Latest news

ਓਪਨ ਨੈਸ਼ਨਲ ਡਰੋਟਸ ਚੈਂਪੀਅਨਸ਼ਿਪ ‘ਚ ਫਗਵਾੜਾ ਦੇ ਕ੍ਰਿਸ਼ ਸੁੰਨੜ ਨੇ ਜਿੱਤਿਆ ਗੋਲਡ ਮੈਡਲ

ਫਗਵਾੜਾ 3 ਜਨਵਰੀ
( ਸ਼ਰਨਜੀਤ ਸਿੰਘ ਸੋਨੀ )
ਪੰਜਾਬ ਯੁਨੀਵਰਸਿਟੀ ਚੰਡੀਗੜ ਵਿਖੇ ਕਰਵਾਈ ਗਈ ਓਪਨ ਨੈਸ਼ਨਲ ਡਰੋਟਸ ਚੈਂਪੀਅਨਸ਼ਿਪ ‘ਚ ਫਗਵਾੜਾ ਦੇ ਕ੍ਰਿਸ਼ ਸੁੰਨੜ ਨੇ ਪੰਜਾਬ ਦੀ ਟੀਮ ਵਲੋਂ ਖੇਡਦਿਆਂ ਅਪਰ ਵਰਗ ਵਿਚ ਗੋਲਡ ਮੈਡਲ ਜਿੱਤਿਆ ਹੈ। ਕ੍ਰਿਸ਼ ਸੁੰਨੜ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੋਚ ਆਦਰਸ਼ ਕੁਮਾਰ ਅਤੇ ਪਰਨੀਸ਼ ਬੰਗਾ ਨੇ ਕਿਹਾ ਕਿ ਕ੍ਰਿਸ਼ ਸੁੰਨੜ ਨੇ ਫਗਵਾੜਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਦੋਵੇਂ ਕਰਾਟੇ ਕੋਚਾਂ ਨੇ ਕ੍ਰਿਸ਼ ਸੁੰਨੜ ਦੇ ਪਿਤਾ ਗਾਇਕ ਪੰਮਾ ਸੁੰਨੜ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਗੋਲਡ ਮੈਡਲਿਸਟ ਕ੍ਰਿਸ਼ ਸੁੰਨੜ ਨੇ ਇਸ ਪ੍ਰਾਪਤੀ ਦਾ ਸਿਹਰਾ ਕੋਚ ਆਦਰਸ਼ ਕੁਮਾਰ ਅਤੇ ਪਰਨੀਸ਼ ਬੰਗਾ ਦੇ ਸਿਰ ਸਜਾਇਆ ਜਿਹਨਾਂ ਸਖਤ ਮਿਹਨਤ ਕਰਵਾ ਕੇ ਅਤੇ ਸਹੀ ਮਾਰਗ ਦਰਸ਼ਨ ਦੇ ਕੇ ਉਸਨੂੰ ਇਸ ਮੁਕਾਬਲੇ ਲਈ ਤਿਆਰ ਕੀਤਾ। ਉਸਨੇ ਦੱਸਿਆ ਕਿ ਹੁਣ ਉਹ ਨੈਸ਼ਨਲ ਪੱਧਰ ਤੇ ਵੀ ਗੋਲਡ ਮੈਡਲ ਲਈ ਹੋਰ ਸਖਤ ਮਿਹਨਤ ਕਰੇਗਾ।

 

Leave a Reply

Your email address will not be published. Required fields are marked *

error: Content is protected !!