Latest news

ਕਪੂਰਥਲਾ ਚੌਕ ‘ਚ ਬਣਾਇਆ ਜਾਵੇਗਾ ਦੁਆਬੇ ਦਾ ਪਹਿਲਾਂ ਵੂਮੈਨ ਹੋਸਟਲ

ਜਲੰਧਰ: ਕੰਮਕਾਜੀ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਰਹਿਣ ਲਈ ਆਰਾਮਦਾਇਕ ਜਗ੍ਹਾ ਲਈ ਦੁਆਬਾ ਖੇਤਰ ਦਾ ਪਹਿਲਾ ਕਾਰਜਸ਼ੀਲ ਮਹਿਲਾ ਹੋਸਟਲ ਸਰਕਾਰ ਦੀ ਤਰਫ਼ੋਂ ਸ਼ਹਿਰ ਵਿੱਚ ਬਣਾਇਆ ਜਾਵੇਗਾ। ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਹੋਸਟਲ ਕਪੂਰਥਲਾ ਚੌਕ ਵਿੱਚ ਬਣਾਇਆ ਜਾਵੇਗਾ।

photophoto
ਡਿਪਟੀ ਕਮਿਸ਼ਨਰ ਜਲੰਧਰ, ਵਰਿੰਦਰ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਔਰਤ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਦੇ ਆਪਣੇ ਵਾਅਦੇ ਅਨੁਸਾਰ ਸ਼ਹਿਰ ਵਿੱਚ ਕੰਮਕਾਜੀ ਔਰਤ ਵਾਸਤੇ ਹੋਸਟਲ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੋਸਟਲ ਔਰਤਾਂ ਨੂੰ ਰਾਜ ਅਤੇ ਦੇਸ਼  ਦੇ ਦੂਜੇ ਹਿੱਸਿਆਂ ਤੋਂ ਨੌਕਰੀ ਕਰਨ ਵਾਲੀਆਂ ਔਰਤਾਂ ਨੂੰ  ਰਹਿਣ ਲਈ ਵਧੀਆ ਜਗ੍ਹਾ ਪ੍ਰਦਾਨ ਕਰੇਗਾ ।

photophoto

ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਮੰਗ ‘ਤੇ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸ਼ਹਿਰ ਵਿਚ ਵਰਕਿੰਗ ਵੂਮੈਨ ਹੋਸਟਲ ਦੀ ਉਸਾਰੀ ਲਈ ਸਹਿਮਤੀ ਦੇ ਦਿੱਤੀ ਹੈ। ਡੀਸੀ ਨੇ ਦੱਸਿਆ ਕਿ ਕਪੂਰਥਲਾ ਰੋਡ ਨੇੜੇ ਗਾਂਧੀ ਵਨੀਤਾ ਆਸ਼ਰਮ ਵਿਖੇ ਇਕ ਬਹੁ ਮੰਜ਼ਲਾ ਇਮਾਰਤ ਬਣਾਈ ਜਾਵੇਗੀ। ਇਹ ਇਮਾਰਤ 36,000 ਵਰਗ ਫੁੱਟ ਦੇ ਖੇਤਰ ਵਿਚ ਬਣੇਗੀ ਅਤੇ ਮੰਤਰਾਲੇ ਨੇ ਇਸ ਦੇ ਨਿਰਮਾਣ ਲਈ 1.36 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ।

Image result for moneyfile photo

ਇਮਾਰਤ ਦੇ ਨਿਰਮਾਣ ‘ਤੇ ਕੁੱਲ 4.5 ਕਰੋੜ ਰੁਪਏ ਦੀ ਲਾਗਤ ਆਵੇਗੀ ਜੋ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਹਿਣ ਕਰੇਗੀ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਹੱਤਵਪੂਰਣ ਯੋਜਨਾ ‘ਤੇ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਅਗਲੇ ਦੋ ਸਾਲਾਂ ਵਿੱਚ ਇਮਾਰਤ ਦੀ ਉਸਾਰੀ ਮੁਕੰਮਲ ਹੋ ਜਾਵੇਗੀ।

Leave a Reply

Your email address will not be published. Required fields are marked *

error: Content is protected !!