Latest

ਕਾਂਗਰਸ ਨੇ ਜਾਰੀ ਕੀਤੀ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ — ਹਰ ਸੀਟ ਤੇ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ – ਰਾਣੀ ਸੋਢੀ

ਫਗਵਾੜਾ  ( ਸ਼ਰਨਜੀਤ ਸਿੰਘ ਸੋਨੀ     ) ਪੰਜਾਬ ਕਾਂਗਰਸ ਨੇ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ  ਜਿਲ੍ਹਾਂ ਪ੍ਰੀਸ਼ਦ ਚੋਣਾਂ ਲਈ ਫਗਵਾੜਾ ਵਿਧਾਨਸਭਾ ਹਲਕੇ ਤੋਂ ਉਮੀਦਵਾਰਾਂ ਦੀ ਲਿਸਟ ਅੱਜ ਜਾਰੀ ਕੀਤੀ ਹੈ। ਇਹ ਲਿਸਟ ਡਾ. ਨਵਜੋਤ ਸਿੰਘ ਦਾਹੀਆ ਆਬਜਰਵਰ ਫਗਵਾੜਾ ਵਲੋਂ ਜਾਰੀ ਕੀਤੀ ਗਈ। ਲਿਸਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ  ਜਿਲ੍ਹਾਂ ਪ੍ਰੀਸ਼ਦ ਦੀਆਂ ਕੁਲ ਦੋ ਸੀਟਾਂ ਜੋ ਕਿ ਐਸ.ਸੀ. ਰਿਜ਼ਰਵ ਹਨ ਵਿਚ ਪੱਛਮੀ ਜੋਨ (ਰਿਜਰਵ) ਤੋਂ ਨਿਸ਼ਾ ਰਾਣੀ ਪਤਨੀ ਨੰਦ ਲਾਲ ਖੇੜਾ ਨੂੰ ਉਮੀਦਵਾਰ ਐਲਾਨਿਆ ਗਿਆ ਜਦਕਿ ਪੂਰਵੀ ਜੋਨ (ਰਿਜਰਵ) ਸੀਟ ਤੋਂ ਮੀਨਾ ਰਾਣੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨਗੇ। ਉਹਨਾਂ ਦੱਸਿਆ ਕਿ ਬਲਾਕ ਸੰਮਤੀ ਦੇ ਕੁੱਲ 20 ਉਮੀਦਵਾਰਾਂ ਵਿਚ ਜੋਨ ਨੰਬਰ 1 ਡੁਮੇਲੀ ਜਨਰਲ (ਇਸਤਰੀ) ਤੋਂ ਅਰਵਿੰਦਰ ਕੌਰ ਪਤਨੀ ਕੁਲਦੀਪ ਸਿੰਘ, ਜੋਨ 2 ਰਿਹਾਣਾ ਜੱਟਾਂ (ਜਨਰਲ) ਤੋਂ ਹਰਸਰੂਪ ਸਿੰਘ, ਜੋਨ ਨੰ. 3 ਪਾਂਸ਼ਟ (ਜਨਰਲ) ਤੋਂ ਇੰਦਰਜੀਤ ਸਿੰਘ ਪਾਂਛਟ, ਜੋਨ 4 (ਐਸ.ਸੀ.) ਸਾਹਨੀ ਕਮਲਜੀਤ ਕੌਰ ਜੋਨ ਨੰ. 5 (ਜਨਰਲ) ਮਲਕਪੁਰ ਤੋਂ ਸ਼ਕੁੰਤਲਾ ਦੇਵੀ, ਜੋਨ ਨੰ. 6 ਲੱਖਪੁਰ (ਐਸ.ਸੀ.) ਤੋਂ ਪਵਨ ਜੀਤ ਸੋਨੂੰ, ਜੋਨ ਨੰ. 7 (ਜਨਰਲ) ਰਾਵਲਪਿੰਡੀ ਤੋਂ ਸਰਬਜੀਤ ਕੌਰ, ਜੋਨ ਨੰ. 