Latest news

ਕਬਾੜੀਆ ਐਸੋਸੀਏਸ਼ਨ ਫਗਵਾੜਾ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਮੈੰਬਰ ਧਿਆਨ ਨਾਲ ਖ਼ਰੀਦਣ ਸਮਾਨ,ਪੂਰੀ ਤਸੱਲੀ ਕਰਨ-ਬੌਬੀ

ਫਗਵਾੜਾ 28 ਜਨਵਰੀ 
( ਹਨੀ ਸੁਨੇਜਾ )
ਕਬਾੜੀਆ ਐਸੋਸੀਏਸ਼ਨ ਫਗਵਾੜਾ ਅਪਰਾਧਾਂ ਦੀ ਰੋਕਥਾਮ ਲਈ ਹਮੇਸ਼ਾ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਤਤਪਰ ਰਹੇਗੀ। ਇਸ ਗੱਲ ਦਾ ਐਲਾਨ ਐਸੋਸੀਏਸ਼ਨ ਦੀ ਇੱਕ ਮੀਟਿੰਗ ਵਿਚ ਕੀਤੀ ਗਈ,ਜਿਸ ਦੀ ਪ੍ਰਧਾਨਗੀ ਚੇਅਰਮੈਨ ਅਨਿਲ ਗੌੜੀ,ਪ੍ਰਧਾਨ ਬਲਦੇਵ ਰਾਜ ਸਚਦੇਵਾ (ਬੌਬੀ) ਨੇ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ,ਸੰਤੋਖ ਕੁਮਾਰ ਤੋਖੀ,ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਸੁਰਿੰਦਰ ਕੁਮਾਰ,ਖ਼ਜ਼ਾਨਚੀ ਬਿੰਨੀ ਕੌੜਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਇਸ ਮੌਕੇ ਬੀਤੇ ਦਿਨੀਂ ਪੁਲਿਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਬਲਦੇਵ ਰਾਜ ਸਚਦੇਵਾ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਪੁਰਾਣਾ ਵਾਹਨ ਜਾਂ ਸਮਾਨ ਖ਼ਰੀਦਣ ਵੇਲੇ ਦਸਤਾਵੇਜ਼ਾਂ ਸੰਬੰਧੀ ਪੁਰੀ ਤਸੱਲੀ ਕਰ ਲੈਣ। ਮਾਲ ਵੇਚਣ ਆਏ ਵਿਅਕਤੀ ਦੀ ਪਛਾਣ ਵਜੋਂ ਆਧਾਰ ਕਾਰਡ ਜਾਂ ਕੋਈ ਹੋਰ ਸਬੂਤ ਆਪਣੇ ਕੋਲ ਰੱਖੋਂ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦਾ ਸ਼ੱਕ ਪੈਣ ਜਾਂ ਚੋਰੀ ਦਾ ਸਮਾਨ ਕਿਸੇ ਕੀਮਤ ਤੇ ਨਾਂ ਖ਼ਰੀਦੋ। ਐਸੋਸੀਏਸ਼ਨ ਹਮੇਸ਼ਾ ਹੀ ਪੁਲਿਸ ਨੂੰ ਸਹਿਯੋਗ ਦਿੰਦੀ ਆਈ ਹੈ ਅਤੇ ਅਗਾਂਹ ਤੋਂ ਵੀ ਦਿੰਦੀ ਰਹੇਗੀ। ਬੌਬੀ ਨੇ ਕਿਹਾ ਕਿ ਪੁਲਿਸ ਨਾਲ ਹੋਈ ਮੀਟਿੰਗ ਸੰਬੰਧੀ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲਗਵਾਉਣ। ਚੇਅਰਮੈਨ ਅਨਿਲ ਗੋੜੀ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਦੁੱਖ ਸੁੱਖ ਵਿਚ ਮੈਂਬਰਾਂ ਦੇ ਨਾਲ ਹੈ ਅਤੇ ਆਪਸੀ ਭਾਈਚਾਰਾ ਵਧਾਉਂਦੇ ਹੋਏ ਆਪਣੇ ਕਾਰੋਬਾਰ ਵਿਚ ਵਾਧਾ ਕਰਨ। ਇਸ ਮੀਟਿੰਗ ਵਿਚ ਦੀਪਕ ਘਈ,ਰਾਕੇਸ਼ ਕੁਮਾਰ ਅਰੋੜਾ,ਬਲਵਿੰਦਰ ਕੁਮਾਰ ਬਕੂ,ਸੁਰਜੀਤ ਕੁਮਾਰ ਹੈਪੀ,ਰਾਜੇਸ਼ ਕੁਮਾਰ,ਸੰਜੇ ਗੁਪਤਾ,ਸੁਖਬੀਰ ਬਿੱਟੂ,ਰਾਜ ਕੁਮਾਰ,ਵਿਨੋਦ ਕੁਮਾਰ,ਸੰਤੋਸ਼ ਕੁਮਾਰ,ਅਮਰੀਕ,ਸੰਜੀਵ ਭਗਤਪੁਰਾ,ਗੌਰਵ ਕੌੜਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!