Latest

ਕਰਫਿਊ ਨੇ ਤੋੜਿਆ ਸ਼ਰਾਬੀਆਂ ਦੇ ਸਬਰ ਦਾ ਬੰਨ੍ਹ, ਠੇਕਾ ਤੋੜ ਚੋਰੀ ਕੀਤੀ ਸ਼ਰਾਬ

ਪੂਰੇ ਪੰਜਾਬ ‘ਚ ਕੋਰੋਨਾ ਵਾਇਰਸ ਕਰਕੇ ਕਰਫਿਊ ਲੱਗਾ ਹੋਇਆ ਹੈ ਤੇ ਇਸ ਕਰਫਿਊ ਨੂੰ ਲੱਗੇ ਛੇ ਦਿਨ ਹੋ ਚੁੱਕੇ ਹਨ। ਇਸੇ ਕਾਰਨ ਪੰਜਾਬ ‘ਚ ਸਾਰੇ ਸ਼ਰਾਬ ਦੇ ਠੇਕੇ ਬੰਦ ਕੀਤੇ ਹੋਏ ਹਨ l ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਨਾ ਮਿਲਣ ਨੂੰ ਅਜੇ 6 ਹੀ ਬੀਤੇ ਹਨ ਕਿ ਉਨ੍ਹਾਂ ਨੂੰ ਸ਼ਰਾਬ ਦੀ ਤਲਬ ਬੁਰੀ ਤਰ੍ਹਾਂ ਸਤਾਉਣ ਲੱਗ ਪਈ ਤੇ ਅਖੀਰ ਇਨ੍ਹਾਂ ਦੇ ਸਬਰ ਦਾ ਬੰਨ੍ਹ ਆਖਰ ਟੁੱਟ ਗਿਆ। ‘ਲਾਲ ਪਰੀ’ ਪਾਉਣ ਦੀ ਲਾਲਸਾ ‘ਚ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮੋਹੀਵਾਲ ਵਿਖੇ ਸ਼ਰਾਬ ਦੇ ਠੇਕੇ ਨੂੰ ਪਿਛਲੇ ਪਾਸੇ ਲੱਗੇ ਰੌਸ਼ਨਦਾਨ ਤੋੜ ਕੇ ਇੱਥੇ ਪਈ ਸ਼ਰਾਬ ਲੁੱਟ ਲਈ।

Theft on wine shop
Theft on wine shop

ਇਥੇ ਦੇ ਲੱਕੀ ਕਪਲਾ ਠੇਕੇਦਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪਿੰਡ ਦੇ ਜਾਣਕਾਰਾਂ ਤੋਂ ਇਨ੍ਹਾਂ ਨੂੰ ਸੂਚਨਾ ਮਿਲੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਠੇਕੇ ‘ਚ ਪਈ ਸ਼ਰਾਬ ਲੁੱਟ ਲਈ ਗਈ ਹੈ ਤੇ ਉਨ੍ਹਾਂ ਵੱਲੋਂ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਐਸਐਚਓ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈl ਸਬੰਧਤ ਥਾਣੇ ਦੇ ਐੈੱਸ. ਐੈੱਚ. ਓ. ਥਾਣਾ ਸ੍ਰੀ ਆਨੰਦਪੁਰ ਸਾਹਿਬ ਭਾਰਤ ਭੂਸਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਠੇਕਾ ਮਾਲਕਾਂ ਵੱਲੋਂ ਦਿੱਤੀ ਗਈ ਹੈ ਤੇ ਉਹ ਮੌਕੇ ‘ਤੇ ਪਹੁੰਚੇ ਹਨ।

Theft on wine shop
Theft on wine shop

ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਦੇਖਣ ਨੂੰ ਮਿਲਿਆ ਕਿ ਠੇਕੇ ਦੇ ਰੌਸ਼ਨਦਾਨ ਤੋੜ ਕੇ ਅੰਦਰੋਂ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਠੇਕੇ ਦੇ ਦੂਜੇ ਪਾਸੇ ਹਿਮਾਚਲ ਪੈਂਦਾ ਹੈ ਅਤੇ ਇੱਕ ਕਿਸਮ ਦਾ ਇਹ ਠੇਕਾ ਹਿਮਾਚਲ ਦੇ ਵਿੱਚ ਹੀ ਹੈ ਇਸ ਲਈ ਹੁਣ ਉਹ ਪੁਲਿਸ ਪਾਰਟੀਆਂ ਦੇ ਨਾਲ ਮਿਲ ਕੇ ਇਸ ਏਰੀਆ ਦੇ ਵਿੱਚ ਪੈਟਰੋਲ ਕਰਕੇ ਕਵਰ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਹਿਮਾਚਲ ਦੇ ਕੌਲਾਂ ਵਾਲੇ ਟੋਭੇ ਤੋਂ ਨੈਣਾ ਦੇਵੀ ਮੁੱਖ ਮਾਰਗ ਉੱਤੇ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਇਹ ਸ਼ਰਾਬ ਦਾ ਠੇਕਾ ਪੰਜਾਬ ਦਾ ਹੈ, ਇਸ ਦੇ ਦੋਨਾਂ ਪਾਸੇ ਹਿਮਾਚਲ ਹੀ ਲੱਗਦਾ ਹੈ ਅਤੇ ਇੱਥੇ ਪਹੁੰਚਣ ਲਈ ਦੋਨਾਂ ਪਾਸੋ ਹਿਮਾਚਲ ‘ਚ ਦਾਖਲ ਹੀ ਹੋਣਾ ਪੈਂਦਾ ਹੈl

Leave a Reply

Your email address will not be published. Required fields are marked *

error: Content is protected !!