Latest

ਇੰਟਰ ਸਕੂਲ ਕਹਾਣੀ ਪਾਠ ਮੁਕਾਬਲੇ ‘ਚ ਤਨਵੀਰ ਕੌਰ ਨੂੰ ਮਿਲਿਆ ਪਹਿਲਾ ਸਥਾਨ

ਫਗਵਾੜਾ 10 ਅਗਸਤ
( ਸ਼ਰਨਜੀਤ ਸਿੰਘ ਸੋਨੀ )

ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀ ਦੂਸਰੀ ਕਲਾਸ ਦੀ ਵਿਦਿਆਰਥਣ ਤਨਵੀਰ ਕੌਰ ਨੇ ਸਥਾਨਕ ਸਵਾਮੀ ਸੰਤ ਦਾਸ ਸਕੂਲ ਵਿਖੇ ਆਯੋਜਿਤ ਕਹਾਣੀ ਪਾਠ ਮੁਕਾਬਲੇ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀ ਮੁਨੀਸ਼ ਜੈਨ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਕੁਲ 6 ਸਕੂਲਾਂ ਦੇ ਬਾਰਾਂ ਵਿਦਿਆਰਥੀ ਸ਼ਾਮਲ ਹੋਏ। ਜਿਸ ਵਿਚ ਉਹਨਾਂ ਦੇ ਸਕੂਲ ਤੋਂ ਪਹਿਲੀ ਅਤੇ ਦੂਸਰੀ ਕਲਾਸ ਦੀਆਂ ਦੋ ਵਿਦਿਆਰਥਣਾ ਸ਼ਾਮਲ ਸਨ। ਉਹਨਾਂ ਦੱਸਿਆ ਕਿ ਤਨਵੀਰ ਕੌਰ ਦੀ ਕਹਾਣੀ ਟਾਈਮ ਫਾਰ ਨੇਚਰ ਨੂੰ ਨਿਰਣਾਇਕ ਮੰਡਲ ਵਲੋਂ ਤਨਵੀਰ ਕੌਰ ਦੀ ਪਾਠਣ ਕਲਾ ਤੋਂ ਪ੍ਰਭਾਵਿਤ ਹੋ ਕੇ ਪਹਿਲੇ ਸਥਾਨ ਲਈ ਚੁਣਿਆ। ਤਨਵੀਰ ਕੌਰ ਦੀ ਤਿਆਰੀ ਵਿਚ ਗਿਨਿਸ਼ਾ ਮੈਡਮ ਦਾ ਵੀ ਸ਼ਲਾਘਾਯੋਗ ਯੋਗਦਾਨ ਰਿਹਾ। ਇਸ ਮੌਕੇ ਸਕੂਲ ਪ੍ਰਧਾਨ ਮਹਿੰਦਰ ਪਾਲ ਜੈਨ, ਵਾਈਸ ਪ੍ਰਿੰਸੀਪਲ ਗਗਨਦੀਪ ਕੌਰ ਖਹਿਰਾ ਤੋਂ ਇਲਾਵਾ ਰਜਨੀ ਕਤਿਆਲ ਵਲੋਂ ਤਨਵੀਰ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਸਕੂਲ ਵਲੋਂ ਉਸਨੂੰ ਪ੍ਰੰਸ਼ਸਾ ਪੱਤਰ ਵੀ ਭੇਂਟ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!