Latest news

ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਫਗਵਾੜਾ ਦੀ ਲਾਇਬ੍ਰੇਰੀਅਨ ਦੁਆਰਾ ਕਾਲਜ ਵਿੱਚ ‘ਪੁਸਤਕ ਮੇਲਾ’ ਲਗਾਇਆ

ਫਗਵਾੜਾ ੧੪ ਸਤੰਬਰ
( ਸ਼ਰਨਜੀਤ ਸਿੰਘ ਸੋਨੀ )
ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਫਗਵਾੜਾ ਦੀ ਲਾਇਬ੍ਰੇਰੀਅਨ  ਦੁਆਰਾ ਕਾਲਜ ਵਿੱਚ ‘ਪੁਸਤਕ ਮੇਲਾ’ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਇਸ ਪੁਸਤਕ ਮੇਲੇ ਵਿੱਚ ਬੀ.ਐਡ. ਨਾਲ ਸੰਬੰਧਿਤ ਪੁਸਤਕਾਂ ਜਿਵੇਂ ਸਿੱਖੀਆਰਥੀ ਅਤੇ ਸਿੱਖਣ ਵਾਤਾਵਰਨ ਦੀ ਸਮਝ, ਸਮਕਾਲੀਨ ਭਾਰਤ ਅਤੇ ਸਿੱਖਿਆ, ਸਿੱਖਿਆ ਅਤੇ ਵਿਕਾਸ ਅਤੇ ਅਧਿਆਪਨ ਵਿਸ਼ਿਆਂ ਦੀਆਂ ਕਿਤਾਬਾਂ ਸ਼ਾਮਲ ਸਨ । ਇਸ ਤੋਂ ਇਲਾਵਾ ਇਸ ਪੁਸਤਕ ਮੇਲੇ ਵਿੱਚ ਜਨਰਲ ਪੁਸਤਕਾਂ, ਯੂ.ਜੀ.ਸੀ. ਨੈਟ ਨਾਲ ਸੰਬੰਧਿਤ ਪੁਸਤਕਾਂ, ਸਾਹਿਤਕ ਨਾਵਲ, ਕਵਿਤਾਵਾਂ ਤੇ ਉਘੇ ਲੇਖਕਾਂ ਦੀ ਕਹਾਣੀਆਂ ਦੀਆਂ ਕਿਤਾਬਾਂ ਸਨ । ਯੋਗਾ, ਰਸੋਈ ਸਿੱਖਿਆ ਨਾਲ ਸੰਬੰਧਿਤ ਪੁਸਤਕਾਂ, ਫੈਸ਼ਨ ਨਾਲ ਸੰਬੰਧਿਤ ਰਸਾਲੇ ਤੇ ਕਿਤਾਬਾਂ ਸਨ । ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਪੁਸਤਕ ਮੇਲੇ ਦਾ ਆਨੰਦ ਮਾਣਿਆ ਅਤੇ ਬਹੁਤ ਸਾਰੀਆਂ ਲੋਂੜਦੀਆਂ ਕਿਤਾਬਾਂ ਵੀ ਖਰੀਦਿਆਂ । ਇਸ ਪੁਸਤਕ ਮੇਲੇ ਵਿਚ ਬੀ.ਐਡ. ਨਾਲ ਸੰਬੰਧਤ ਕਿਤਾਬਾਂ ਹਰੇਕ ਪੁਸਤਕ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਉਪਲੱਬਧ ਸੀ ।  ਇਸ ਪੁਸਤਕ ਮੇਲੇ ਦੀ ਸਮੂਹਿਕ ਸਟਾਫ ਮੈਬਰਾਂ ਵਲੋਂ ਬਹੁਤ ਸਲਾਘਾ ਕੀਤੀ ਗਈ ।

Leave a Reply

Your email address will not be published. Required fields are marked *

error: Content is protected !!