Latest

ਕਾਂਗਰਸੀ ਵਿਧਾਇਕ ਵਲੋਂ ਪੱਤਰਕਾਰਾਂ ਲਈ ਵਰਤੀ ਭੱਦੀ ਸ਼ਬਦਾਬਲੀ ਦੀ ਜ਼ੋਰਦਾਰ ਨਿੰਦਾ / ਵਿਧਾਇਕ ਜਲਦੀ ਮੁਆਫ਼ੀ ਮੰਗੇ – ਭਾਮ

ਫਗਵਾੜਾ 1ਦਸੰਬਰ ( ਸ਼ਰਨਜੀਤ ਸਿੰਘ ਸੋਨੀ )
ਸਮੂਹ ਪੱਤਰਕਾਰ ਭਾਈਚਾਰਾ ਪੰਜਾਬ ਰਜਿ: ਦੀ ਇੱਕ ਜਰੂਰੀ ਰੋਸ ਮੀਟਿੰਗ ਸੂਬਾ ਪ੍ਰਧਾਨ ਸ. ਮਨਜੀਤ ਸਿੰਘ ਭਾਮ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ. ਭਾਮ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋ ਮੰਗ ਕੀਤੀ ਕਿ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਸਾਬਕਾ ਪ੍ਰਧਾਨ ਯੂਥ ਕੁਲ ਹਿੰਦ ਵਲੋਂ ਪੱਤਰਕਾਰਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋ ਦੀ ਜ਼ੋਰਦਾਰ ਸ਼ਬਦਾ ਵਿੱਚ ਨਿਖੇਦੀ ਕੀਤੀ ਗਈ ਉਕਤ ਲੋਕ ਸੱਤਾ ਦੇ ਨਸ਼ੇ ਵਿੱਚ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਕਾਮਯਾਬੀ ਪਿੱਛੇ ਪੱਤਰਕਾਰਾਂ ਦਾ ਵੱਡਾ ਹੱਥ ਹੁੰਦਾ ਹੈ ਜਦੋਂ ਇਨ੍ਹਾਂ ਨੇ ਇਲੈਕਸ਼ਨਾ ਲੜਨੀਆਂ ਹੁੰਦੀਆਂ ਹਨ ਇਹ ਲੋਕ ਪੱਤਰਕਾਰਾਂ ਪਿੱਛੇ ਫਿਰਦੇ ਹਨ ਜਦੋਂ ਮਤਲਬ ਨਿਕਲ ਜਾਂਦਾ ਹੈ ਫਿਰ ਇਹ ਲੋਕ ਊਲ-ਜਲੂਲ ਬੋਲਣ ਲੱਗ ਜਾਂਦੇ ਹਨ। ਰਾਜਾ ਵੜਿੰਗ ਨੂੰ ਜਲਦੀ ਹੀ ਪੱਤਰਕਾਰਾਂ ਪ੍ਰਤੀ ਭੱਦੀ ਸ਼ਬਦਾਬਲੀ ਵਰਤਣ ਤੇ ਜਲਦੀ ਹੀ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਜਿਲ੍ਹਾ ਪੱਧਰ ਤੇ ਰਾਜਾ ਵੜਿੰਗ ਦੇ ਪੁਤਲੇ ਸਾੜੇ ਤੇ ਰੋਸ ਧਰਨੇ ਦਿੱਤੇ ਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਰੋਸ ਮੀਟਿੰਗ ਵਿੱਚ ਭਾਮ ਤੋਂ ਇਲਾਵਾ ਰਮਨ ਵਰਮਾ, ਪੰਡਤ ਸੁਰੇਸ਼ ਸ਼ਰਮਾ, ਅਮਰੀਕ ਗੀਗਨੋਵਾਲ, ਹਰਜੀਤ ਸਿੰਘ ਸਿੰਘ ਰਾਮਗੜ੍ਹ, ਸੋਨੀ ਰਾਮਗੜ੍ਹ, ਅਮਰੀਕ ਖੁਰਮਪੁਰ, ਜਗਤਾਰ ਭੂੰਗਰਨੀ, ਹਰਬਿੰਦਰ ਸਿੰਘ ਭੂੰਗਰਨੀ, ਸੁਰਿੰਦਰ ਸਖੀਆਂ, ਗੁਰਮੀਤ ਜੱਟਪੁਰ, ਰਾਜੀਵ ਭਾਰਦਵਾਜ, ਉਕਾਂਰ ਸਿੰਘ ਥਿਆੜਾ, ਅਮਰਜੀਤ ਸਿੰਘ, ਦੀਪਕ ਅਗਨੀਹੋਤਰੀ, ਸਤਨਾਮ ਸਿੰਘ, ਅਵਤਾਰ ਸਿੰਘ, ਕ੍ਰਿਪਾਲ ਸਿੰਘ ਮਾਇਉਪੱਟੀ, ਸਤਵੰਤ ਸਿੰਘ ਪਾਸ਼ਟਾ, ਗੁਰਪਾਲ ਪਰਹਾਰ, ਸ਼ਤੀਸ਼, ਸੁਖਪ੍ਰੀਤ ਸਿੰਘ, ਸੁੱਖ ਜਸਵਾਲ, ਕੁਲਵਰਨ ਸਿੰਘ ਰਾਜਾ, ਜਸਵਿੰਦਰ ਹੀਰ, ਦਿਲਬਾਗ ਸਿੰਘ ਹਾਰਟਾ, ਸਖਦੇਵ ਸਿੰਘ ਮਨਜੀਤ ਸਿੰਘ ਸੋਨੂੰ, ਨਰੇਸ਼ ਠੁਆਣਾ, ਸੁਖਵਿੰਦਰ ਸਫ਼ਰੀ, ਸ਼ੁਰੇਸ਼ ਸ੍ਰੀਧਰ, ਨਿਰਮਲ ਮੂਗੋਵਾਲ, ਰਜਿੰਦਰ ਸਿੰਘ,ਬਹਾਦੁਰ ਖਾਨ, ਮਲਕੀਤ ਸਿੰਘ, ਸੁਖਜੀਤ ਸਿੰਘ ਆਦਿ ਨੇ ਰਾਜਾ ਵੜਿੰਗ ਦੀ ਪੱਤਰਕਾਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਜ਼ੋਰਦਾਰ ਸ਼ਬਦਾ ‘ਚ ਨਿਖੇਦੀ ਕੀਤੀ।

Leave a Reply

Your email address will not be published. Required fields are marked *

error: Content is protected !!