ ਕਾਂਗਰਸ ਪ੍ਰਧਾਨ,ਮਨੀਸ਼ ਭਾਰਦਵਾਜ ਪੀਪੀਸੀਸੀ ਸਾਬਕਾ ਸਕੱਤਰ,ਰਮੇਸ਼ ਜਾਰਡਨ,ਸਾਬਕਾ ਕੌਂਸਲਰ ਵਿਕੀ ਸੂਦ,ਦਰਸ਼ਨ ਧਰਮਸੋਤ,ਪ੍ਰਮੋਦ ਜੋਸ਼ੀ,ਓਮ ਪ੍ਰਕਾਸ਼ ਬਿੱਟੂ,ਅਮਰਜੀਤ ਸਿੰਘ,ਮੀਨਾਕਸ਼ੀ ਵਰਮਾ,ਸੁਮਨ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ, ਸੀਤਾ ਦੇਵੀ,ਸ਼ਵਿੰਦਰ ਨਿਸ਼ਚਲ,ਕ੍ਰਿਸ਼ਨ ਕੁਮਾਰ ਹੀਰੋ,ਸਤੀਸ਼ ਸਲਹੋਤਰਾ,ਘਈ, ਕੁੰਦਨ ਲਾਲ ਕਲਿਆਣ,ਐਡਵੋਕੇਟ ਦਰਸ਼ਨ ਸਿੰਘ,ਲੀਗਲ ਐਡਵਾਈਜ਼ਰ ਅੰਕਿਤ ਢੀਂਗਰਾ,ਵਿਕੀ ਰਾਣੀਪੁਰ, ਬਲਜੀਤ ਭੁੱਲਾਰਾਈ, ਤੇਜਿੰਦਰ ਬਾਵਾ,ਬਾਲ ਕ੍ਰਿਸ਼ਨ ਵਧਵਾ, ਤਰਲੋਕ ਨਾਮਧਾਰੀ,ਪਵਨ ਸ਼ਰਮਾ,ਜਗਜੀਤ ਬਿੱਟੂ,ਰਵੀ ਰਾਵਲਪਿੰਡੀ ਸਰਪੰਚ,ਕਾਲਾ ਸਰਪੰਚ ਅਠੌਲੀ,ਅਮਰੀਕ ਸਿੰਘ ਸੀਕਰੀ,ਸੰਜੀਵ ਸ਼ਰਮਾ,ਮੁਕੇਸ਼ ਭਾਟੀਆ,ਬੌਬੀ ਭਾਟੀਆ,ਅਵਿਨਾਸ਼ ਗੁਪਤਾ,ਗੁਰਦਿਆਲ ਸਿੰਘ ਨੰਨਰਾ,ਡਾ.ਰਮਨ ਸ਼ਰਮਾ,,ਰਿੰਕੂ ਵਾਲੀਆ,ਬੋਬੀ ਵੋਹਰਾ,ਰਾਕੇਸ਼ ਕਰਵਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!