8 (ਐਸ.ਸੀ.) ਰਾਣਪੁਰ ਕੰਬੋਜ ਤੋਂ ਹਰਵਿੰਦਰ ਲਾਲ, ਜੋਨ ਨੰਬਰ 9 (ਜਨਰਲ) ਪਲਾਹੀ ਤੋਂ ਕੁਲਵਿੰਦਰ ਕੌਰ, ਜੋਨ ਨੰਬਰ 10 (ਐਸ.ਸੀ.) ਖਲਵਾੜਾ ਤੋਂ ਰੂਪ ਲਾਲ, ਜੋਨ ਨੰ. 11 (ਜਨਰਲ) ਤੋਂ ਗੁਰਦਿਆਲ ਸਿੰਘ ਭੁੱਲਾਰਾਈ, ਜੋਨ ਨੰ. 12 (ਐਸ.ਸੀ.) ਤੋਂ ਸੀਮਾ ਰਾਣੀ, ਜੋਨ ਨੰ. 13 (ਜਨਰਲ) ਤੋਂ ਸਤਨਾਮ ਸਿੰਘ, ਜੋਨ ਨੰ. 14 (ਜਨਰਲ) ਤੋਂ ਦੀਪ ਸਿੰਘ ਹਰਦਾਸਪੁਰ, ਜੋਨ ਨੰ. 15 (ਐਸ.ਸੀ.) ਮੇਹਟਾਂ ਤੋਂ ਬਲਵਿੰਦਰ ਕੌਰ ਬੰਗੜ, ਜੋਨ ਨੰ. 16 (ਐਸ.ਸੀ.) ਅਠੌਲੀ ਤੋਂ ਰੇਸ਼ਮ ਕੌਰ, ਜੋਨ ਨੰ. 17 (ਐਸ.ਸੀ) ਉੱਚਾ ਪਿੰਡ ਤੋਂ ਸ਼ੋਂਕੀ ਰਾਮ, ਜੋਨ ਨੰ. 18 (ਐਸ.ਸੀ.) ਜਗਤਪੁਰ ਜੱਟਾਂ ਤੋਂ ਸੰਤੋਸ਼ ਰਾਣੀ, ਜੋਨ ਨੰਬਰ 19 (ਐਸ.ਸੀ.) ਮੌਲੀ ਤੋਂ ਸੁੱਚਾ ਰਾਮ ਲੰਬੜਦਾਰ ਜੋਨ ਨੰ. 20 (ਜਨਰਲ) ਖੇੜਾ ਤੋਂ ਹਰਕਮਲ ਕੌਰ ਨੂੰ ਪਾਰਟੀ ਹਾਈਕਮਾਂਡ ਨੇ ਉਮੀਦਵਾਰ ਐਲਾਨਿਆ ਹੈ। ਉਹਨਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਦੀ ਸੂਚੀ ਲੋਕਲ ਲੀਡਰਸ਼ਿਪ ਨੂੰ ਵਿਸ਼ਵਾਸ ਵਿਚ ਲੈ ਕੇ ਬਣਾਈ ਗਈ ਹੈ। ਹਰ ਕਾਂਗਰਸੀ ਵਰਕਰ ਇਹਨਾਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਏਗਾ ਅਤੇ ਸਾਰੀਆਂ ਸੀਟਾਂ ਭਾਰੀ ਅੰਤਰ ਨਾਲ ਜਿੱਤ ਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕੀਤੇ ਜਾਣਗੇ। ਸ੍ਰੀਮਤੀ ਸੋਢੀ ਨੇ ਦੱਸਿਆ ਕਿ 7 ਸਤੰਬਰ ਨੂੰ ਇਹ ਸਾਰੇ ਉਮੀਦਵਾਰ ਨਾਮਾਂਕਣ ਪੱਤਰ ਦਾਖਲ ਕਰਨਗੇ।

Leave a Reply

Your email address will not be published. Required fields are marked *

error: Content is protected !!