Latest news

ਕਲਾਕਾਰਾਂ ਦੀ ‘ਜੰਗ’! ਐਲੀ ਮਾਂਗਟ ਪਹੁੰਚਿਆ ਜੇਲ੍ਹ / ਹੁਣ ਮਾਂਗਟ ਨੂੰ 27 ਸਤੰਬਰ ਨੂੰ ਮੁਹਾਲੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਚੰਡੀਗੜ੍ਹ: ਪੰਜਾਬੀ ਗਾਇਕ ਰੰਮੀ ਰੰਧਾਵਾ ਨਾਲ ਲੜਾਈ ਦੇ ਕੇਸ ਵਿੱਚ ਐਲੀ ਮਾਂਗਟ ਰੋਪੜ ਜੇਲ੍ਹ ਪਹੁੰਚ ਗਿਆ ਹੈ। ਅੱਜ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਸੋਹਾਣਾ ਦੀ ਪੁਲੀਸ ਨੇ ਐਲੀ ਮਾਂਗਟ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮਾਂਗਟ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਰੋਪੜ ਜੇਲ੍ਹ ਭੇਜ ਦਿੱਤਾ। ਹੁਣ ਮਾਂਗਟ ਨੂੰ 27 ਸਤੰਬਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਯਾਦ ਰਹੇ ਕੈਨੇਡਾ ਦੇ ਵਸਨੀਕ ਐਲੀ ਮਾਂਗਟ ਨੇ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਉਨ੍ਹਾਂ ਨੇ ਲੜਾਈ ਦਾ ਸਮਾਂ ਤੇ ਸਥਾਨ ਵੀ ਤੈਅ ਕਰ ਲਿਆ ਸੀ। ਇਸ ਲਈ ਉਹ ਆਪਣੇ ਸਾਥੀਆਂ ਨਾਲ ਭਾਰਤ ਪਹੁੰਚਿਆ ਤਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਹਾਲਾਂਕਿ ਰੰਮੀ ਰੰਧਾਵਾ ਖਿਲਾਫ ਵੀ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਪਰ ਥਾਣੇ ਵਿੱਚੋਂ ਜ਼ਮਾਨਤ ਮਿਲਣ ਮਗਰੋਂ ਰੰਮੀ ਰੰਧਾਵਾ ਆਜ਼ਾਦ ਘੁੰਮ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਮਗਰੋਂ ਐਲੀ ਮਾਂਗਟ ਰੰਮੀ ਰੰਧਾਵਾ ਨਾਲ ਲੜਾਈ ਕਰਨ ਲਈ ਨਿਊਜ਼ੀਲੈਂਡ ਤੋਂ ਮੁਹਾਲੀ ਪਹੁੰਚਿਆ ਸੀ।

Leave a Reply

Your email address will not be published. Required fields are marked *

error: Content is protected !!