Latest news

ਉਂਕਾਰ ਨਗਰ ਵਿਚ 20 ਲੱਖ ਰੁ.ਦੀ ਲਾਗਤ ਨਾਲ ਲੱਗਣ ਵਾਲੇ ਵਾਟਰ ਸਪਲਾਈ ਪੰਪ ਦਾ ਉਦਘਾਟਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕੀਤਾ -ਕਾਂਗਰਸ ਸਰਕਾਰ ਪ੍ਰਦੇਸ ਵਿਚ ਵਿਕਾਸ ਨੂੰ ਭੁੱਲੀ,ਸਰਕਾਰ ਸਿਰਫ਼ ਮਾੜੀ ਵਿੱਤੀ ਹਾਲਾਤ ਦਾ ਰੋਣ ਰੋ ਕੇ ਸਮਾਂ ਕੱਢ ਰਹੀ-ਸੋਮ ਪ੍ਰਕਾਸ਼

ਫਗਵਾੜਾ 21 ਸਤੰਬਰ
(ਸ਼ਰਨਜੀਤ ਸਿੰਘ ਸੋਨੀ ) 
ਫਗਵਾੜਾ ਉਂਕਾਰ ਨਗਰ ਵਾਰਡ ਨੰਬਰ 28 ਵਿਚ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਲਈ ਫਗਵਾੜਾ ਨਗਰ ਨਿਗਮ ਵੱਲੋਂ 20 ਲੱਖ ਰੁ. ਦੀ ਲਾਗਤ ਨਾਲ ਲਗਾਏ ਜਾਏ ਵਾਲੇ ਟਿਊਬਵੈੱਲ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼,ਵਾਰਡ ਕੌਂਸਲਰ ਚੰਦਾ ਮਿਸ਼ਰਾ ਅਤੇ ਮੁਹੱਲਾ ਵਾਸੀ ਮੌਜੂਦ ਸਨ। ਸ਼੍ਰੀ ਸੋਮ ਪ੍ਰਕਾਸ਼ ਨੇ ਮੁਹੱਲਾ ਵਸਿਆ ਨੂੰ ਵਧਾਈ ਦਿੰਦੇ ਕਿਹਾ ਕਿ ਇਸ ਕੰਮ ਲਈ ਭਾਜਪਾ ਕੌਂਸਲਰ ਇੰਦਰਜੀਤ ਸੋਨਕਰ ਦੇ ਭਰਾ ਹਰਵਿੰਦਰ ਸੋਨਕਰ ਨੇ ਜੱਗਾਂ ਨਿਗਮ ਨੂੰ ਦਿੱਤੀ ਹੈ। ਜਿਸ ਨਾਲ ਇਹ ਕੰਮ ਸ਼ੁਰੂ ਹੋ ਸਕਿਆ ਹੈ। ਇਸ ਨਾਲ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਜਾਏਗੀ। ਉਨ੍ਹਾਂ ਕਿਹਾ ਕਿ ਜਦ ਦੀ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਬਣੀ ਹੈ,ਵਿਕਾਸ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਕਾਂਗਰਸ ਨੇ ਵਿਕਾਸ ਵੱਲੋਂ ਅੱਖਾਂ ਬੰਦ ਕੀਤੀਆਂ ਹੋਈਆ ਹਨ,ਜਦਕਿ ਹਰ ਵੇਲੇ ਆਰਥਿਕ ਤੰਗੀ ਦਾ ਰੋਣਾ ਰੋ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾ ਵਿਚ ਲੋਕ ਕਾਂਗਰਸ ਨੂੰ ਉਸ ਦਾ ਅਸਲੀ ਚਿਹਰਾ ਦਿਖਾ ਦੇਣਗੇ। ਸੋਮ ਪ੍ਰਕਾਸ਼ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਸਮੇਂ ਵਿਚ ਜਿੰਨਾ ਸ਼ਹਿਰ ਦਾ ਵਿਕਾਸ ਹੋਇਆ,ਲੋਕ ਇਸ ਦੀ ਮਿਸਾਲ ਦਿੰਦੇ ਹਨ। ਪਰ ਕਾਂਗਰਸੀ ਉਨ੍ਹਾਂ ਦੇ ਸਮੇਂ ਵਿਚ ਜਾਰੀ ਗਰਾਂਟਾਂ ਨਾਲ ਹੋਣ ਵਾਲੇ ਕੰਮਾਂ ਤੇ ਵੀ ਰਿਬਨ ਕੈਂਚੀ ਲੈ ਕੇ ਉਦਘਾਟਨ ਕਰ ਲੋਕਾਂ ਨੂੰ ਮੂੰਹ ਦਿਖਾਉਣ ਯੋਗਾ ਹੋ ਰਹੇ ਹਨ। ਜਦਕਿ ਇਹ ਪਬਲਿਕ ਹੈ ਸਭ ਜਾਣਦੀ ਹੈ,ਜ਼ਿਮਨੀ ਚੋਣਾਂ ਵਿਚ ਪਤਾ ਲੱਗ ਜਾਵੇਗਾ ਕਿ ਕੋਣ ਕਿੰਨੇ ਪਾਣੀ ਵਿਚ ਹੈ। ਇਸ ਮੌਕੇ ਰਾਕੇਸ਼ ਦੁੱਗਲ,ਰਮੇਸ਼ ਸਚਦੇਵਾ,ਪਰਮਜੀਤ ਸਿੰਘ ਪੰਮਾ ਚਾਚੋਕੀ,ਇੰਦਰਜੀਤ ਖਲਿਆਣ,ਪ੍ਰਮੋਦ ਮਿਸ਼ਰਾ,ਕੌਂਸਲਰ ਕੁਲਵਿੰਦਰ ਕਿੰਦਾ,ਬੀਬੀ ਸਰਬਜੀਤ ਕੌਰ,ਅਮਿੱਤ ਸ਼ੁਕਲਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!