Latest

ਕਚਹਿਰੀ ਜਾਂਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰਜ਼ਿਲ੍ਹੇ ਦੇ ਬਾਬਾ ਬਕਾਲਾ ਸਬ ਡਵੀਜ਼ਨ ਅਧੀਨ ਪੈਂਦੇ ਕਸਬਾ ਬੁਤਾਲਾ ਨੇੜਲੇ ਪਿੰਡ ਕੰਮੋਕੇ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਸਰਪੰਚ ਦੇ ਹੀ ਪਿੰਡ ਦੇ ਲਖਵਿੰਦਰ ਸਿੰਘ ਨੇ ਕੀਤਾ ਹੈ। ਮਨਮੋਹਨ ਸਿੰਘ ਦੇ ਛੇ ਗੋਲੀਆਂ ਲੱਗੀਆਂ। ਜਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਲਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਖਵਿੰਦਰ ਹਾਲੇ ਫਰਾਰ ਦੱਸਿਆ ਜਾਂਦਾ ਹੈ।

ਕਾਬਲੇਗੌਰ ਹੈ ਕਿ ਦੋਵਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ। ਪੁਲਿਸ ਮੁਤਾਬਕ ਲਖਵਿੰਦਰ ਸਿੰਘ ਐਨਡੀਪੀਐਸ ਮਾਮਲਿਆਂ ਵਿੱਚ ਨਾਮਜ਼ਦ ਸੀ। ਫਿਲਹਾਲ ਜ਼ਮਾਨਤ ਤੇ ਬਾਹਰ ਸੀ। ਪੁਲਿਸ ਨੇ ਐਨਡੀਪੀਐਸ ਕੇਸਾਂ ਵਿੱਚ ਲਖਵਿੰਦਰ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਸੀ।

ਹਾਸਲ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਮਨਮੋਹਨ ਸਿੰਘ ਅੱਜ ਆਪਣੀ ਭਰਜਾਈ ਕੁਲਦੀਪ ਕੌਰ ਨਾਲ ਬਾਬਾ ਬਕਾਲਾ ਵਿੱਚ ਕਿਸੇ ਕੇਸ ਦੀ ਤਰੀਕ ਸਬੰਧੀ ਕੋਰਟ ਵਿੱਚ ਜਾ ਰਿਹਾ ਸੀ। ਇਸੇ ਕੇਸ ਵਿੱਚ ਲਖਵਿੰਦਰ ਸਿੰਘ ਵੀ ਨਾਮਜ਼ਦ ਸੀ। ਜਦੋਂ ਕਸਬਾ ਬੁਤਾਲਾ ਦੇ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਮਨਮੋਹਨ ਸਿੰਘ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ। ਬਾਬਾ ਬਕਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

error: Content is protected !!